ਆਮ ਆਦਮੀ ਪਾਰਟੀ ਦੇ ਪ੍ਰਚਾਰ ਗੀਤ 'ਤੇ ਲੱਗੀ ਪਾਬੰਦੀ, ECI ਨੇ ਦੱਸਿਆ ਨਿਯਮਾਂ ਦੀ ਉਲੰਘਣਾ

ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 (Lok Sabha Election 2024) ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਚੋਣ ਕਮਿਸ਼ਨ ਨੇ ਪਾਰਟੀ ਦੇ ਪ੍ਰਚਾਰ ਗੀਤ 'ਤੇ ਪਾਬੰਦੀ ਲਗਾ ਦਿੱਤੀ ਹੈ।

By  KRISHAN KUMAR SHARMA April 28th 2024 06:12 PM

ECI Banned AAP Campaign Song: ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 (Lok Sabha Election 2024) ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਚੋਣ ਕਮਿਸ਼ਨ ਨੇ ਪਾਰਟੀ ਦੇ ਪ੍ਰਚਾਰ ਗੀਤ 'ਤੇ ਪਾਬੰਦੀ ਲਗਾ ਦਿੱਤੀ ਹੈ। ਚੋਣ ਕਮਿਸ਼ਨ ਨੇ ਗੀਤ ਦੇ ਕੰਟੈਟ ਅਤੇ ਤਸਵੀਰਾਂ 'ਤੇ ਇਤਰਾਜ਼ ਜਤਾਇਆ ਹੈ ਅਤੇ ਇਸ 'ਚ ਸੋਧ ਕਰਕੇ ਦੁਬਾਰਾ ਪੇਸ਼ ਕਰਨ ਲਈ ਕਿਹਾ ਹੈ।

ਜਾਣਕਾਰੀ ਅਨੁਸਾਰ, ਭਾਰਤੀ ਚੋਣ ਕਮਿਸ਼ਨ (ECI) ਨੇ ਆਮ ਆਦਮੀ ਪਾਰਟੀ (AAP) ਦੇ ਗੀਤ 'ਤੇ ਪਾਬੰਦੀ ਲਾਉਂਦਿਆਂ ਇਸ ਨੂੰ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ 1994 ਅਤੇ ਈਸੀਆਈ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਨਿਰਧਾਰਤ ਵਿਗਿਆਪਨ ਕੋਡਾਂ ਦੇ ਅਨੁਸਾਰ ਆਪਣੇ ਚੋਣ ਪ੍ਰਚਾਰ ਗੀਤ ਦੀ ਸਮੱਗਰੀ ਨੂੰ ਸੋਧਣ ਅਤੇ ਸੋਧ ਤੋਂ ਬਾਅਦ, ਪ੍ਰਮਾਣੀਕਰਣ ਲਈ ਦੁਬਾਰਾ ਜਮ੍ਹਾ ਕਰਨ ਲਈ ਕਿਹਾ ਹੈ।

'ਆਪ' ਨੇ ਕੀ ਕਿਹਾ

ਕੇਜਰੀਵਾਲ ਸਰਕਾਰ 'ਚ ਮੰਤਰੀ ਆਤਿਸ਼ੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਚੋਣ ਕਮਿਸ਼ਨ ਨੇ ਕਿਸੇ ਸਿਆਸੀ ਪਾਰਟੀ ਦੇ 'ਪ੍ਰਚਾਰ ਗੀਤ' 'ਤੇ ਪਾਬੰਦੀ ਲਗਾਈ ਹੈ। ਸਾਡੇ ਪ੍ਰਚਾਰ ਗੀਤ ਵਿੱਚ ਕਿਤੇ ਵੀ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਹਰ ਰੋਜ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ ਪਰ ਚੋਣ ਕਮਿਸ਼ਨ ਇਸ 'ਤੇ ਕੁਝ ਨਹੀਂ ਕਰਦਾ। ਜੇਕਰ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਈਡੀ ਅਤੇ ਸੀਬੀਆਈ ਦੀ ਵਰਤੋਂ ਕਰਕੇ ਜੇਲ੍ਹ ਵਿੱਚ ਡੱਕਿਆ ਜਾਂਦਾ ਹੈ ਤਾਂ ਚੋਣ ਕਮਿਸ਼ਨ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ। ਪਰ ਜਦੋਂ ਆਮ ਆਦਮੀ ਪਾਰਟੀ ਇਸ ਤੱਥ ਨੂੰ ਗੀਤ ਵਿੱਚ ਲਿਖਦੀ ਹੈ ਤਾਂ ਉਸ ਤੋਂ ਸਮੱਸਿਆ ਹੁੰਦੀ ਹੈ।

Related Post