Donald Trump U-Turn : ਭਾਰਤ ਤੇ 25% ਟੈਰਿਫ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ... ਗੱਲਬਾਤ ਅਜੇ ਵੀ ਜਾਰੀ ਹੈ, ਟਰੰਪ ਦਾ ਨਵਾਂ ਬਿਆਨ; ਜਾਣੋ ਭਾਰਤ ਨੇ ਕੀ ਕਿਹਾ

"ਸਰਕਾਰ ਨੇ ਦੁਵੱਲੇ ਵਪਾਰ ਬਾਰੇ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਦਾ ਨੋਟਿਸ ਲਿਆ ਹੈ। ਸਰਕਾਰ ਇਸਦੇ ਪ੍ਰਭਾਵਾਂ ਦਾ ਅਧਿਐਨ ਕਰ ਰਹੀ ਹੈ। ਭਾਰਤ ਅਤੇ ਅਮਰੀਕਾ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਨਿਰਪੱਖ, ਸੰਤੁਲਿਤ ਅਤੇ ਆਪਸੀ ਲਾਭਦਾਇਕ ਦੁਵੱਲੇ ਵਪਾਰ ਸਮਝੌਤੇ 'ਤੇ ਗੱਲਬਾਤ ਕਰ ਰਹੇ ਹਨ।"

By  Aarti July 31st 2025 09:50 AM

Donald Trump U-Turn :  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ 'ਤੇ ਭਾਰਤ 'ਤੇ 25 ਫੀਸਦ ਟੈਰਿਫ ਅਤੇ ਜੁਰਮਾਨੇ ਦਾ ਐਲਾਨ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਹ ਫੈਸਲਾ 1 ਅਗਸਤ ਤੋਂ ਲਾਗੂ ਹੋਵੇਗਾ।

ਟਰੰਪ ਨੇ ਕਿਹਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਟੈਰਿਫ ਲਗਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਕਾਰਨ ਅਮਰੀਕਾ ਨੂੰ ਭਾਰੀ ਵਪਾਰਕ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਭਾਰਤ ਨੂੰ ਬ੍ਰਿਕਸ ਦੇਸ਼ਾਂ ਦਾ ਹਿੱਸਾ ਦੱਸਿਆ ਅਤੇ ਇਸਨੂੰ "ਅਮਰੀਕਾ ਵਿਰੋਧੀ" ਗਠਜੋੜ ਆਖਿਆ ਹੈ। 

ਟਰੰਪ ਨੇ ਵ੍ਹਾਈਟ ਹਾਊਸ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਭਾਰਤ ਨਾਲ ਗੱਲ ਕਰ ਰਹੇ ਹਾਂ। ਦੇਖਦੇ ਹਾਂ ਕੀ ਹੁੰਦਾ ਹੈ। ਭਾਰਤ ਦੇ ਟੈਰਿਫ 100-150 ਫੀਸਦ ਤੱਕ ਹਨ, ਜੋ ਕਿ ਦੁਨੀਆ ਵਿੱਚ ਸਭ ਤੋਂ ਵੱਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਰੂਸ ਤੋਂ ਸਭ ਤੋਂ ਵੱਧ ਫੌਜੀ ਉਪਕਰਣ ਅਤੇ ਤੇਲ ਖਰੀਦਦਾ ਹੈ। ਯੂਕਰੇਨ ਯੁੱਧ ਦੇ ਸਮੇਂ ਇਹ ਸਹੀ ਨਹੀਂ ਹੈ। 

ਟਰੰਪ ਨੇ ਭਾਰਤ-ਅਮਰੀਕਾ ਸਬੰਧਾਂ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ "ਦੋਸਤ" ਕਿਹਾ ਅਤੇ ਭਾਰਤ ਨਾਲ ਅਮਰੀਕਾ ਦੇ ਵਪਾਰ ਘਾਟੇ ਦਾ ਹਵਾਲਾ ਦਿੰਦੇ ਹੋਏ ਕਿ ਭਾਵੇਂ ਭਾਰਤ-ਅਮਰੀਕਾ ਸਮਾਂ ਸੀਮਾ ਤੋਂ ਪਹਿਲਾਂ ਵਪਾਰ ਸਮਝੌਤਾ ਕਰਦੇ ਹਨ ਜਾਂ ਅਮਰੀਕਾ ਭਾਰਤ 'ਤੇ ਇੱਕ ਨਿਸ਼ਚਿਤ ਟੈਰਿਫ ਰੱਖਦਾ ਹੈ, ਦੋਵਾਂ ਨਾਲ "ਜ਼ਿਆਦਾ ਫ਼ਰਕ ਨਹੀਂ ਪੈਂਦਾ"।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ, ਪ੍ਰਧਾਨ ਮੰਤਰੀ ਮੋਦੀ ਮੇਰੇ ਦੋਸਤ ਹਨ, ਪਰ ਉਹ ਵਪਾਰ ਦੇ ਮਾਮਲੇ ਵਿੱਚ ਸਾਡੇ ਨਾਲ ਬਹੁਤਾ ਕਾਰੋਬਾਰ ਨਹੀਂ ਕਰਦੇ। ਉਹ ਸਾਨੂੰ ਬਹੁਤ ਕੁਝ ਵੇਚਦੇ ਹਨ, ਪਰ ਅਸੀਂ ਉਨ੍ਹਾਂ ਤੋਂ ਨਹੀਂ ਖਰੀਦਦੇ। ਤੁਸੀਂ ਜਾਣਦੇ ਹੋ ਕਿਉਂ? ਕਿਉਂਕਿ ਟੈਰਿਫ ਬਹੁਤ ਜ਼ਿਆਦਾ ਹੈ। ਉਨ੍ਹਾਂ ਕੋਲ ਦੁਨੀਆ ਦੇ ਸਭ ਤੋਂ ਉੱਚੇ ਟੈਰਿਫਾਂ ਵਿੱਚੋਂ ਇੱਕ ਹੈ। ਹੁਣ ਉਹ ਇਸਨੂੰ ਕਾਫ਼ੀ ਘਟਾਉਣ ਲਈ ਤਿਆਰ ਹਨ। ਪਰ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਅਸੀਂ ਹੁਣੇ ਭਾਰਤ ਨਾਲ ਗੱਲ ਕਰ ਰਹੇ ਹਾਂ। 

ਇਹ ਵੀ ਪੜ੍ਹੋ : US Tariff on India : ਟਰੰਪ ਨੇ ਭਾਰਤ 'ਤੇ ਲਾਇਆ 25 ਫ਼ੀਸਦੀ ਟੈਰਿਫ਼! ਜਾਣੋ ਕਦੋਂ ਹੋਵੇਗਾ ਲਾਗੂ ਅਤੇ ਕਿਉਂ ਲਾਇਆ ?

Related Post