ਡਾ. ਨਵਜੋਤ ਕੌਰ ਦਾ ਹੋਇਆ ਕੈਂਸਰ ਦਾ ਆਪਰੇਸ਼ਨ, ਤਿੰਨ ਘੰਟੇ ਤੱਕ ਹੋਈ ਸਰਜਰੀ

By  Amritpal Singh April 5th 2024 02:52 PM

ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦਾ ਵੀਰਵਾਰ ਨੂੰ ਯਮੁਨਾਨਗਰ ਦੇ ਵਰਿਆਮ ਸਿੰਘ ਹਸਪਤਾਲ 'ਚ ਕੈਂਸਰ ਦਾ ਆਪਰੇਸ਼ਨ ਹੋਇਆ। ਡਾ: ਰੁਪਿੰਦਰ ਸਿੰਘ ਨੇ ਸ਼ਾਮ 5 ਵਜੇ ਛਾਤੀ ਦੀ ਸਰਜਰੀ ਸ਼ੁਰੂ ਕੀਤੀ, ਜਿਸ ਵਿਚ 2.5 ਤੋਂ 3 ਘੰਟੇ ਲੱਗੇ। ਪਰ ਹੁਣ ਉਹ ਠੀਕ ਹਨ, ਜਿਸ ਦੀ ਜਾਣਕਾਰੀ ਖੁਦ ਸਿੱਧੂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ।


ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਤਕਰੀਬਨ ਸਾਢੇ ਤਿੰਨ ਘੰਟੇ ਚੱਲਿਆ। ਉਨ੍ਹਾਂ ਆਪਣੀ ਪਤਨੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਦਾ ਸੰਕਲਪ ਅਡੋਲ ਹੈ ਤੇ ਉਸ ਦੇ ਚਿਹਰੇ 'ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਹੈ। ਉਨ੍ਹਾਂ ਨੇ ਡਾ. ਨਵਜੋਤ ਕੌਰ ਸਿੱਧੂ ਦੀ ਹਿੰਮਤ ਨੂੰ ਸਲਾਮ ਕੀਤਾ ਹੈ। ਸਿੱਧੂ ਨੇ ਟਵੀਟ ਕੀਤਾ, "ਆਪ੍ਰੇਸ਼ਨ ਸਾਢੇ ਤਿੰਨ ਘੰਟੇ ਚੱਲਿਆ। ਪ੍ਰਭਾਵਿਤ ਚਮੜੀ ਨੂੰ ਹਟਾਇਆ ਗਿਆ ਅਤੇ ਫਲੈਪਾਂ ਨਾਲ ਪੁਨਰ-ਨਿਰਮਾਣ ਕੀਤਾ ਗਿਆ। ਉਸ (ਡਾ. ਨਵਜੋਤ ਕੌਰ ਸਿੱਧੂ) ਦਾ ਸੰਕਲਪ ਅਡੋਲ ਹੈ, ਮੁਸਕਰਾਹਟ ਉਸ ਦੇ ਚਿਹਰੇ ਨੂੰ ਕਦੇ ਨਹੀਂ ਛੱਡਦੀ - ਹਿੰਮਤ ਤੇਰਾ ਨਾਮ 'ਨੋਨੀ' ਹੈ...।"

ਦੱਸ ਦੇਈਏ ਕਿ ਨਵਜੋਤ ਪਿਛਲੇ 11 ਮਹੀਨਿਆਂ ਤੋਂ ਇੱਥੋਂ ਆਪਣਾ ਇਲਾਜ ਕਰਵਾ ਰਹੇ ਹਨ। ਸਿੱਧੂ ਨੇ ਆਪਣੀ ਪਤਨੀ ਦੇ ਕੈਂਸਰ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਇਸ ਹਸਪਤਾਲ ਵਿੱਚ ਨਵਜੋਤ ਕੌਰ ਦੀ ਕੀਮੋਥੈਰੇਪੀ ਵੀ ਹੋਈ। ਨਵੰਬਰ 2023 ਵਿੱਚ ਇੱਕ ਪੋਸਟ ਸਾਂਝੀ ਕਰਦੇ ਹੋਏ ਡਾਕਟਰ ਨਵਜੋਤ ਕੌਰ ਸਿੱਧੂ ਨੇ ਲਿਖਿਆ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਦੀ ਪੀ.ਈ.ਟੀ. ਸਕੈਨ ਅਨੁਸਾਰ ਉਸ ਨੂੰ ਕੈਂਸਰ ਮੁਕਤ ਐਲਾਨ ਦਿੱਤਾ ਗਿਆ ਹੈ।

Related Post