ਗਰਮੀ ਤੇ ਆਸਥਾ ਭਾਰੂ ! ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਨਤਮਸਤਕ ਹੋ ਰਹੀ ਸੰਗਤ

Takht Sri Keshgarh Sahib : ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਨੇ ਗੱਲਬਾਤ ਕਰਦੇ ਆ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਿਸ਼ਾ ਨਿਰਦੇਸ਼ ਤਹਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜਣ ਵਾਲੀ ਸੰਗਤ ਲਈ ਪਾਣੀ, ਛਬੀਲਾਂ, ਮੈਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

By  KRISHAN KUMAR SHARMA June 14th 2025 03:10 PM -- Updated: June 14th 2025 03:17 PM

Takht Sri Keshgarh Sahib : ਉੱਤਰੀ ਭਾਰਤ ਵਿੱਚ ਪਾਰਾ ਲਗਾਤਾਰ ਸਿਖਰਾਂ ਤੇ ਹੈ ਤੇ ਪੀਸ਼ਨ ਗਰਮੀ ਦੇ ਚਲਦਿਆਂ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਨੇ ਪਰੰਤੂ ਖਾਲਸਾ ਪੰਥ ਦੇ ਪ੍ਰਗਟ ਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦਾ ਪੁੱਜਣਾ ਲਗਾਤਾਰ ਜਾਰੀ ਹੈ। ਦੇਸ਼ਾਂ ਵਿਦੇਸ਼ਾਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ ਵਾਲੀ ਸੰਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ। 

ਪੰਜਾਬ ਦੇ ਵੱਖ-ਵੱਖ ਕੋਣਿਆਂ ਤੋਂ ਸੰਗਤ ਰੂਪ ਵਿੱਚ ਪੁੱਜੀਆਂ ਸੰਗਤਾਂ ਨੇ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਗਰਮੀ ਪੰਜਾਬ ਅੰਦਰ ਲਗਾਤਾਰ ਬਹੁਤ ਜਿਆਦਾ ਪੈ ਰਹੀ ਹੈ ਪਰੰਤੂ ਗੁਰੂ ਸਾਹਿਬ ਦੇ ਦਰ ਤੇ ਆਉਣ ਦਾ ਤੇ ਸ਼ਰਧਾ ਨਾਲ ਨਤਮਸਤਕ ਹੋਣ ਦਾ ਚਾਅ ਹਮੇਸ਼ਾ ਹੁੰਦਾ ਹੈ ਤੇ ਅੱਜ ਵੀ ਉਹਨਾਂ ਨੂੰ ਇੱਥੇ ਨਤਮਸਤਕ ਹੋ ਕੇ ਬੇਹਦ ਖੁਸ਼ੀ ਮਿਲ ਰਹੀ ਹੈ। ਸੰਗਤਾਂ ਨੇ ਕਿਹਾ ਕਿ ਜਿੱਥੇ ਲੋਕ ਹਿੱਲ ਸਟੇਸ਼ਨਾਂ ਤੇ ਘੁੰਮਣ ਜਾਂਦੇ ਹਨ, ਉੱਥੇ ਹੀ ਆਪਣੀ ਨਵੀਂ ਪੀੜੀ ਨੂੰ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਨੂੰ ਜੋੜਨਾ ਵੀ ਸਾਡੀ ਜਿਵੇਂ ਵਾਰੀ ਹ ਇਸ ਲਈ ਵੱਧ ਤੋਂ ਵੱਧ ਸੰਗਤਾਂ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਤੇ ਹੋਰ ਗੁਰੂਧਾਮਾਂ ਤੇ ਪੁੱਜ ਕੇ ਮੱਥਾ ਟੇਕਣਾ ਚਾਹੀਦਾ ਹੈ।

ਸੰਗਤ ਨੂੰ ਗਰਮੀ ਤੋਂ ਬਚਾਅ ਲਈ ਕੀਤੇ ਗਏ ਇੰਤਜ਼ਾਮ

ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਨੇ ਗੱਲਬਾਤ ਕਰਦੇ ਆ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਿਸ਼ਾ ਨਿਰਦੇਸ਼ ਤਹਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜਣ ਵਾਲੀ ਸੰਗਤ ਲਈ ਪਾਣੀ, ਛਬੀਲਾਂ, ਮੈਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਗਾਤਾਰ ਕੰਪਲੈਕਸ ਵਿੱਚ ਪਾਣੀ ਦਾ ਛਿੜਕਾ ਕੀਤਾ ਜਾ ਰਿਹਾ ਹੈ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਸਾਹਮਣਾ ਨਾ ਕਰਨਾ ਪਵੇ। ਦੂਜੇ ਪਾਸੇ ਸੰਗਤ ਇਹਨਾਂ ਪ੍ਰਬੰਧਾਂ ਤੋਂ ਬੇਹਦ ਸੰਤੁਸ਼ਟ ਦੇਖਣ ਨੂੰ ਮਿਲੀ ਤੇ ਸੰਗਤਾਂ ਦਾ ਕਹਿਣਾ ਹੈ ਕਿ ਗਰਮੀ ਦੇ ਕਹਿਰ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵੱਲੋਂ ਬੇਹਦ ਵਧੀਆ ਪ੍ਰਬੰਧ ਕੀਤੇ ਗਏ ਹਨ।

ਲੋਕ ਗਾਇਕ ਪੰਮਾ ਡੂਮੇਵਾਲ ਨੇ ਕੀਤੀ ਲੋਕਾਂ ਨੂੰ ਅਪੀਲ

ਇਸ ਮੌਕੇ ਪੰਜਾਬੀ ਲੋਕ ਗਾਇਕ ਪੰਮਾ ਡੂਮੇਵਾਲ ਵੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਤੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬੇਸ਼ੱਕ ਹਿੱਲ ਸਟੇਸ਼ਨਾਂ ਤੇ ਘੁੰਮਣ ਪਰੰਤੂ ਸਿੱਖੀ ਦੇ ਧੁਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਣ ਲਈ ਜ਼ਰੂਰ ਆਉਣ। ਇਸ ਮੌਕੇ ਉਹਨਾਂ ਆਪਣੇ ਅੰਦਾਜ਼ ਵਿੱਚ ਆਪਣਾ ਇੱਕ ਗੀਤ ਗਾ ਕੇ ਆਪਣੀ ਹਾਜ਼ਰੀ ਵੀ ਲਗਵਾਈ।

Related Post