Faridkot News : ਪੰਜਾਬ ਚ ਹੜ੍ਹਾਂ ਕਰਕੇ ਹੋਏ ਜਾਨੀ ਅਤੇ ਮਾਲੀ ਨੁਕਸਾਨ ਦੇ ਚੱਲਦੇ ਨਹੀਂ ਮਨਾਇਆ ਦੁਸਹਿਰੇ ਦਾ ਤਿਉਹਾਰ , ਕਮੇਟੀ ਨੇ ਕਰਵਾਇਆ ਸੁੰਦਰ ਕਾਂਡ ਦਾ ਪਾਠ

Faridkot News : ਫਰੀਦਕੋਟ 'ਚ ਪਿਛਲੇ 32 ਸਾਲਾਂ ਤੋਂ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਉਤਸਾਹ ਨਾਲ ਮਨਾਇਆ ਜਾਂਦਾ ਸੀ ,ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੁੰਦੇ ਸਨ ਅਤੇ ਇਹ ਦੁਸਹਿਰਾ ਮੰਨਿਆ ਜਾਂਦਾ ਸੀ ਕਿ ਕੁੱਲੂ ਦੇ ਦੁਸਹਿਰੇ ਤੋਂ ਬਾਅਦ ਫਰੀਦਕੋਟ ਦਾ ਦੁਸਹਿਰਾ ਸਭ ਤੋਂ ਮਸ਼ਹੂਰ ਦੁਸਹਿਰਾ ਹੁੰਦਾ ਹੈ। ਇਸ ਦੌਰਾਨ ਜਿੱਥੇ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕੇ ਜਾਂਦੇ ਸਨ

By  Shanker Badra October 2nd 2025 03:21 PM

Faridkot News : ਫਰੀਦਕੋਟ 'ਚ ਪਿਛਲੇ 32 ਸਾਲਾਂ ਤੋਂ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਉਤਸਾਹ ਨਾਲ ਮਨਾਇਆ ਜਾਂਦਾ ਸੀ ,ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੁੰਦੇ ਸਨ ਅਤੇ ਇਹ ਦੁਸਹਿਰਾ ਮੰਨਿਆ ਜਾਂਦਾ ਸੀ ਕਿ ਕੁੱਲੂ ਦੇ ਦੁਸਹਿਰੇ ਤੋਂ ਬਾਅਦ ਫਰੀਦਕੋਟ ਦਾ ਦੁਸਹਿਰਾ ਸਭ ਤੋਂ ਮਸ਼ਹੂਰ ਦੁਸਹਿਰਾ ਹੁੰਦਾ ਹੈ। ਇਸ ਦੌਰਾਨ ਜਿੱਥੇ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕੇ ਜਾਂਦੇ ਸਨ, ਉੱਥੇ ਹੀ ਵੱਖ-ਵੱਖ ਧਾਰਮਿਕ ਮੰਡਲੀਆਂ ਵੱਲੋ ਧਾਰਮਿਕ ਝਾਕੀਆਂ ਕੱਢੀਆਂ ਜਾਂਦੀਆਂ ਸਨ ਅਤੇ ਇਸ ਤੋਂ ਇਲਾਵਾ ਆਤਿਸ਼ਬਾਜੀ ਸ਼ੋਅ ਅਤੇ ਗਲਾਈਡਰ ਸ਼ੋਅ ਵੀ ਕਰਾਏ ਜਾਂਦੇ ਸਨ। 

ਇਸ ਦੁਸਹਿਰੇ ਦੀ ਮਸ਼ਹੂਰੀ ਆਸ -ਪਾਸ ਦੇ ਇਲਾਕਿਆਂ ਵਿੱਚ ਫੈਲੀ ਹੋਈ ਸੀ ਤੇ ਅਤੇ ਲੋਕ ਦੂਰੋਂ -ਦੂਰੋਂ ਫਰੀਦਕੋਟ ਦਾ ਦੁਸਹਿਰਾ ਦੇਖਣ ਆਉਂਦੇ ਸਨ ਪਰ ਇਸ ਵਾਰ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਬਰਬਾਦੀ ਅਤੇ ਜਾਨੀ ਨੁਕਸਾਨ ਕਾਰਨ ਦੁਸਹਿਰਾ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਇਸ ਤ੍ਰਾਸਦੀ ਦੇ ਦੌਰਾਨ ਕਈ ਕੀਮਤੀ ਜਾਨਾਂ ਗਈਆਂ ਅਤੇ ਲੋਕਾਂ ਦਾ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਹੋਇਆ ਅਤੇ ਲੋਕ ਘਰੋਂ ਬੇਘਰ ਹੋ ਗਏ ਹਨ, ਜਿਸ ਦੇ ਦੁੱਖ ਵਜੋਂ ਦੁਸਹਿਰਾ ਕਮੇਟੀ ਵੱਲੋਂ ਇਸ ਸਾਲ ਦੁਸਹਿਰਾ ਨਾ ਮਨਾਉਣ ਦਾ ਫੈਸਲਾ ਲਿਆ ਸੀ। 

ਅੱਜ ਦੁਸਹਿਰਾ ਕਮੇਟੀ ਵੱਲੋਂ ਫਰੀਦਕੋਟ ਦੇ ਮਹਾ ਮ੍ਰਿਤਿਓਜਨ ਮੰਦਰ ਵਿਖੇ ਸੁੰਦਰ ਕਾਂਡ ਦਾ ਪਾਠ ਕਰਵਾਇਆ ਅਤੇ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੇ ਮੁੜ ਵਸੇਬੇ ਲਈ ਅਰਦਾਸ ਕੀਤੀ ਅਤੇ ਇਸ ਤ੍ਰਾਸਦੀ ਦੌਰਾਨ ਜਿਨਾਂ ਲੋਕਾਂ ਦੀ ਜਾਨ ਗਈ, ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਦੁਸਹਿਰਾ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਵਾਰ ਜਿਹੜੀ ਹੜਾਂ ਕਾਰਨ ਤ੍ਰਾਸਦੀ ਦੇਖਣ ਨੂੰ ਮਿਲੀ ਆ ਉਸ ਵਿੱਚ ਅਸੀਂ ਫੈਸਲਾ ਲਿਆ ਸੀ ਕਿ ਇੱਕ ਪਾਸੇ ਜਿੱਥੇ ਪੰਜਾਬ ਦੇ ਲੋਕ ਹੜਾਂ ਦੀ ਮਾਰ ਕਾਰਨ ਸੰਤਾਪ ਚੱਲ ਰਹੇ ਨੇ ਤਾਂ ਦੂਜੇ ਪਾਸੇ ਕਿਤੇ ਵੀ ਇਹ ਜਾਇਜ਼ ਨਹੀਂ ਲੱਗਦਾ ਕਿ ਅਸੀਂ ਦੁਸਹਿਰੇ ਦੀਆਂ ਖੁਸ਼ੀਆਂ ਮਨਾਈਏ। 

ਇਸ ਦੇ ਚਲਦੇ ਅਸੀਂ ਇਸ ਸਾਲ ਦੁਸਹਿਰਾ ਨਾ ਮਨਾਉਣ ਦਾ ਫੈਸਲਾ ਲਿਆ ਸੀ ਅਤੇ ਅੱਜ ਪੂਰੀ ਦੁਸਹਿਰਾ ਕਮੇਟੀ ਵੱਲੋਂ ਆਪਣੇ ਪਰਿਵਾਰ ਸਹਿਤ ਸੁੰਦਰ ਕਾਂਡ ਦੇ ਪਾਠ ਕਰਵਾਏ ਅਤੇ ਇਸ ਤ੍ਰਾਸਦੀ ਦੌਰਾਨ ਜਿਨਾਂ ਲੋਕਾਂ ਦੀ ਜਾਨ ਗਈ ,ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਗਈਆਂ। ਦੱਸ ਦੇਈਏ ਕਿ ਪੰਜਾਬ ਵਿੱਚ ਬਾਕੀ ਥਾਵਾਂ 'ਤੇ ਅੱਜ ਦੁਸਹਿਰਾ ਮਨਾਇਆ ਜਾਵੇਗਾ। ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਣਗੇ। 

Related Post