ਵਫ਼ਾਦਾਰੀ ! ਮਾਲਕ ਦੀ ਮ੍ਰਿਤਕ ਦੇਹ ਨਾਲ 4 ਕਿਲੋਮੀਟਰ ਭੱਜਦਾ ਰਿਹਾ ਕੁੱਤਾ, ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਅਨੋਖਾ ਮਾਮਲਾ, ਵੇਖੋ Viral Video

Dog Love Video : ਇੱਕ ਪਾਲਤੂ ਕੁੱਤੇ ਵੱਲੋਂ ਆਪਣੇ ਮ੍ਰਿਤਕ ਮਾਲਕ ਪ੍ਰਤੀ ਦਿਖਾਈ ਗਈ ਸ਼ਰਧਾ ਨੇ ਨਾ ਸਿਰਫ਼ ਪਿੰਡ ਵਾਸੀਆਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ, ਸਗੋਂ ਇਹ ਵੀ ਸਾਬਤ ਕਰ ਦਿੱਤਾ ਕਿ ਬੇਜ਼ੁਬਾਨ ਜਾਨਵਰਾਂ ਦੀਆਂ ਭਾਵਨਾਵਾਂ ਮਨੁੱਖਾਂ ਨਾਲੋਂ ਕਿਤੇ ਡੂੰਘੀਆਂ ਹਨ।

By  KRISHAN KUMAR SHARMA January 21st 2026 04:52 PM -- Updated: January 21st 2026 05:08 PM

Dog Love Video Viral : ਕਿਹਾ ਜਾਂਦਾ ਹੈ ਕਿ ਇਨਸਾਨ ਬਦਲ ਸਕਦਾ ਹੈ, ਪਰ ਕੁੱਤਾ ਕਦੇ ਵੀ ਆਪਣੀ ਵਫ਼ਾਦਾਰੀ ਨਹੀਂ ਭੁੱਲਦਾ। ਇਨਸਾਨਾਂ ਅਤੇ ਜਾਨਵਰਾਂ ਵਿਚਕਾਰ ਇਸ ਨਿਰਸਵਾਰਥ ਪਿਆਰ ਦੀ ਇੱਕ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਉਦਾਹਰਣ ਮੱਧ ਪ੍ਰਦੇਸ਼ (Madhya Pradesh) ਦੇ ਸ਼ਿਵਪੁਰੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਇੱਕ ਪਾਲਤੂ ਕੁੱਤੇ ਵੱਲੋਂ ਆਪਣੇ ਮ੍ਰਿਤਕ ਮਾਲਕ ਪ੍ਰਤੀ ਦਿਖਾਈ ਗਈ ਸ਼ਰਧਾ ਨੇ ਨਾ ਸਿਰਫ਼ ਪਿੰਡ ਵਾਸੀਆਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ, ਸਗੋਂ ਇਹ ਵੀ ਸਾਬਤ ਕਰ ਦਿੱਤਾ ਕਿ ਬੇਜ਼ੁਬਾਨ ਜਾਨਵਰਾਂ ਦੀਆਂ ਭਾਵਨਾਵਾਂ ਮਨੁੱਖਾਂ ਨਾਲੋਂ ਕਿਤੇ ਡੂੰਘੀਆਂ ਹਨ।

ਘਟਨਾ ਕਰੈਰਾ ਥਾਣਾ ਖੇਤਰ ਦੇ ਅਧੀਨ ਆਉਂਦੇ ਬਡੋਰਾ ਪਿੰਡ ਵਿੱਚ ਵਾਪਰੀ, ਜਿਥੇ 40 ਸਾਲਾ ਜਗਦੀਸ਼ ਪ੍ਰਜਾਪਤੀ ਨੇ ਅਣਪਛਾਤੇ ਕਾਰਨਾਂ ਕਰਕੇ ਘਰ ਵਿੱਚ ਫਾਹਾ ਲੈ ਕੇ ਜੀਵਨਲੀਲ੍ਹਾ ਸਮਾਪਤ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਹਾਲਾਤ ਦੇਖ ਕੇ ਡਰ ਗਏ। ਇਸ ਦੌਰਾਨ ਜਗਦੀਸ਼ ਦਾ ਪਾਲਤੂ ਕੁੱਤਾ ਸਾਰੀ ਰਾਤ ਆਪਣੇ ਮਾਲਕ ਦੀ ਬੇਜਾਨ ਲਾਸ਼ ਦੇ ਕੋਲ ਬੈਠਾ ਰਿਹਾ, ਜਿਵੇਂ ਕਿ ਆਪਣੇ ਮਾਲਕ ਦੀ ਆਖਰੀ ਨੀਂਦ ਦੀ ਰਾਖੀ ਕਰ ਰਿਹਾ ਹੋਵੇ।


ਲਾਸ਼ ਪਿੱਛੇ ਦੌੜਦਾ ਰਿਹਾ 4 ਕਿਲੋਮੀਟਰ

ਪੁਲਿਸ ਕਾਰਵਾਈ ਤੋਂ ਬਾਅਦ, ਜਦੋਂ ਜਗਦੀਸ਼ ਦੀ ਲਾਸ਼ ਨੂੰ ਟਰੈਕਟਰ-ਟਰਾਲੀ 'ਤੇ ਰੱਖ ਕੇ ਪੋਸਟਮਾਰਟਮ ਲਈ ਕਰਾਈਰਾ ਲਿਜਾਇਆ ਗਿਆ, ਤਾਂ ਕੁੱਤੇ ਨੇ ਵਫ਼ਾਦਾਰੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਬੇਜ਼ੁਬਾਨ ਜਾਨਵਰ, ਤੇਜ਼ ਧੁੱਪ ਤੇ ਧੂੜ ਦੀ ਪਰਵਾਹ ਕੀਤੇ ਬਿਨਾਂ ਲਗਭਗ ਚਾਰ ਕਿਲੋਮੀਟਰ ਤੱਕ ਟਰੈਕਟਰ ਦੇ ਪਿੱਛੇ ਭੱਜਦਾ ਰਿਹਾ। ਕੁੱਤੇ ਦਾ ਦਰਦ ਅਤੇ ਹਿੰਮਤ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਦਿਲ ਪਿਘਲ ਗਏ ਅਤੇ ਉਨ੍ਹਾਂ ਨੇ ਉਸਨੂੰ ਟਰੈਕਟਰ-ਟਰਾਲੀ 'ਤੇ ਚੜ੍ਹਾ ਲਿਆ।

ਅੰਤਿਮ ਸੰਸਕਾਰ 'ਚ ਵੀ ਰਿਹਾ ਨਾਲ, ਭੋਜਨ ਵੀ ਤਿਆਗਿਆ

ਪੋਸਟਮਾਰਟਮ ਹਾਊਸ ਦੇ ਬਾਹਰ ਵੀ ਕੁੱਤਾ ਆਪਣੇ ਮਾਲਕ ਦੀ ਸਬਰ ਨਾਲ ਉਡੀਕ ਕਰਦਾ ਰਿਹਾ। ਰਸਮਾਂ ਪੂਰੀਆਂ ਹੋਣ ਤੋਂ ਬਾਅਦ ਜਦੋਂ ਲਾਸ਼ ਨੂੰ ਪਿੰਡ ਵਾਪਸ ਲਿਆਂਦਾ ਗਿਆ ਅਤੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ, ਤਾਂ ਉਹ ਪਰਛਾਵੇਂ ਵਾਂਗ ਉਸਦੇ ਨਾਲ ਰਿਹਾ।

ਪਿੰਡ ਵਾਸੀਆਂ ਨੇ ਦੱਸਿਆ ਕਿ ਜਗਦੀਸ਼ ਦੀ ਮੌਤ ਤੋਂ ਬਾਅਦ, ਕੁੱਤੇ ਨੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਪੀਤੀ ਅਤੇ ਨਾ ਹੀ ਭੋਜਨ ਖਾਧਾ। ਉਹ ਬਸ ਆਪਣੇ ਮਾਲਕ ਦੀ ਚਿਖਾ ਕੋਲ ਚੁੱਪਚਾਪ ਬੈਠਾ ਰਿਹਾ, ਜਿਵੇਂ ਵਿਸ਼ਵਾਸ ਨਾ ਕਰ ਰਿਹਾ ਹੋਵੇ ਕਿ ਉਸਦਾ ਸਭ ਤੋਂ ਪਿਆਰਾ ਦੋਸਤ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ।

Related Post