MLA Amandeep Kaur : ਆਪ ਵਿਧਾਇਕਾ ਅਮਨਦੀਪ ਕੌਰ ਤੇ ਈਡੀ ਦਾ ਸ਼ਿਕੰਜਾ ! MLA Laddi ਢੋਸ ਸਮੇਤ 10 ਜਣਿਆਂ ਨੂੰ ਭੇਜੇ ਸੰਮਨ
MLA Amandeep Kaur : ਈਡੀ ਨੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਸਮੇਤ ਕੁੱਲ 10 ਲੋਕਾਂ ਨੂੰ ਸੰਮਨ ਜਾਰੀ ਕੀਤੇ ਹਨ, ਜਿਸ ਵਿੱਚ ਅੱਜ 23 ਨਵੰਬਰ ਤੋਂ ਇਹ ਪੁੱਛਗਿੱਛ ਸ਼ੁਰੂ ਹੋ ਜਾਵੇਗੀ।
MLA Amandeep Kaur : ਈਡੀ ਨੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ 'ਤੇ ਛਾਪੇਮਾਰੀ ਤੋਂ ਬਾਅਦ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜਾਂਚ ਏਜੰਸੀ ਨੇ ਮਾਮਲੇ ਵਿੱਚ ਕੁੱਲ 10 ਲੋਕਾਂ ਨੂੰ ਸੰਮਨ ਜਾਰੀ ਕੀਤੇ ਹਨ, ਜਿਸ ਵਿੱਚ ਅੱਜ 23 ਨਵੰਬਰ ਤੋਂ ਇਹ ਪੁੱਛਗਿੱਛ ਸ਼ੁਰੂ ਹੋ ਜਾਵੇਗੀ।
ਈਡੀ ਨੇ ਮਾਮਲੇ ਵਿੱਚ ਵਿਧਾਇਕਾ, ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਨੂੰ ਵੀ ਪੁੱਛਗਿੱਛ ਲਈ ਸੰਮਨ ਭੇਜਿਆ ਹੈ।
ਕਿਸ-ਕਿਸ ਨੂੰ ਭੇਜੇ ਗਏ ਸੰਮਨ, ਵੇਖੋ ਇੱਕ ਝਾਤ
ਜਾਂਚ ਏਜੰਸੀ ਵੱਲੋਂ ਸੰਮਨ ਕੀਤੇ ਲੋਕਾਂ ਵਿੱਚ ਲਖਵਿੰਦਰ ਸਿੰਘ, ਸਾਥੀ/ਡਾਇਰੈਕਟਰ, ਮੈਸਰਜ਼ ਆਸ਼ੀਰਵਾਦ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਨੂੰ ਹਸਪਤਾਲ ਦੇ ਪ੍ਰਬੰਧਨ, ਬੇਹਿਸਾਬ ਨਕਦੀ ਇਕੱਠੀ ਕਰਨ, ਵਿੱਤੀ ਲੈਣ-ਦੇਣ ਅਤੇ ਮਨੋਰੋਗ ਦਵਾਈਆਂ ਦੀ ਖਰੀਦ/ਵੰਡ ਵਿੱਚ ਕਥਿਤ ਸ਼ਮੂਲੀਅਤ ਲਈ ਪੁੱਛਗਿੱਛ ਲਈ 23 ਨਵੰਬਰ ਨੂੰ ਸੱਦਿਆ ਗਿਆ ਹੈ।
ਇਹ ਵੀ ਪੜ੍ਹੋ... ਪੰਜਾਬ ਸਿੱਖਿਆ ਵਿਭਾਗ ਦਾ ਫੁਰਮਾਨ! 10ਵੀਂ ਦੇ ਵਿਦਿਆਰਥੀਆਂ ਲਈ ਡਿਜ਼ੀਟਲ ਜਨਮ ਸਰਟੀਫਿਕੇਟ ਕੀਤਾ ਲਾਜ਼ਮੀ
ਈਡੀ ਵੱਲੋਂ ਵਿਧਾਇਕਾ ਨੂੰ 26 ਨਵੰਬਰ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਈਡੀ ਵੱਲੋਂ ਉਸ ਖਿਲਾਫ਼ ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਰਾਹੀਂ ਸਰਕਾਰ, ਨਗਰ ਨਿਗਮ, ਮਾਰਕੀਟ ਕਮੇਟੀ ਅਤੇ ਚਰਚ ਟਰੱਸਟ ਦੀਆਂ ਜਾਇਦਾਦਾਂ ਦੀ ਧੋਖਾਧੜੀ ਨਾਲ ਪ੍ਰਾਪਤੀ ਅਤੇ ਤਬਾਦਲੇ ਦਾ ਕਥਿਤ ਮੁੱਖ ਲਾਭਪਾਤਰੀ ਦੇ ਇਲਜ਼ਾਮ ਹਨ।
ਇਸ ਮਾਮਲੇ ਵਿੱਚ, ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਜਿਸ 'ਤੇ ਲੁਧਿਆਣਾ ਦੇ ਬੱਗੀਪੁਰਾ ਵਿਖੇ ਲਗਭਗ 2-3 ਏਕੜ ਜ਼ਮੀਨ ਵਿੱਚ ਕਥਿਤ ਤੌਰ 'ਤੇ ਲਾਭਕਾਰੀ ਹਿੱਤ, ਅਤੇ ਧਰਮਕੋਟ ਵਿਖੇ ਸ਼ਮਸ਼ਾਨਘਾਟ ਜ਼ਮੀਨ ਦੇ ਮੁਆਵਜ਼ੇ ਸੰਬੰਧੀ ਬੇਨਿਯਮੀਆਂ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਹਨ, ਨੂੰ 27 ਨਵੰਬਰ ਲਈ ਸੰਮਨ ਭੇਜਿਆ ਗਿਆ ਹੈ।
ਇਸ ਦਿਨ ਹੀ ਵਿਧਾਇਕਾ ਦੇ ਪਿਤਾ ਜਸਪਾਲ ਸਿੰਘ ਨੂੰ ਵੀ ਬੁਲਾਇਆ ਗਿਆ ਹੈ, ਜਿਨ੍ਹਾਂ 'ਤੇ ਵਿਧਾਇਕਾ ਅਤੇ ਉਸਦੇ ਪਤੀ ਵੱਲੋਂ ਸਿਵਲ ਲਾਈਨਜ਼, ਮੋਗਾ ਵਿਖੇ ਪੰਜਾਬ ਸਰਕਾਰ ਦੀ 7 ਮਰਲੇ ਜ਼ਮੀਨ ਕਥਿਤ ਤੌਰ 'ਤੇ ਰੱਖੀ ਹੋਈ ਸੀ।
ਇਸਤੋਂ ਇਲਾਵਾ, ਅਮਨਦੀਪ ਕੌਰ ਦੇ ਭਰਾ ਵਲਜਿੰਦਰ ਸਿੰਘ ਨੂੰ 30 ਨਵੰਬਰ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਿਸ 'ਤੇ ਬੇਨਾਮੀ ਜਾਇਦਾਦ ਦੇ ਲੈਣ-ਦੇਣ, ਨਕਦੀ ਦੇ ਪ੍ਰਬੰਧਨ ਅਤੇ ਮਾਰਕੀਟ ਕਮੇਟੀ ਦੀ ਜ਼ਮੀਨ ਦੇ ਐਕੁਆਇਰ ਵਿੱਚ ਕਥਿਤ ਸ਼ਮੂਲੀਅਤ ਦੇ ਇਲਜ਼ਾਮ ਹਨ।
ਵਿਧਾਇਕਾ ਦੇ ਪਤੀ ਰਾਕੇਸ਼ ਅਰੋੜਾ ਨੂੰ 25 ਨਵੰਬਰ ਨੂੰ ਧੋਖਾਧੜੀ ਵਾਲੀ ਜਾਇਦਾਦ ਦੇ ਲੈਣ-ਦੇਣ, ਬੇਹਿਸਾਬ ਫੰਡਾਂ ਨੂੰ ਸੰਭਾਲਣ ਅਤੇ ਆਸ਼ੀਰਵਾਦ ਹਸਪਤਾਲ ਦੇ ਵਿੱਤੀ ਮਾਮਲਿਆਂ ਵਿੱਚ ਕਥਿਤ ਸ਼ਮੂਲੀਅਤ ਲਈ ਬੁਲਾਇਆ ਗਿਆ ਹੈ।
2 ਦਸੰਬਰ ਨੂੰ ਇਨ੍ਹਾਂ ਨੂੰ ਪੁੱਛਗਿੱਛ ਲਈ ਸੱਦਿਆ
ਇਸ ਕੜੀ ਵਿੱਚ, ਵਿਧਾਇਕਾ ਦੇ ਮਾਮਾ ਹਰਮਿੰਦਰ ਸਿੰਘ (Maternal uncle) ਨੂੰ ਮਾਰਕੀਟ ਕਮੇਟੀ ਦੀ ਜ਼ਮੀਨ ਐਕੁਆਇਰ ਕਰਨ ਵਿੱਚ ਕਥਿਤ ਤੌਰ 'ਤੇ ਬੇਨਾਮੀਦਾਰ ਵਜੋਂ ਕੰਮ ਕੀਤਾ ਅਤੇ ਹੋਰ ਜਾਇਦਾਦਾਂ ਲਈ ਭੁਗਤਾਨ ਵਿੱਚ ਸਹਾਇਤਾ ਕਰਨ ਦੇ ਇਲਜ਼ਾਮਾਂ ਲਈ 2 ਦਸੰਬਰ ਨੂੰ ਸੱਦਿਆ ਹੈ।
ਪਟਵਾਰੀ ਨਿਰਵੈਰ ਸਿੰਘ ਨੂੰ ਮਾਲ ਰਿਕਾਰਡਾਂ ਵਿੱਚ ਹੇਰਾਫੇਰੀ, ਧੋਖਾਧੜੀ ਵਾਲੇ ਇੰਤਕਾਲ, ਜਾਇਦਾਦ ਦੇ ਤਬਾਦਲੇ ਅਤੇ ਮੁਆਵਜ਼ਾ ਫੰਡਾਂ ਦੀ ਕਢਵਾਈ ਵਿੱਚ ਕਥਿਤ ਸ਼ਮੂਲੀਅਤ ਲਈ।
ਸਾਬਕਾ ਡੀਆਰਓ ਮੋਗਾ ਗੁਰਦੇਵ ਸਿੰਘ ਧਾਮ ਨੂੰ NH-754A ਅਧੀਨ ਮੁਆਵਜ਼ੇ ਦੇ ਮੁਲਾਂਕਣ ਅਤੇ ਵੰਡ ਵਿੱਚ ਕਥਿਤ ਬੇਨਿਯਮੀਆਂ, ਜਿਸ ਵਿੱਚ ਲਗਭਗ 1 ਕਰੋੜ ਰੁਪਏ ਦਾ ਮੁਆਵਜ਼ਾ ਸ਼ਾਮਲ ਹੈ।
ਇਸਤੋਂ ਇਲਾਵਾ, ਮੋਗਾ ਦੇ ਸਾਬਕਾ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੂੰ ਨਿਆਂਇਕ ਆਦੇਸ਼ਾਂ ਅਤੇ ਇਤਰਾਜ਼ਾਂ ਦੇ ਬਾਵਜੂਦ ਸਰਕਾਰੀ, ਨਗਰ ਨਿਗਮ ਅਤੇ ਚਰਚ ਟਰੱਸਟ ਦੀਆਂ ਜ਼ਮੀਨਾਂ ਨਾਲ ਸਬੰਧਤ ਵਿਕਰੀ ਡੀਡਾਂ ਦੀ ਰਜਿਸਟ੍ਰੇਸ਼ਨ ਵਿੱਚ ਕਥਿਤ ਸ਼ਮੂਲੀਅਤ ਲਈ ਪੁੱਛਗਿੱਛ ਲਈ ਸੱਦਿਆ ਹੈ।
ਇਹ ਵੀ ਪੜ੍ਹੋ... Bisleri ਦੇ ਪਾਣੀ 'ਤੇ ਦੇਸ਼ 'ਚ ਬਵਾਲ, ਹੁਣ ਆਇਆ ਕੰਪਨੀ ਦਾ ਬਿਆਨ