ਅੱਧੀ ਰਾਤ ਨੂੰ ਅਚਾਨਕ ਬੰਗਾਲ ਦੀ ਖਾੜੀ ਚ ਭੂਚਾਲ ਆਇਆ; ਜਾਣੋ ਕਿੰਨੀ ਸੀ ਤੀਬਰਤਾ?

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਐਕਸ ਹੈਂਡਲ (ਟਵਿਟਰ) ਰਾਹੀਂ ਭੂਚਾਲ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.4 ਸੀ। ਇਹ ਭੂਚਾਲ 11-09-2023 ਨੂੰ ਰਾਤ 1:29:06 ਵਜੇ ਆਇਆ ਸੀ।

By  Shameela Khan September 11th 2023 08:23 AM -- Updated: September 11th 2023 11:54 AM

Earthquake: ਪੱਛਮੀ ਬੰਗਾਲ ਵਿੱਚ ਅੱਧੀ ਰਾਤ ਨੂੰ ਅਚਾਨਕ ਧਰਤੀ ਹਿੱਲ ਗਈ। ਐਤਵਾਰ ਦੇਰ ਰਾਤ ਬੰਗਾਲ ਦੀ ਖਾੜੀ 'ਚ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਸੋਮਵਾਰ ਰਾਤ 1.29 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨਾਲ ਹੀ ਇਸ ਦੀ ਡੂੰਘਾਈ 70 ਕਿਲੋਮੀਟਰ ਦਰਜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।


ਦਰਅਸਲ, ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਐਕਸ ਹੈਂਡਲ (ਟਵਿਟਰ) ਰਾਹੀਂ ਭੂਚਾਲ ਬਾਰੇ ਜਾਣਕਾਰੀ ਦਿੱਤੀ ਸੀ। ਉਸ ਨੇ ਦੱਸਿਆ ਕਿ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.4 ਸੀ। ਇਹ ਭੂਚਾਲ 11-09-2023 ਨੂੰ ਰਾਤ 1:29:06 ਵਜੇ ਆਇਆ ਸੀ। ਇਸ ਦੀ ਡੂੰਘਾਈ 70 ਕਿਲੋਮੀਟਰ ਸੀ ਅਤੇ ਇਹ ਬੰਗਾਲ ਦੀ ਖਾੜੀ ਵਿੱਚ ਆਇਆ

Related Post