Sun, Mar 29, 2026
Whatsapp

DM Gagandeep Singh Case : ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਮੁੜ ਤਿੰਨ ਦਿਨ ਦੇ ਰਿਮਾਂਡ 'ਤੇ, ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼ੀ

DM Gagandeep Singh Case : ਡੀਐਮ ਗਗਨਦੀਪ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਅੱਜ ਮੁੜ ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅੰਮ੍ਰਿਤਸਰ ਅਦਾਲਤ 'ਚ ਪੇਸ਼ੀ ਹੋਈ, ਜਿਥੋਂ ਭੁੱਲਰ ਨੂੰ ਮੁੜ 3 ਦਿਨ ਦੇ ਹੋਰ ਰਿਮਾਂਡ 'ਤੇ ਭੇਜ ਦਿੱਤਾ ਗਿਆ।

Reported by:  PTC News Desk  Edited by:  KRISHAN KUMAR SHARMA -- March 29th 2026 04:04 PM -- Updated: March 29th 2026 04:19 PM
DM Gagandeep Singh Case : ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਮੁੜ ਤਿੰਨ ਦਿਨ ਦੇ ਰਿਮਾਂਡ 'ਤੇ, ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼ੀ

DM Gagandeep Singh Case : ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਮੁੜ ਤਿੰਨ ਦਿਨ ਦੇ ਰਿਮਾਂਡ 'ਤੇ, ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼ੀ

DM Gagandeep Singh Case : ਡੀਐਮ ਗਗਨਦੀਪ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਅੱਜ ਮੁੜ ਆਮ ਆਦਮੀ ਪਾਰਟੀ ਪੰਜਾਬ (AAP Punjab) ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ (Laljit singh Bhullar) ਦੀ ਅੰਮ੍ਰਿਤਸਰ ਅਦਾਲਤ (Amritsar Court) 'ਚ ਪੇਸ਼ੀ ਹੋਈ, ਜਿਥੋਂ ਭੁੱਲਰ ਨੂੰ ਮੁੜ 3 ਦਿਨ ਦੇ ਹੋਰ ਰਿਮਾਂਡ 'ਤੇ ਭੇਜ ਦਿੱਤਾ ਗਿਆ। ਦੱਸ ਦਈਏ ਕਿ ਆਪ ਵਿਧਾਇਕ ਦਾ ਭੁੱਲਰ ਦਾ ਅੱਜ 5 ਦਿਨ ਦਾ ਰਿਮਾਂਡ ਖਤਮ ਹੋਇਆ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ (Punjab Warehouse) ਦੇ ਡੀਐਮ ਗਗਨਦੀਪ ਰੰਧਾਵਾ (Gagandeep Death Case) ਵੱਲੋਂ ਸ਼ਨੀਵਾਰ ਨੂੰ ਖੁਦ ਕੁਸ਼ੀ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਐਤਵਾਰ ਨੂੰ ਲਾਲਜੀਤ ਭੁੱਲਰ ਵਿਰੁੱਧ ਐਫਆਈਆਰ ਦਰਜ ਕੀਤੀ ਸੀ। ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਪੀਏ ਦਿਲਬਾਗ ਸਿੰਘ ਸਮੇਤ ਹੋਰਾਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ।


ਗਗਨਦੀਪ ਸਿੰਘ ਦੀ ਪਤਨੀ ਉਪਿੰਦਰ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਭੁੱਲਰ, ਉਸਦੇ ਪਿਤਾ ਅਤੇ ਪੀਏ 'ਤੇ ਉਸਦੇ ਪਤੀ ਨੂੰ ਇਹ ਖੌਫਨਾਕ ਕਦਮ ਚੁੱਕਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਸੀ। ਉਸਨੇ ਭੁੱਲਰ 'ਤੇ ਉਸਦੇ ਪਤੀ 'ਤੇ ਹਮਲਾ ਕਰਨ ਅਤੇ ਵੇਅਰਹਾਊਸ ਟੈਂਡਰਾਂ ਦੀ ਅਲਾਟਮੈਂਟ ਨੂੰ ਲੈ ਕੇ ਉਸਦੇ ਪਤੀ ਨੂੰ ਵਾਰ-ਵਾਰ ਅਪਮਾਨਿਤ ਕਰਨ ਦਾ ਦੋਸ਼ ਲਗਾਇਆ ਸੀ। ਤਸ਼ੱਦਦ ਸਹਿਣ ਤੋਂ ਬਾਅਦ, ਰੰਧਾਵਾ ਨੇ ਸ਼ਨੀਵਾਰ ਸਵੇਰੇ ਕਥਿਤ ਤੌਰ 'ਤੇ ਸਲਫਾਸ ਖਾ ਲਈ ਸੀ। ਇਸ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ, ਉਸਨੇ ਇੱਕ ਛੋਟਾ ਵੀਡੀਓ ਰਿਕਾਰਡ ਕੀਤਾ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ...DM Gagandeep Singh ਦੇ ਪਰਿਵਾਰ 'ਚ ਨੂੰ ਡਰਾਉਣ ਦੀ ਸਾਜਿਸ਼ ! 2 ਅਣਪਛਾਤਿਆਂ ਨੇ ਕੱਟੀ ਘਰ ਦੀ ਬਿਜਲੀ, ਪਰਿਵਾਰ 'ਚ ਦਹਿਸ਼ਤ

- PTC NEWS

Top News view more...

Latest News view more...

PTC NETWORK
PTC NETWORK