India-Canada Relationship: ਭਾਰਤ-ਕੈਨੇਡਾ ਦੇ ਰਿਸ਼ਤਿਆਂ ਦੇ ਤਣਾਅ ਕਾਰਨ ਹੋਟਲ ਇੰਡਸਟਰੀ ਨੂੰ ਝੱਲਣਾ ਪੈ ਸਕਦਾ ਕਰੋੜਾ ਦਾ ਨੁਕਸਾਨ

India-Canada Relationship: ਦੋਵਾਂ ਦੇਸ਼ਾਂ ਵਿਚਕਾਰ ਤਣਾਅਪੂਰਨ ਰਿਸ਼ਤੇ ਆਪਣੇ ਸਭ ਤੋਂ ਬੁਰੇ ਦੌਰ ਵਿੱਚ ਪਹੁੰਚਦੇ ਨਜ਼ਰ ਆ ਰਹੇ ਹਨ। ਜਿਸ ਦਾ ਨੁਕਸਾਨ ਭਾਰਤੀ ਹੋਟਲ ਇੰਡਸਟਰੀ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ ਦਾ ਲਗਭਗ 10 ਕਰੋੜ ਦਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

By  Shameela Khan September 22nd 2023 05:13 PM -- Updated: September 22nd 2023 05:28 PM

India-Canada Relations: ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਸੀ। ਉਨ੍ਹਾਂ ਦੇ ਇਸ ਬਿਆਨ ਮਗਰੋਂ ਹੀ ਦੋਵਾਂ ਦੇਸ਼ਾਂ ਵਿਚਕਾਰ ਤਣਾਅਪੂਰਨ ਰਿਸ਼ਤੇ ਆਪਣੇ ਸਭ ਤੋਂ ਬੁਰੇ ਦੌਰ ਵਿੱਚ ਪਹੁੰਚਦੇ ਨਜ਼ਰ ਆ ਰਹੇ ਹਨ। ਜਿਸ ਦਾ ਨੁਕਸਾਨ ਭਾਰਤੀ ਹੋਟਲ ਇੰਡਸਟਰੀ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ ਦਾ ਲਗਭਗ 10 ਕਰੋੜ ਦਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। 

ਜਾਣਕਾਰੀ ਮੁਤਾਬਿਕ ਹਰ ਸਾਲ ਪੰਜਾਬ ਵਿੱਚ ਲਗਭਗ 5 ਹਜ਼ਾਰ ਵਿਆਹ ਮਹਿਜ਼ NRI's ਵੱਲੋਂ ਕੀਤੇ ਜਾਂਦੇ ਹਨ। ਵੱਡੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਵਿਆਹ ਕਰਨ ਵਾਸਤੇ ਪੰਜਾਬ ਆਉਂਦੇ ਹਨ। ਜਿਸ ਤੋਂ ਕਿ ਪੰਜਾਬੀ ਹੋਟਲ ਇੰਡਸਟਰੀ ਨੂੰ ਕਾਫ਼ੀ ਵੱਡੀ ਗਿਣਤੀ ਵਿੱਚ ਮੁਨਾਫ਼ਾ ਹੁੰਦਾ ਹੈ। ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ਤੇ ਲਗਾਈ ਗਈ ਰੋਕ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਦੀ ਹੋਟਲ ਇੰਡਸਟਰੀ ਹੋ ਰਹੀ ਹੈ। ਕਿਉਂਕਿ ਸਰਦੀਆਂ ਵਿੱਚ ਇੱਥੇ ਸਭ ਤੋਂ ਵੱਧ ਪੈਸਿਆਂ ਦੀ ਲਾਗਤ ਨਾਲ ਐੱਨ.ਆਰ.ਆਈਜ਼ ਵੱਲੋਂ ਵਿਆਹ ਕਰੇ ਜਾਂਦੇ ਹਨ।  

ਪੰਜਾਬ ਹੋਟਲ ਇੰਡਸਸਟਰੀ ਦੇ ਪ੍ਰਧਾਨ ਸਤੀਸ਼ ਕੁਮਾਰ ਅਰੋੜਾ ਨੇ ਗੱਲਬਾਤ ਦੌਰਾਨ ਦੱਸਿਆ, " ਹਰ ਸਾਲ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਪੰਜਾਬ ਵਿੱਚ ਵਿਆਹ ਕਰਵਾਉਣ ਆਉਂਦੇ ਹਨ। ਪਿਛਲੇ ਸਾਲ ਕਰੀਬ 4500 ਵਿਦੇਸ਼ੀ ਨਾਗਰਿਕਾਂ ਵੱਲੋਂ ਪੰਜਾਬ ਵਿੱਚ ਵਿਆਹ  ਸਮਾਗਮ ਬੁੱਕ ਕੀਤੇ ਗਏ ਸਨ ਇਸ ਸਾਲ ਇਹ ਅੰਕੜਾ ਪੰਜ ਹਜ਼ਾਰ ਤੋਂ ਵੀ ਜ਼ਿਆਦਾ ਹੋਣ ਦਾ ਖ਼ਦਸ਼ਾ ਸੀ। ਪਰ ਭਾਰਤ ਸਰਕਾਰ ਵਲੋਂ ਕੈਨੇਡਾ ਨੂੰ ਵੀਜ਼ਾ ਦੇਣ 'ਤੇ ਲਗਾਈ ਰੋਕ ਤੋਂ  ਬਾਅਦ ਹੋਟਲ ਇੰਡਸਟਰੀ ਨੂੰ ਕਰੀਬ 10 ਲੱਖ ਕਰੋੜ ਦਾ ਸਿੱਧਾ ਨੁਕਸਾਨ ਹੋਣ ਦੀ ਸੰਭਾਵਨਾ ਹੈ।" 

ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਹੀ ਸਰਕਾਰਾਂ ਵੱਲੋਂ ਬਿਨਾਂ ਸੋਚੇ ਸਮਝੇ ਇਹ ਫੈਸਲਾ ਲਿਆ ਗਿਆ ਹੈ। ਸਰਕਾਰਾਂ ਨੂੰ ਅਜਿਹਾ ਕਰਨ ਤੋਂ ਪਹਿਲਾਂ ਡੂੰਘਾਈ ਨਾਲ ਇਸ ਦੇ ਨਿਕਲਣ ਵਾਲੇ ਨਤੀਜਿਆਂ ਬਾਰੇ ਸੋਚਣਾ ਚਾਹੀਦਾ ਹੈ।


Related Post