ਸ਼ਰੇਆਮ ਵਿਕ ਰਹੇ ਚਿੱਟੇ ਕਾਰਨ ਭੜਕੇ ਲੋਕ, ਸਥਿਤੀ ਬਣੀ ਤਣਾਅਪੂਰਨ

By  Ravinder Singh December 2nd 2022 05:54 PM -- Updated: December 2nd 2022 05:55 PM

ਬਠਿੰਡਾ : ਬਠਿੰਡਾ ਦੇ ਬੰਗੀ ਨਗਰ ਦੇ ਵਾਰਡ ਨੰਬਰ-19 ਦੇ ਲੋਕ ਉਨ੍ਹਾਂ ਦੇ ਵਾਰਡ ਵਿਚ ਚਿੱਟੇ ਦੀ ਹੋ ਰਹੀ ਵਿਕਰੀ ਨੂੰ ਲੈ ਕੇ ਇੰਨੇ ਪਰੇਸ਼ਾਨ ਹਨ ਕਿ ਉਹ ਇਕ ਘਰ ਦੇ ਬਾਹਰ ਧਰਨਾ ਲਗਾ ਕੇ ਬੈਠ ਗਏ। ਇਸ ਮੌਕੇ ਧਰਨਾਕਾਰੀਆਂ ਨੇ ਚਿੱਟਾ ਵੇਚਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਗੁੱਸੇ ਵਿਚ ਭੜਕੇ ਲੋਕਾਂ ਨੇ ਦੋਸ਼ ਲਗਾਏ ਕਿ ਵਾਰਡ ਦੇ ਇਕ ਘਰ ਵਿਚ ਸ਼ਰੇਆਮ ਚਿੱਟਾ ਵਿਕਦਾ ਹੈ ਤੇ ਜਿਸਮਫਰੋਸੀ ਦਾ ਧੰਦਾ ਵੀ ਹੁੰਦਾ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਦੂਜੇ ਪਾਸੇ ਘਰ ਵਿਚ ਰਹਿਣ ਔਰਤ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


ਵਾਰਡ-19 ਦੇ ਲੋਕ ਜਿਸ ਘਰ ਦੇ ਬਾਹਰ ਧਰਨਾ ਲਗਾ ਕੇ ਬੈਠੇ ਹਨ, ਉਨ੍ਹਾਂ ਉਤੇ ਦੋਸ਼ ਹਨ ਕਿ ਇਸ ਘਰ ਵਿਚ ਸ਼ਰੇਆਮ ਚਿੱਟੇ ਵਰਗਾ ਨਸ਼ਾ ਵਿਕਦਾ ਹੈ ਅਤੇ ਨਸ਼ੇੜੀ ਇਥੋਂ ਚਿੱਟਾ ਲੈ ਕੇ ਜਾਂਦੇ ਹਨ। ਗੁੱਸੇ ਵਿਚ ਆਏ ਲੋਕਾਂ ਨੇ ਇਸ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇ ਵੀ ਲਗਾਏ। ਇਨ੍ਹਾਂ ਲੋਕਾਂ ਨੇ ਕਿਹਾ ਕਿ ਇਥੇ ਸਿਰਫ਼ ਨਸ਼ਾ ਨਹੀਂ ਵਿਕਦਾ ਸਗੋਂ ਜਿਸਮਫਰੋਸ਼ੀ ਦਾ ਧੰਦਾ ਵੀ ਹੁੰਦਾ ਹੈ ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ।

ਇਹ ਵੀ ਪੜ੍ਹੋ : ਪਾਰਟੀ ਵਿਰੋਧੀ ਗਤੀਵਿਧੀਆਂ ਲਈ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਵੱਲੋਂ ਜਗਮੀਤ ਬਰਾੜ ਤਲਬ 

ਦੂਜੇ ਪਾਸੇ ਜਿਸ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ, ਉਸ ਘਰ ਵਿਚ ਰਹਿਣ ਵਾਲੀ ਔਰਤ ਦਾ ਕਹਿਣਾ ਹੈ ਕਿ ਇਹ ਲੋਕ ਜਾਣਬੁੱਝ ਕੇ ਉਨ੍ਹਾਂ ਬਦਨਾਮ ਕਰ ਰਹੇ ਹਨ ਨਾ ਤਾ ਉਹ ਨਸ਼ਾ ਵੇਚਦੀ ਅਤੇ ਨਾ ਹੀ ਕੋਈ ਗਲਤ ਕੰਮ ਕਰਦੀ ਹੈ।

Related Post