ਆਮ ਆਦਮੀ ਪਾਰਟੀ ਨੇ ਪੰਜਾਬ ਚ ਅੱਜ ਅਰਾਜਕਤਾ ਦਾ ਮਾਹੌਲ ਬਣਾ ਦਿੱਤਾ ਹੈ : ਡਾ. ਦਲਜੀਤ ਚੀਮਾ

Shiromani Akali Dal : ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ।

By  KRISHAN KUMAR SHARMA September 9th 2026 07:28 PM -- Updated: September 9th 2026 07:32 PM

Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਪੰਜਾਬ ਸਰਕਾਰ ਨਿਆਪਾਲਿਕਾ ਵਿੱਚ ਵੀ ਦਖਲ ਦੇਣ ਦੀ ਕੋਸ਼ਿਸ਼ ਕਰਨ ਲੱਗ ਪਈ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦਿੱਲੀ ਵਿੱਚ ਕੇਜਰੀਵਾਲ ਨੇ ਇੱਕ ਜੱਜ ਸਾਹਿਬ ਦੇ ਖਿਲਾਫ ਗੱਲਾਂ ਕੀਤੀਆਂ ਸਨ, ਹੁਣ ਭਗਵੰਤ ਮਾਨ ਵੀ ਉਸੇ ਲੀਹਾਂ 'ਤੇ ਚੱਲ ਪਿਆ ਹੈ।

ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਮਜਬੂਤੀ ਨਾਲ 2027 ਦੀਆਂ ਚੋਣਾਂ ਲੜੇਗਾ। ਅਕਾਲੀ-ਭਾਜਪਾ ਸਮਝੌਤੇ ਬਾਰੇ ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਸਮਝੌਤੇ ਦੀ ਗੱਲ ਹੋਏਗੀ ਤਾਂ ਮੀਡੀਆ ਨੂੰ ਜਰੂਰ ਦੱਸਿਆ ਜਾਵੇਗਾ, ਫਿਲਹਾਲ ਸ਼੍ਰੋਮਣੀ ਅਕਾਲੀ ਦਲ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਰੋਪੜ ਦੀ ਜਥੇਬੰਦੀ ਬਣਾਉਣ ਬਾਰੇ ਰੋਪੜ ਹਲਕੇ ਦੇ ਪ੍ਰਮੁੱਖ ਆਗੂਆਂ ਨਾਲ ਮੀਟਿੰਗ ਕੀਤੀ ਗਈ ਹੈ।

''ਲੋਕ 'ਆਪ' ਤੋਂ 2027 ਦੀਆਂ ਚੋਣਾਂ 'ਚ ਲੈਣਗੇ ਜਵਾਬ''

ਡਾਕਟਰ ਚੀਮਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਇਹ ਮਤ ਦਿੰਦੀ ਸੀ ਕਿ ਸਰਕਾਰੀ ਅਧਿਕਾਰੀਆਂ ਨੂੰ ਜਾਂ ਵਿਧਾਇਕਾਂ ਨੂੰ ਸਵਾਲ ਕਰਨੇ ਚਾਹੀਦੇ ਹਨ ਪਰ ਹੁਣ ਜਦੋਂ ਪੰਜਾਬ ਦੇ ਲੋਕ ਇਹਨਾਂ ਨੂੰ ਸਵਾਲ ਕਰਦੇ ਹਨ ਤਾਂ ਜਾਂ ਤਾਂ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ ਜਾਂ ਇਸ ਹੱਦ ਤੱਕ ਜਲੀਲ ਕਰ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਮਰਨ ਤੱਕ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਹਿਸਾਬ 2027 ਦੀਆਂ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਤੋਂ ਲੈਣਗੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾ ਦਿੱਤਾ ਸੀ ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਕ ਯੂਨਿਟ ਵੀ ਨਵੀਂ ਬਿਜਲੀ ਪੈਦਾ ਕਰਨ ਦਾ ਇੰਤਜ਼ਾਮ ਨਹੀਂ ਕੀਤਾ, ਜਿਸ ਕਾਰਨ ਪੰਜਾਬ ਵਿਚ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਰਹੇ ਹਨ। ਉਨ੍ਹਾਂ ਇਸ ਗੱਲ 'ਤੇ ਚਿੰਤਾ ਪ੍ਰਗਟ ਕੀਤੀ ਕਿ ਰੂਪਨਗਰ ਸ਼ਹਿਰ ਵਿੱਚ ਸਫਾਈ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਬਹੁਤ ਬੁਰਾ ਹਾਲ ਹੈ।

'ਆਪ' ਨੇ ਆਪਣੀ ਸੱਤਾ ਦੌਰਾਨ ਸ਼ਹਿਰਾਂ ਦੇ ਵਿਕਾਸ 'ਚ ਇੱਕ ਇੱਟ ਨਹੀਂ ਲਾਈ : ਡਾ. ਚੀਮਾ

ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਉਸ ਸਮੇਂ ਦੇ ਮੁਤਾਬਿਕ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਵਾਟਰ ਟਰੀਟਮੈਂਟ ਪਲਾਂਟ ਲਗਾਏ ਸਨ, ਉਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਸ਼ਹਿਰ ਦੇ ਵਿਕਾਸ ਲਈ ਕੁਝ ਨਹੀਂ ਕਰ ਸਕੀਆਂ। ਉਹਨਾਂ ਕਿਹਾ ਕਿ ਹਵੇਲੀ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਮਰੱਥਾ 10 ਐਮ ਐਲਡੀ ਦੀ ਹੈ ਜਦਕਿ ਸ਼ਹਿਰ ਵਿੱਚੋਂ 14 ਐਮਐਲਡੀ ਪਾਣੀ ਟ੍ਰੀਟਮੈਂਟ ਪਲਾਂਟ ਵਿੱਚ ਜਾ ਰਿਹਾ ਹੈ, ਜਿਸ ਵਿੱਚੋਂ ਵੱਡੀ ਪੱਧਰ ਤੇ ਪਾਣੀ ਨੂੰ ਬਿਨਾਂ ਟਰੀਟਮੈਂਟ ਕੀਤਿਆਂ ਹੀ ਬਾਹਰ ਛੱਡਿਆ ਜਾ ਰਿਹਾ ਹੈ, ਜੋ ਕਿ ਇਨਸਾਨੀਅਤ ਦੇ ਵਿਰੁੱਧ ਜੁਰਮ ਹੈ। ਉਨ੍ਹਾਂ ਨੇ ਸਰਹੰਦ ਨਹਿਰ ਵਿੱਚ ਪਾਏ ਜਾ ਰਹੇ ਸੀਵਰੇਜ ਦੇ ਪਾਣੀ ਸਬੰਧੀ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸ਼ਿਕਾਇਤ ਕੀਤੀ ਗਈ ਹੈ ਪਰੰਤੂ ਜੇਕਰ ਉਥੇ ਕੁਝ ਨਾ ਹੋਇਆ ਤਾਂ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਵੀ ਪਟੀਸ਼ਨ ਦਾਇਰ ਕਰਨਗੇ।

ਇਹ ਵੀ ਪੜ੍ਹੋ...

ਐਪਲ ਅੱਜ ਲਾਂਚ ਕਰੇਗੀ ਆਈਫੋਨ 18 ਸੀਰੀਜ਼, 18 ਪ੍ਰੋ ਤੇ 18 ਪ੍ਰੋ ਮੈਕਸ ਦੀਆਂ ਸੰਭਾਵਿਤ ਕੀਮਤਾਂ ਆਈਆਂ ਸਾਹਮਣੇ

ਪਾਣੀ ਦੀ ਭਰੀ ਬਾਲਟੀ 'ਚ ਡਿੱਗਿਆ 1 ਸਾਲ ਦਾ ਮਾਸੂਮ, ਡੁੱਬਣ ਕਾਰਨ ਹੋਈ ਮੌਤ

Related Post