Chandigarh Fancy Number : ਚੰਡੀਗੜ੍ਹ ਚ ਮੁੜ ਹੋਵੇਗੀ ਫੈਂਸੀ ਨੰਬਰਾਂ ਦੀ ਨੀਲਾਮੀ, ਜਾਣੋ ਨੀਲਾਮੀ ਚ ਕਿਵੇਂ ਲਿਆ ਜਾ ਸਕਦਾ ਹੈ ਭਾਗ

Chandigarh Fancy Number Auction : ਵਾਹਨ ਦੇ ਮਾਲਕ ਜਿਸ ਨੇ ਚੰਡੀਗੜ੍ਹ ਦੇ ਪਤੇ 'ਤੇ ਵਾਹਨ ਖਰੀਦਿਆ ਹੈ, ਉਸ ਨੂੰ ਹੀ ਈ-ਨਿਲਾਮੀ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਵਿਕਰੀ ਪੱਤਰ ਭਾਵ ਫਾਰਮ ਨੰਬਰ 21, ਯੂਆਈਡੀ (UID) ਭਾਵ ਆਧਾਰ ਕਾਰਡ ਅਤੇ ਚੰਡੀਗੜ੍ਹ ਦਾ ਪਤਾ ਪ੍ਰਮਾਣ ਲਾਜ਼ਮੀ ਹਨ।

By  KRISHAN KUMAR SHARMA June 26th 2025 05:57 PM -- Updated: June 26th 2025 06:01 PM

Chandigarh Fancy Number Auction : ਚੰਡੀਗੜ੍ਹ ਦੇ ਆਮ ਲੋਕਾਂ/ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ “CH01CZ”, “CH01CY”, “CH01”CX”, “CH01CW” ਅਤੇ “CH01CV” ਦੇ ਬਚੇ ਹੋਏ ਫੈਂਸੀ/ਸਪੈਸ਼ਲ ਰਜਿਸਟ੍ਰੇਸ਼ਨ ਨੰਬਰਾਂ ਦੀ ਮੁੜ-ਨਿਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ 27.06.2025 (ਸਵੇਰੇ 10:00 ਵਜੇ) ਤੋਂ ਸ਼ੁਰੂ ਹੋਵੇਗੀ ਅਤੇ 03.07.2025 (ਸ਼ਾਮ 05:00 ਵਜੇ) ਤੱਕ ਜਾਰੀ ਰਹੇਗੀ ਅਤੇ ਈ-ਬੋਲੀ 04.07.2025 (ਸਵੇਰੇ 10:00 ਵਜੇ) ਤੋਂ 06.07.2025 (ਸ਼ਾਮ 05:00 ਵਜੇ) ਤੱਕ ਸ਼ੁਰੂ ਕੀਤੀ ਜਾਵੇਗੀ।

ਵਾਹਨ ਦਾ ਮਾਲਕ ਨੈਸ਼ਨਲ ਟ੍ਰਾਂਸਪੋਰਟ ਵੈੱਬਸਾਇਟ: https://vahan.parivahan.gov.in/fancy 'ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ ਅਤੇ ਇਸ ਦਾ ਲਿੰਕ ਚੰਡੀਗੜ੍ਹ ਪ੍ਰਸ਼ਾਸਨ, ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਇਟ: www.chdtransport.gov.in 'ਤੇ ਉਪਲਬਧ ਹੈ ਅਤੇ ਵਿਲੱਖਣ ਪ੍ਰਾਪਤੀ ਨੰਬਰ (ਯੂਏਐੱਨ/UAN) ਪ੍ਰਾਪਤ ਕਰ ਸਕਦਾ ਹੈ। ਵਾਹਨ ਦੇ ਮਾਲਕ ਜਿਸ ਨੇ ਚੰਡੀਗੜ੍ਹ ਦੇ ਪਤੇ 'ਤੇ ਵਾਹਨ ਖਰੀਦਿਆ ਹੈ, ਉਸ ਨੂੰ ਹੀ ਈ-ਨਿਲਾਮੀ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ।

ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਵਿਕਰੀ ਪੱਤਰ ਭਾਵ ਫਾਰਮ ਨੰਬਰ 21, ਯੂਆਈਡੀ (UID) ਭਾਵ ਆਧਾਰ ਕਾਰਡ ਅਤੇ ਚੰਡੀਗੜ੍ਹ ਦਾ ਪਤਾ ਪ੍ਰਮਾਣ ਲਾਜ਼ਮੀ ਹਨ। ਉਪਰੋਕਤ ਨੈਸ਼ਨਲ ਟ੍ਰਾਂਸਪੋਰਟ ਵੈੱਬਸਾਇਟ 'ਤੇ ਜਾਂ/ਚੰਡੀਗੜ੍ਹ ਪ੍ਰਸ਼ਾਸਨ, ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਇਟ ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਤੋਂ ਬਾਅਦ, ਵਾਹਨ ਦਾ ਮਾਲਕ ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਫੀਸ ਅਤੇ ਵਿਸ਼ੇਸ਼/ਪਸੰਦ ਰਜਿਸਟ੍ਰੇਸ਼ਨ ਨੰਬਰਾਂ ਦੀ ਰਿਜ਼ਰਵ ਰਕਮ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਿਟੀ, ਨੇੜੇ ਨਗਰ ਨਿਗਮ ਭਵਨ ਸੈਕਟਰ-17, ਯੂ.ਟੀ., ਚੰਡੀਗੜ੍ਹ ਵਿੱਚ ਡੀਡੀ ਰਾਹੀਂ "ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਿਟੀ, ਯੂ.ਟੀ., ਚੰਡੀਗੜ੍ਹ" ਦੇ ਹੱਕ ਵਿੱਚ ਚੰਡੀਗੜ੍ਹ ਵਿਖੇ ਭੁਗਤਾਨਯੋਗ ਜਮ੍ਹਾਂ ਕਰਵਾਏਗਾ।

ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਫੀਸ ਦਾ ਵੇਰਵਾ, ਹਰੇਕ ਵਿਸ਼ੇਸ਼ ਨੰਬਰ ਲਈ ਰਿਜ਼ਰਵ ਕੀਮਤ ਦੀ ਸੂਚੀ, ਸੀਰੀਜ਼ “CH01CZ”, “CH01CY”, “CH01”CX”, “CH01CW” ਅਤੇ “CH01CV” ਦੇ ਬਚੇ ਹੋਏ ਰਜਿਸਟ੍ਰੇਸ਼ਨ ਨੰਬਰ ਦਾ ਵੇਰਵਾ, ਔਨਲਾਇਨ ਨਿਲਾਮੀ ਦੀ ਪ੍ਰਕਿਰਿਆ ਅਤੇ ਈ-ਨਿਲਾਮੀ ਲਈ ਨਿਯਮ ਅਤੇ ਸ਼ਰਤਾਂ ਚੰਡੀਗੜ੍ਹ ਪ੍ਰਸ਼ਾਸਨ, ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਇਟ: www.chdtransport.gov.in 'ਤੇ ਉਪਲਬਧ ਹਨ। ਕਿਸੇ ਵੀ ਹੋਰ ਜਾਣਕਾਰੀ ਅਤੇ ਪੁੱਛਗਿੱਛ ਲਈ ਕਿਰਪਾ ਕਰਕੇ 0172-2700341 'ਤੇ ਜਾਂ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਿਟੀ, ਚੰਡੀਗੜ੍ਹ (ਯੂ.ਟੀ.) ਦੇ ਦਫ਼ਤਰ ਵਿਖੇ ਸਥਿਤ ਪੁੱਛਗਿੱਛ ਕਾਊਂਟਰ 'ਤੇ ਸੰਪਰਕ ਕਰੋ।

Related Post