ਸਦਾ ਜਵਾਨ ਰਹਿਣ ਲਈ ਖਾਓ ਇਹ ਪੰਜ ਚੀਜ਼ਾਂ

By  Pardeep Singh October 31st 2022 01:52 PM

ਚੰਡੀਗੜ੍ਹ: ਜਦੋਂ ਤੁਸੀ ਆਪਣੀ ਉਮਰ ਤੋਂ ਪਹਿਲਾ ਬੁੱਢੇ ਦਿਖਾਈ ਦੇਣ ਲੱਗ ਜਾਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਕਈ ਤੱਤਾਂ ਦੀ ਘਾਟ ਹੋਣੀ ਸ਼ੁਰੂ ਹੋ ਜਾਂਦੀ ਹੈ। ਸਦਾ ਜਵਾਨ ਰਹਿਣ ਲਈ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ।

ਹਰੀਆਂ ਸਬਜ਼ੀਆਂ :- ਵਿਅਕਤੀ ਨੂੰ ਹਰ ਰੋਜ਼ ਭੋਜਨ ਵਿੱਚ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਹਰੀਆਂ ਸਬਜ਼ੀਆਂ ਤੋਂ ਕਈ ਤਰ੍ਹਾਂ ਵਿਟਾਮਿਨ ਦੇ ਨਾਲ-ਨਾਲ ਭਰਪੂਰ ਮਾਤਰਾ ਵਿੱਚ ਫਾਈਬਰ ਮਿਲਦਾ ਹੈ। ਫਾਈਬਰ ਲੈਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਤੁਹਾਨੂੰ ਹਮੇਸ਼ਾ ਫਾਸਟ ਫੂਡ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।

ਡਰਾਈ ਫਰੂਟ :- ਸਦਾ ਜਵਾਨ ਰਹਿਣ ਲਈ ਡਰਾਈ ਫਰੂਟ ਭੋਜਨ ਵਿੱਚ ਖਾਣੇ ਚਾਹੀਦੇ ਹਨ। ਡਰਾਈ ਫਰੂਟ ਵਿੱਚ ਕਾਜੂ, ਅਖਰੋਟ ਅਤੇ ਬਾਦਾਮ ਖਾਣੇ ਚਾਹੀਦੇ ਹਨ। ਇਨ੍ਹਾਂ ਸੁੱਕੇ ਮੇਵਿਆ੍ ਵਿਚੋਂ ਵਿਟਾਮਿਨ ਸੀ ਦੇ ਨਾਲ-ਨਾਲ ਬੀ12 ਮਿਲਦੇ ਹਨ ਜੋ ਸਾਡੇ ਸਰੀਰ ਨੂੰ ਤਰੋਤਾਜਾ ਰੱਖਦੇ ਹਨ।

ਫ਼ਲਾਂ ਦੀ ਵਰਤੋਂ:- ਜਿਹੜੇ ਵਿਅਕਤੀ ਆਪਣੇ ਭੋਜਨ ਵਿੱਚ ਫਲਾਂ ਦੀ ਵਰਤੋਂ ਵਧੇਰੇ ਕਰਦੇ ਹਨ ਉਨ੍ਹਾਂ ਦੀ ਸਿਹਤ ਤੰਦਰੁਸਤ ਰਹਿੰਦੀ ਹੈ। ਨਿੰਬੂ ਜਾਤੀ ਦੇ ਫਲ ਖਾਣ ਨਾਲ ਤੁਹਾਡਾ ਲੀਵਰ ਹਮੇਸ਼ਾ ਜਵਾਨ ਰਹਿੰਦਾ ਹੈ।

ਦੁੱਧ,ਦਹੀ ਤੇ ਲੱਸੀ:- ਦੁੱਧ ਤੋਂ ਬਣੇ ਸਾਰੇ ਪਦਾਰਥਾਂ ਦੀ ਵਰਤੋਂ ਕਾਰਨ ਨਾਲ ਤੁਹਾਡੇ ਸਰੀਰ ਵਿੱਚ ਊਰਜਾ ਵਿੱਚ ਵਾਧਾ ਹੁੰਦਾ ਹੈ। ਦੁੱਧ ਤੁਹਾਡੇ ਅੰਦਰ ਅਗਨੀ ਨੂੰ ਪੈਦਾ ਕਰਦਾ ਹੈ ਉਥੇ ਹੀ ਦਹੀ ਬਿਕਟੈਰੀਆ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਲੱਸੀ ਪੀਣ ਨਾਲ ਗਰਮੀ ਬਾਹਰ ਨਿਕਲ ਜਾਂਦੀ ਹੈ। ਦੇਸੀ ਘਿਓ ਖਾਣ ਨਾਲ ਤੁਹਾਡੇ ਸਰੀਰ ਵਿੱਚ ਹੈਲਥੀ ਫੈਟ ਦਾ ਜਨਮ ਹੁੰਦਾ ਹੈ ਜੋ ਤੁਹਾਨੂੰ ਸਦਾ ਜਵਾਨ ਰੱਖਦੀ ਹੈ।

ਕਸਰਤ ਲਾਜ਼ਮੀ:- ਜਦੋਂ ਕੋਈ ਵਿਅਕਤੀ ਭਰਪੂਰ ਮਾਤਰਾ ਵਿੱਚ ਖੁਰਾਕ ਲੈਂਦੇ ਹਨ ਉਸ ਨਾਲ ਸਰੀਰ ਵਿੱਚ ਫੈਟ ਵੱਧਦੀ ਜਾਦੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨੀ ਚਾਹੀਦੀ ਹੈ। ਕਸਰਤ ਕਰਨ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ। ਜੇਕਰ ਤੁਸੀਂ ਸਦਾ ਜਵਾਨ ਰਹਿਣ ਦੇ ਇੱਛਕ ਹੋ ਤਾਂ ਤੁਸੀਂ ਉਪਰੋਕਤ ਪੰਜ ਨੁਸਖੇ ਅਪਣਾਓ ਜਿਸ ਨਾਲ ਤੁਸੀ ਹਮੇਸ਼ਾ ਜਵਾਨ ਰਹੋਗੇ।

ਇਹ ਵੀ ਪੜ੍ਹੋ: MHA ਵੱਲੋਂ DIG ਗੁਰਪ੍ਰੀਤ ਸਿੰਘ ਭੁੱਲਰ ਸਮੇਤ ਪੰਜਾਬ ਦੇ 16 ਅਧਿਕਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ


Related Post