Cold Drink Bottles Water: ਜੇਕਰ ਤੁਸੀਂ ਵੀ ਕੋਲਡ ਡਰਿੰਕ ਦੀ ਬੋਤਲ 'ਚ ਰੱਖਦੇ ਹੋ ਪਾਣੀ ਤਾਂ ਸਾਵਧਾਨ, ਹੋ ਸਕਦਾ ਹੈ ਭਾਰੀ ਨੁਕਸਾਨ !

ਅਸੀਂ ਭਾਰਤੀ ਜੁਗਾੜ ਲਈ ਜਾਣੇ ਜਾਂਦੇ ਹਾਂ। ਖ਼ਤਮ ਹੋ ਰਹੇ ਟੂਥਪੇਸਟ ਦੇ ਪਾਊਚ ਵਿੱਚੋਂ ਪੇਸਟ ਕੱਢਣਾ ਹੋਵੇ ਜਾਂ ਨਾਲੇ ਨੂੰ ਪੈੱਨ 'ਚ ਫਸਾ ਕੇ ਪਜ਼ਾਮੇ 'ਚ ਪਾਉਣਾ ਹੋਵੇ, ਸਾਡੇ ਕੋਲ ਹਰ ਸਮੱਸਿਆ ਦਾ ਜੁਗਾੜੂ ਹੱਲ ਹੈ।

By  Ramandeep Kaur May 23rd 2023 04:27 PM -- Updated: May 23rd 2023 04:28 PM

Cold Drink Bottles Water: ਅਸੀਂ ਭਾਰਤੀ ਜੁਗਾੜ ਲਈ ਜਾਣੇ ਜਾਂਦੇ ਹਾਂ। ਖ਼ਤਮ ਹੋ ਰਹੇ ਟੂਥਪੇਸਟ ਦੇ ਪਾਊਚ ਵਿੱਚੋਂ ਪੇਸਟ ਕੱਢਣਾ ਹੋਵੇ ਜਾਂ ਨਾਲੇ ਨੂੰ ਪੈੱਨ 'ਚ ਫਸਾ ਕੇ ਪਜ਼ਾਮੇ 'ਚ ਪਾਉਣਾ ਹੋਵੇ, ਸਾਡੇ ਕੋਲ ਹਰ ਸਮੱਸਿਆ ਦਾ ਜੁਗਾੜੂ ਹੱਲ ਹੈ। ਇਸ ਜੁਗਾੜ ਦੇ ਆਧਾਰ 'ਤੇ ਅਸੀਂ ਚੀਜ਼ਾਂ ਨੂੰ ਬਰਬਾਦ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ।

ਕੋਲਡ ਡਰਿੰਕ ਦੀਆਂ ਬੋਤਲਾਂ 'ਚ ਪਾਣੀ

ਜਿਵੇਂ-ਜਿਵੇਂ ਗਰਮੀਆਂ ਆ ਗਈਆਂ ਹਨ ਅਤੇ ਫਰਿੱਜ ਦੇ ਠੰਡੇ ਪਾਣੀ ਦੀ ਮੰਗ ਵੀ ਵਧਣ ਲੱਗੀ ਹੈ। ਅਜਿਹੇ 'ਚ ਤੁਹਾਡੇ ਫਰਿੱਜ 'ਚ ਪਾਣੀ ਦੀਆਂ ਫੈਂਸੀ ਬੋਤਲਾਂ ਦੇ ਨਾਲ-ਨਾਲ ਤੁਹਾਨੂੰ ਕੋਲਡ ਡਰਿੰਕਸ ਦੀਆਂ ਖਾਲੀ ਬੋਤਲਾਂ 'ਚ ਵੀ ਪਾਣੀ ਭਰਿਆ ਨਜ਼ਰ ਆਵੇਗਾ। ਜੇਕਰ ਇੱਕ ਵਾਰ ਸੋਚਿਆ ਜਾਵੇ ਤਾਂ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਸਹੀ ਸਮਝੀ ਜਾਵੇਗੀ ਪਰ ਇਸ ਪਿੱਛੇ ਦੀ ਸੱਚਾਈ ਜਾਣ ਕੇ ਸ਼ਾਇਦ ਤੁਸੀਂ ਅਜਿਹਾ ਜੁਗਾੜ ਕਰਨ ਤੋਂ ਗੁਰੇਜ਼ ਕਰੋਗੇ।


ਇਸ ਨਾਲ ਹੁੰਦਾ ਹੈ ਨੁਕਸਾਨ 

ਕੋਲਡ ਡਰਿੰਕ ਜਾਂ ਮਿਨਰਲ ਵਾਟਰ ਦੀ ਬੋਤਲ 'ਚ ਕਈ ਦਿਨਾਂ ਤੱਕ ਪਾਣੀ ਭਰ ਕੇ ਰੱਖਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦਰਅਸਲ ਜਦੋਂ ਇਨ੍ਹਾਂ ਬੋਤਲਾਂ ਨੂੰ ਪਾਣੀ ਨਾਲ ਭਰ ਕੇ ਲੰਬੇ ਸਮੇਂ ਤੱਕ ਵਰਤਿਆ ਜਾਂਦਾ ਹੈ, ਤਾਂ ਇਨ੍ਹਾਂ ਵਿਚ ਫਲੋਰਾਈਡ ਅਤੇ ਆਰਸੈਨਿਕ ਵਰਗੇ ਤੱਤ ਬਣਨੇ ਸ਼ੁਰੂ ਹੋ ਜਾਂਦੇ ਹਨ। ਇਹ ਤੱਤ ਸਰੀਰ ਲਈ ਬਹੁਤ ਹਾਨੀਕਾਰਕ ਹੁੰਦੇ ਹਨ। ਵਿਗਿਆਨੀਆਂ ਦੁਆਰਾ ਇਨ੍ਹਾਂ ਨੂੰ ਸਰੀਰ ਲਈ ਸਲੋਅ ਜ਼ਹਿਰ ਮੰਨਿਆ ਗਿਆ ਹੈ।

ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ

ਰਿਪੋਰਟਾਂ ਮੁਤਾਬਕ ਪਲਾਸਟਿਕ ਦੀ ਬੋਤਲ 'ਚ ਰੱਖੇ ਪਾਣੀ ਦਾ ਵੀ ਮਨੁੱਖ ਦੇ ਇਮਊਨ ਸਿਸਟਮ 'ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਪੈਦਾ ਹੋਣ ਵਾਲੇ ਰਸਾਇਣਾਂ ਦਾ ਸਰੀਰ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇੰਨਾ ਹੀ ਨਹੀਂ ਪਲਾਸਟਿਕ 'ਚ ਮੌਜੂਦ phthalates ਵਰਗੇ ਕੈਮੀਕਲ ਲੀਵਰ ਦੇ ਕੈਂਸਰ ਦਾ ਖ਼ਤਰਾ ਪੈਦਾ ਕਰ ਸਕਦੇ ਹਨ।

ਇਨ੍ਹਾਂ ਪਲਾਸਟਿਕ ਦੀਆਂ ਬੋਤਲਾਂ 'ਚ ਲੰਬੇ ਸਮੇਂ ਤੱਕ ਪਾਣੀ ਰੱਖਣ ਨਾਲ ਬੀਪੀਏ ਪੈਦਾ ਹੁੰਦਾ ਹੈ। ਬੀਪੀਏ ਇੱਕ ਅਜਿਹਾ ਕੈਮੀਕਲ ਹੈ ਜੋ ਸਰੀਰ 'ਚ ਮੋਟਾਪਾ, ਸ਼ੂਗਰ ਆਦਿ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸਨੂੰ ਬਾਈਫਿਨਾਇਲ ਏ ਕਿਹਾ ਜਾਂਦਾ ਹੈ।

ਇਸ ਤੋਂ ਇਲਾਵਾ ਜਦੋਂ ਬੋਤਲ 'ਚ ਰੱਖੇ ਪਾਣੀ ਨੂੰ ਧੁੱਪ ਜਾਂ ਕਿਸੇ ਹੋਰ ਕਾਰਨ ਕਰਕੇ ਗਰਮ ਕੀਤਾ ਜਾਂਦਾ ਹੈ ਤਾਂ ਉਸ ਵਿਚ ਜ਼ਹਿਰੀਲੇ ਪਦਾਰਥ ਬਣਨ ਲੱਗਦੇ ਹਨ ਅਤੇ ਇਸ ਨਾਲ ਕੈਂਸਰ ਵੀ ਹੋ ਸਕਦਾ ਹੈ।

ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Related Post