Derabassi News : ਡੇਰਾਬੱਸੀ ਚ ਜੱਜ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਮਾਰੀ ਗੋਲੀ, ਕਾਰ ਚ ਪਈ ਮਿਲੀ ਲਾਸ਼

Derabassi News : ਮ੍ਰਿਤਕ ਦੇ ਪਿੱਛੇ ਉਸਦੀ ਵਿਧਵਾ ਪਤਨੀ ਅਤੇ ਇੱਕ ਦਸ ਸਾਲ ਦਾ ਪੁੱਤਰ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਹਿਲਾ ਜੱਜ ਹੈਬਤਪੁਰ ਰੋਡ 'ਤੇ ਏਟੀਐਸ ਵਿਲਾ ਸੋਸਾਇਟੀ ਵਿੱਚ ਰਹਿੰਦੀ ਹੈ, ਜਿੱਥੇ ਗੰਨਮੈਨ ਦੀ ਲਾਸ਼ ਕਾਰ ਵਿੱਚ ਪਈ ਮਿਲੀ।

By  KRISHAN KUMAR SHARMA July 17th 2025 09:54 AM -- Updated: July 17th 2025 10:05 AM

Derabassi News : ਡੇਰਾਬੱਸੀ ਅਦਾਲਤ ਵਿੱਚ ਤਾਇਨਾਤ ਇੱਕ ਮਹਿਲਾ ਜੱਜ ਦੇ ਗੰਨਮੈਨ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੁੰਦਰਾ ਪਿੰਡ ਦੇ ਰਹਿਣ ਵਾਲੇ 34 ਸਾਲਾ ਹਰਜੀਤ ਸਿੰਘ ਵਜੋਂ ਹੋਈ ਹੈ।

ਮ੍ਰਿਤਕ ਦੇ ਪਿੱਛੇ ਉਸਦੀ ਵਿਧਵਾ ਪਤਨੀ ਅਤੇ ਇੱਕ ਦਸ ਸਾਲ ਦਾ ਪੁੱਤਰ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਹਿਲਾ ਜੱਜ ਹੈਬਤਪੁਰ ਰੋਡ 'ਤੇ ਏਟੀਐਸ ਵਿਲਾ ਸੋਸਾਇਟੀ ਵਿੱਚ ਰਹਿੰਦੀ ਹੈ, ਜਿੱਥੇ ਗੰਨਮੈਨ ਦੀ ਲਾਸ਼ ਕਾਰ ਵਿੱਚ ਪਈ ਮਿਲੀ।

ਏਟੀਐਸ ਸੋਸਾਇਟੀ ਨੇੜੇ ਕਾਰ 'ਚੋਂ ਮਿਲੀ ਹਰਜੀਤ ਸਿੰਘ ਦੀ ਲਾਸ਼

ਮ੍ਰਿਤਕ ਨੇ ਆਪਣੇ ਮੱਥੇ ਵਿੱਚ ਗੋਲੀ ਮਾਰ ਲਈ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਹਰਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਸੁੰਦਰਾ ਨੇ ਹੈਬਤਪੁਰ ਰੋਡ 'ਤੇ ਏਟੀਐਸ ਸੋਸਾਇਟੀ ਨੇੜੇ ਕਾਰ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਹਾਲਾਂਕਿ, ਗੋਲੀ ਮਾਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ 2012 ਵਿੱਚ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਉਹ ਸ਼ੁਰੂ ਤੋਂ ਹੀ ਮਹਿਲਾ ਜੱਜ ਨਾਲ ਗੰਨਮੈਨ ਵਜੋਂ ਤਾਇਨਾਤ ਸੀ। ਅੱਜ ਦੁਪਹਿਰ 2 ਵਜੇ ਉਹ ਮਹਿਲਾ ਜੱਜ ਦੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਇਆ, ਜਿਸ ਤੋਂ ਬਾਅਦ ਉਸਨੂੰ ਸ਼ਾਮ 4 ਵਜੇ ਡੇਰਾਬੱਸੀ ਅਦਾਲਤ ਪਹੁੰਚਣਾ ਪਿਆ ਤਾਂ ਜੋ ਉਹ ਛੁੱਟੀਆਂ ਤੋਂ ਬਾਅਦ ਜੱਜ ਨੂੰ ਘਰ ਲੈ ਜਾ ਸਕੇ।

ਕਾਰਨਾਂ ਬਾਰੇ ਅਜੇ ਨਹੀਂ ਲੱਗਿਆ ਕੁੱਝ ਪਤਾ

ਇਸ ਦੌਰਾਨ, ਸ਼ਾਮ ਨੂੰ ਉਸਦੀ ਨਿੱਜੀ ਕਾਰ ਵਿੱਚ ਉਸਦੀ ਲਾਸ਼ ਮਿਲੀ। ਕਾਰ ਚੱਲ ਰਹੀ ਸੀ, ਜੋ ਕਿ ਮਹਿਲਾ ਜੱਜ ਦੇ ਘਰ ਦੇ ਨੇੜੇ ਛੱਡੀ ਹੋਈ ਹਾਲਤ ਵਿੱਚ ਖੜੀ ਸੀ। ਖੜੀ ਕਾਰ ਨੂੰ ਚਲਦੀ ਦੇਖ ਕੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਖਿੜਕੀ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦਾ ਫੋਨ ਬੰਦ ਸੀ ਅਤੇ ਉਸਦੀ .9 ਐਮਐਮ ਪਿਸਤੌਲ ਨੇੜੇ ਹੀ ਪਈ ਸੀ।

ਮ੍ਰਿਤਕ ਦੇ ਚਾਚੇ ਦੇ ਪੁੱਤਰ ਜਸ਼ਨ ਨੇ ਕਿਹਾ ਕਿ ਉਸਨੂੰ ਅਜਿਹੀ ਕੋਈ ਸਮੱਸਿਆ ਨਹੀਂ ਸੀ, ਜਿਸ ਕਾਰਨ ਉਸਨੇ ਜੀਵਨਲੀਲ੍ਹਾ ਕੀਤੀ।

ਮੌਕੇ 'ਤੇ ਪਹੁੰਚੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਨਮੂਨੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ।

ਉਨ੍ਹਾਂ ਦਾਅਵਾ ਕੀਤਾ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ।

Related Post