DM Gagandeep Singh ਦੇ ਪਰਿਵਾਰ ਚ ਨੂੰ ਡਰਾਉਣ ਦੀ ਸਾਜਿਸ਼ ! 2 ਅਣਪਛਾਤਿਆਂ ਨੇ ਕੱਟੀ ਘਰ ਦੀ ਬਿਜਲੀ, ਪਰਿਵਾਰ ਚ ਦਹਿਸ਼ਤ

DM Gagandeep Singh Randhawa ਦੇ ਖੁਦ-ਕੁਸ਼ੀ ਮਾਮਲੇ 'ਚ ਹੁਣ ਪਰਿਵਾਰ ਨੂੰ ਹੁਣ ਡਰਾਉਣ ਦੀਆਂ ਸਾਜਿਸ਼ਾਂ ਸਾਹਮਣੇ ਆਉਣ ਲੱਗੀਆਂ ਹਨ। ਦੱਸ ਦਈਏ ਕਿ ਪਰਿਵਾਰ ਵੱਲੋਂ ਲਗਾਤਾਰ ਮਾਮਲੇ ਦੀ ਸੀਬੀਆਈ ਜਾਂਚ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ।

By  KRISHAN KUMAR SHARMA March 28th 2026 03:32 PM -- Updated: March 28th 2026 03:42 PM

DM Gagandeep Singh Randhawa ਦੇ ਖੁਦ-ਕੁਸ਼ੀ ਮਾਮਲੇ 'ਚ ਹੁਣ ਪਰਿਵਾਰ ਨੂੰ ਹੁਣ ਡਰਾਉਣ ਦੀਆਂ ਸਾਜਿਸ਼ਾਂ ਸਾਹਮਣੇ ਆਉਣ ਲੱਗੀਆਂ ਹਨ। ਦੱਸ ਦਈਏ ਕਿ ਪਰਿਵਾਰ ਵੱਲੋਂ ਲਗਾਤਾਰ ਮਾਮਲੇ ਦੀ ਸੀਬੀਆਈ ਜਾਂਚ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ, ਡੀਐਮ ਦੇ ਅੰਮ੍ਰਿਤਸਰ ਸਥਿਤ ਘਰ ਦੀਆਂ ਲਾਈਟਾਂ ਕੱਟ ਕੇ ਪਰਿਵਾਰ ਵਿੱਚ ਦਹਿਸ਼ਤ ਪੈਦਾ ਕੀਤੀ ਗਈ ਹੈ। ਪਰਿਵਾਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਕਮਿਸ਼ਨਰ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ।

ਜਾਣ-ਬੁੱਝ ਕੇ ਕੱਟੀਆਂ ਗਈਆਂ ਘਰ ਦੀਆਂ ਬਿਜਲੀ ਤਾਰਾਂ 

ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਘਰ ਦੀਆਂ ਜਾਣ-ਬੁੱਝ ਕੇ ਬਿਜਲੀ ਦੀਆਂ ਤਾਰਾਂ ਕੱਟੀਆਂ ਗਈਆਂ ਸਨ, ਜਿਸ ਕਾਰਨ ਉਹ ਡਰ ਗਏ ਸਨ। ਪਰਿਵਾਰਕ ਮੈਂਬਰ ਵਰਿੰਦਰ ਪਾਲ ਨੇ ਦੱਸਿਆ ਕਿ ਕੱਲ੍ਹ ਸ਼ਾਮ ਜਦੋਂ ਪੁਲਿਸ ਬਿਆਨ ਦਰਜ ਕਰਨ ਲਈ ਉਨ੍ਹਾਂ ਦੇ ਘਰ ਸੀ, ਤਾਂ ਅਚਾਨਕ ਬਿਜਲੀ ਚਲੀ ਗਈ। ਸ਼ੁਰੂ ਵਿੱਚ ਉਨ੍ਹਾਂ ਨੇ ਸੋਚਿਆ ਕਿ ਇਹ ਸਾਧਾਰਨ ਤੌਰ 'ਤੇ ਬਿਜਲੀ ਬੰਦ ਹੋਈ ਹੈ ਜਾਂ ਕੋਈ ਤਕਨੀਕੀ ਖਰਾਬੀ ਹੈ। ਪਰੰਤੂ ਜਦੋਂ ਦੇਰ ਰਾਤ ਤੱਕ ਬਿਜਲੀ ਨਾ ਆਈ ਅਤੇ ਨੇੜਲੇ ਘਰਾਂ ਵਿੱਚ ਬਿਜਲੀ ਸੀ, ਤਾਂ ਉਨ੍ਹਾਂ ਨੂੰ ਸ਼ੱਕ ਹੋਇਆ।

ਸੀਸੀਟੀਵੀ 'ਚ ਵਿਖਾਈ ਦਿੱਤੇ ਦੋ ਮੁਲਜ਼ਮ

ਉਪਰੰਤ, ਜਦੋਂ ਉਨ੍ਹਾਂ ਨੇ ਇੱਕ ਇਲੈਕਟ੍ਰੀਸ਼ੀਅਨ ਨੂੰ ਬੁਲਾਇਆ, ਜਿਸਨੇ ਜਾਂਚ ਕਰਨ 'ਤੇ ਦੱਸਿਆ ਕਿ ਘਰ ਵੱਲ ਜਾਣ ਵਾਲੀਆਂ ਤਾਰਾਂ ਮੀਟਰ ਦੇ ਨੇੜੇ ਕੱਟੀਆਂ ਗਈਆਂ ਸਨ। ਇਸ ਪਿੱਛੋਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। 

ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਪਰਿਵਾਰ ਦੇ ਅਨੁਸਾਰ, ਫੁਟੇਜ ਵਿੱਚ ਦੋ ਸ਼ੱਕੀ ਵਿਅਕਤੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਅਤੇ ਭੱਜ ਗਏ।

ਪੁਲਿਸ ਨੇ ਵਧਾਈ ਸੁਰੱਖਿਆ, ਦਹਿਸ਼ਤ 'ਚ ਪਰਿਵਾਰ

ਵਰਿੰਦਰ ਪਾਲ ਦਾ ਕਹਿਣਾ ਹੈ ਕਿ ਇਹ ਬਿਜਲੀ ਵਿਭਾਗ ਦੇ ਕਿਸੇ ਕਰਮਚਾਰੀ ਦਾ ਕੰਮ ਨਹੀਂ ਜਾਪਦਾ, ਸਗੋਂ ਇੱਕ ਜਾਣ-ਬੁੱਝ ਕੇ ਕੀਤੀ ਗਈ ਸਾਜ਼ਿਸ਼ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਕੁਝ ਲੋਕ ਪਰਿਵਾਰ 'ਤੇ ਦਬਾਅ ਪਾਉਣ ਅਤੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਹਾਲ, ਪੁਲਿਸ ਨੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ, ਪਰ ਪਰਿਵਾਰ ਦਹਿਸ਼ਤ ਵਿੱਚ ਹੈ।

ਇਹ ਵੀ ਪੜ੍ਹੋ... DM ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ’ਚ ਸੀਐੱਮ ਭਗਵੰਤ ਮਾਨ ਵੱਲੋਂ CBI ਜਾਂਚ ਤੋਂ ਕੋਰੀ ਨਾਂਹ, ਕਿਹਾ...

Related Post