School of Eminence : ਸਕੂਲ ਆਫ ਐਮੀਨੈਂਸ 'ਚ 6ਵੀਂ ਕਲਾਸ ਦੇ ਦਾਖ਼ਲਿਆਂ ਲਈ ਦਰਵਾਜ਼ੇ ਬੰਦ

By  Ravinder Singh February 27th 2023 10:47 AM -- Updated: February 27th 2023 10:50 AM

ਪਟਿਆਲਾ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਆਫ ਐਮੀਨੈਂਸ ਵਿਚ 6ਵੀਂ ਕਲਾਸ ਦੇ ਦਾਖ਼ਲੇ ਕਰਨੇ ਬੰਦ ਕਰ ਦਿੱਤੇ ਗਏ ਹਨ। ਸਕੂਲ ਆਫ ਐਮੀਨੈਂਸ਼ ਵਿਚ 6ਵੀਂ ਕਲਾਸ ਦੇ ਦਾਖ਼ਲਿਆਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ ਅਤੇ ਨਾਲ ਲੱਗਦੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ।


ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਪੱਤਰ ਵਿਚ ਜਾਣਕਾਰੀ ਦਿੱਤੀ ਗਈ ਹੈ ਸਕੂਲ ਆਫ ਐਮੀਨੈਂਸ ਵਿਚ 9ਵੀਂ ਤੇ 11ਵੀਂ ਜਮਾਤ ਤੱਕ ਪੜ੍ਹਾਈ ਹੋਵੇਗੀ। ਇਸ ਤੋਂ ਇਲਾਵਾ 9ਵੀਂ ਤੇ 11ਵੀਂ ਜਮਾਤ ਵਿਚ ਦਾਖ਼ਲਾ ਲੈਣ ਲਈ ਦਾਖ਼ਲਾ ਟੈਸਟ 19 ਮਾਰਚ ਨੂੰ ਹੋਵੇਗਾ ਅਤੇ 6ਵੀਂ ਜਮਾਤ ਦੇ ਵਿਦਿਆਰਥੀ ਨਾਲ ਲੱਗਦੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਹੋਣਗੇ। SoE ਵਿਚ 75 ਫ਼ੀਸਦੀ ਸਰਕਾਰੀ ਅਤੇ 25 ਫੀਸਦੀ ਪ੍ਰਾਈਵੇਟ ਸਕੂਲਾਂ ਲਈ ਦਾਖ਼ਲੇ ਹੋਣਗੇ।

ਇਹ ਵੀ ਪੜ੍ਹੋ : Meghalaya And Nagaland Assembly Election : ਸਖ਼ਤ ਸੁਰੱਖਿਆ ਪ੍ਰਬੰਧ ਹੇਠ ਨਾਗਾਲੈਂਡ ਤੇ ਮੇਘਾਲਿਆ 'ਚ ਵੋਟਿੰਗ ਸ਼ੁਰੂ

ਕਾਬਿਲੇਗੌਰ ਹੈ ਕਿ 21 ਜਨਵਰੀ ਨੂੰ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ 117 'ਚੋਂ ਪਹਿਲੇ 'ਸਕੂਲ ਆਫ ਐਮੀਨੈਂਸ' ਦਾ ਉਦਘਾਟਨ ਕੀਤਾ ਸੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਹੈ ਅਤੇ ਅੱਜ ਅਸੀਂ ਉਹ ਕੰਮ ਸ਼ੁਰੂ ਕਰਨ ਲੱਗੇ ਹਾਂ, ਜੋ ਪਹਿਲਾਂ ਕਾਗਜ਼ਾਂ ਜਾਂ ਸੁਫ਼ਨਿਆਂ 'ਚ ਹੀ ਹੁੰਦਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਨਾਲ ਹਰ ਬੱਚੇ ਨੂੰ ਆਪਣਾ ਸੁਫ਼ਨਾ ਪੂਰਾ ਕਰਨ ਦਾ ਮੌਕਾ ਮਿਲੇਗਾ ਪਰ ਸਰਕਾਰ ਦੇ ਦਾਅਵਿਆਂ ਦੀ ਬੁਰੀ ਤਰ੍ਹਾਂ ਪੋਲ ਖੁੱਲ੍ਹ ਗਈ ਹੈ। ਸਕੂਲ ਆਫ ਐਮੀਨੈਂਸ ਛੇਵੀਂ ਕਲਾਸ ਦੀ ਪੜ੍ਹਾਈ ਕਰਵਾਉਣ ਉਤੇ ਹੱਥ ਖੜ੍ਹੇ ਕਰ ਦਿੱਤੇ ਹਨ ਅਤੇ ਬੱਚਿਆਂ ਨੂੰ ਨਾਲ ਲੱਗਦੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਇਆ ਜਾਵੇਗਾ।

ਰਿਪੋਰਟ ਗਗਨਦੀਪ ਆਹੂਜਾ


Related Post