Amritsar Blast News : ਸਰਹੱਦੀ ਕਸਬਾ ਭਿੰਡੀ ਸੈਦਾਂ ’ਚ ਹੋਇਆ ਧਮਾਕਾ ; ਥਾਣੇ ਦੇ ਪਿਛਲੇ ਗੇਟ ਕੋਲ ਸੁੱਟੇ ਗਏ 2 ਹੈਂਡ ਗ੍ਰੇਨੇਡ
Amritsar Blast News : ਅਜਨਾਲਾ ਦੇ ਸਰਹੱਦੀ ਕਸਬਾ ਭਿੰਡੀ ਸੈਦਾਂ ਦੇ ਪੁਲਿਸ ਥਾਣੇ ਦੇ ਅੰਦਰ ਧਮਾਕੇ ਦੀ ਅਵਾਜ਼ਾਂ ਸੁਣਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਧਮਾਕਿਆਂ ਦੀ ਆਵਾਜ਼ ਨਾਲ ਇਲਾਕੇ ’ਚ ਪੂਰਾ ਸਹਿਮ ਦਾ ਮਾਹੌਲ ਬਣ ਗਿਆ ਹੈ। ਇਹ ਧਮਾਕੇ ਦੀ ਆਵਾਜ਼ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਜਿਸ ਸਮੇਂ ਪੁਲਿਸ ਥਾਣਾ ਭਿੰਡੀ ਸੈਦਾ ਵਿੱਚ ਧਮਾਕੇ ਦੀ ਆਵਾਜ਼ ਆਈ ਤਾਂ ਪੁਲਿਸ ਦੀ ਟੀਮ ਹਰਕਤ ’ਚ ਆ ਗਈ। ਫਿਲਹਾਲ ਹੁਣ ਥਾਣੇ ਦਾ ਗੇਟ ਬੰਦ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਆਪਣੇ ਥਾਣੇ ਵਿੱਚ ਲੱਗਿਆ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ। ਤਾਂ ਜੋ ਪੂਰੀ ਘਟਨਾ ਦੀ ਜਾਣਕਾਰੀ ਮਿਲ ਸਕੇ। ਹਾਲਾਂਕਿ ਫਿਲਹਾਲ ਕੋਈ ਵੀ ਪੁਲਿਸ ਅਧਿਕਾਰੀ ਇਸ ਘਟਨਾ ਬਾਰੇ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਸੂਤਰ ਦੱਸ ਰਹੇ ਹਨ ਕਿ ਇਹ ਧਮਾਕਾ ਥਾਣੇ ਦੇ ਪਿਛਲੇ ਬੰਨੇ ਖੁੱਲੇ ਅਹਾਤੇ ’ਚ ਖੇਤਾਂ ਵਾਲੇ ਪਾਸੇ ਹੋਇਆ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਵੱਲੋਂ ਥਾਣਾ ਭਿੰਡੀ ਸੈਦਾ ਦੇ ਪਿਛਲੇ ਗੇਟਸ ਕੋਲ ਦੋ ਹੈਂਡ ਗ੍ਰਨੇਡ ਸੁੱਟੇ ਗਏ ਜਿਸ ਨਾਲ ਜਬਰਦਸਤ ਧਮਾਕਾ ਹੋਇਆ ਪਰ ਪੁਲਿਸ ਵੱਲੋਂ ਇਸ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਮਾਕੇ ਵਾਲੀ ਥਾਂ ’ਤੇ ਜਿੱਥੇ ਟੋਏ ਪਏ ਸਨ ਉਥੇ ਮਿੱਟੀ ਪਾ ਕੇ ਉਹ ਟੋਏ ਪੂਰ ਦਿੱਤੇ ਗਏ ਹਨ, ਅੰਦਰਲੇ ਗੇਟ ਥਾਣੇ ਦੇ ਬੰਦ ਨੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Bathinda ’ਚ ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ; ਮੁਹਾਲੀ ਦੇ ਬਿਲਡਰ ’ਤੇ ਲਗਾਏ ਇਲਜਾਮ
- PTC NEWS