Sun, Nov 22, 2026
Whatsapp

ਗੀਤਾਂ 'ਤੇ ਪਾਬੰਦੀ ਤੋਂ ਨਾਰਾਜ਼ ਦਿਲਜੀਤ, ਕੰਸਰਟ ਦੌਰਾਨ ਬੋਲੇ-ਮੈਨੂੰ ਨਾ ਛੇੜੋ...

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਔਰਾ ਇੰਡੀਆ ਟੂਰ 2026 ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਇੰਦੌਰ ਵਿੱਚ ਕੰਸਰਟ ਤੋਂ ਬਾਅਦ ਦਿਲਜੀਤ ਨੇ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਪਣੀ ਸ਼ਾਨਦਾਰ ਪੇਸ਼ਕਾਰੀ ਦਿੱਤੀ।

Reported by:  PTC News Desk  Edited by:  Amritpal Singh -- November 22nd 2026 06:31 PM
ਗੀਤਾਂ 'ਤੇ ਪਾਬੰਦੀ ਤੋਂ ਨਾਰਾਜ਼ ਦਿਲਜੀਤ, ਕੰਸਰਟ ਦੌਰਾਨ ਬੋਲੇ-ਮੈਨੂੰ ਨਾ ਛੇੜੋ...

ਗੀਤਾਂ 'ਤੇ ਪਾਬੰਦੀ ਤੋਂ ਨਾਰਾਜ਼ ਦਿਲਜੀਤ, ਕੰਸਰਟ ਦੌਰਾਨ ਬੋਲੇ-ਮੈਨੂੰ ਨਾ ਛੇੜੋ...

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਔਰਾ ਇੰਡੀਆ ਟੂਰ 2026 ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਇੰਦੌਰ ਵਿੱਚ ਕੰਸਰਟ ਤੋਂ ਬਾਅਦ ਦਿਲਜੀਤ ਨੇ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਪਣੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਹਾਲਾਂਕਿ, ਇਸ ਕੰਸਰਟ ਦੌਰਾਨ ਉਨ੍ਹਾਂ ਦਾ ਸੰਗੀਤਕ ਅੰਦਾਜ਼ ਹੀ ਨਹੀਂ, ਸਗੋਂ ਉਨ੍ਹਾਂ ਵੱਲੋਂ ਚੁੱਕਿਆ ਗਿਆ ਇੱਕ ਮੁੱਦਾ ਵੀ ਸੁਰਖੀਆਂ ਵਿੱਚ ਆ ਗਿਆ। ਦਿਲਜੀਤ ਨੇ ਆਪਣੇ ਗੀਤਾਂ 'ਤੇ ਲੱਗੀਆਂ ਪਾਬੰਦੀਆਂ ਨੂੰ ਲੈ ਕੇ ਦੋਹਰੇ ਮਾਪਦੰਡਾਂ 'ਤੇ ਸਵਾਲ ਖੜ੍ਹੇ ਕੀਤੇ ਅਤੇ ਇਸ ਮਾਮਲੇ ਵਿੱਚ ਵਿਦੇਸ਼ੀ ਬੈਂਡ ਕੋਲਡਪਲੇ ਦੀ ਮਿਸਾਲ ਵੀ ਦਿੱਤੀ।


ਦਰਅਸਲ, ਅਹਿਮਦਾਬਾਦ ਵਿੱਚ ਹੋਣ ਵਾਲੇ ਦਿਲਜੀਤ ਦੇ ਕੰਸਰਟ ਤੋਂ ਪਹਿਲਾਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (DCPO) ਵੱਲੋਂ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਗਿਆ ਸੀ। ਇਸ ਪੱਤਰ ਵਿੱਚ ਦਿਲਜੀਤ ਦੇ ਚਾਰ ਗੀਤਾਂ 'ਪਟਿਆਲਾ ਪੈੱਗ', '5 ਤਾਰਾ ਠੇਕੇ', 'ਜੇਬ ਵਿਚੋਂ ਅਫੀਮ' ਅਤੇ 'ਜੱਟ ਫਾਇਰ ਕਰਦਾ' ਨੂੰ ਕੰਸਰਟ ਦੌਰਾਨ ਨਾ ਗਾਉਣ ਦੀ ਅਪੀਲ ਕੀਤੀ ਗਈ ਸੀ। ਇਸ ਦੇ ਬਾਵਜੂਦ ਕੰਸਰਟ ਵਿੱਚ ਇੱਕ ਪਾਬੰਦੀ ਵਾਲੇ ਗੀਤ ਦੀ ਪੇਸ਼ਕਾਰੀ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ।

ਕੋਲਡਪਲੇ ਦਾ ਨਾਂਅ ਲੈ ਕੇ ਚੁੱਕਿਆ ਦੋਹਰੇ ਮਾਪਦੰਡਾਂ ਦਾ ਮੁੱਦਾ


ਕੰਸਰਟ ਦੌਰਾਨ ਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਦਿਲਜੀਤ ਨੇ ਪਿਛਲੇ ਸਾਲ ਇਸੇ ਸਟੇਡੀਅਮ ਵਿੱਚ ਹੋਏ ਬ੍ਰਿਟਿਸ਼ ਬੈਂਡ ਕੋਲਡਪਲੇ ਦੇ ਸ਼ੋਅ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੋਲਡਪਲੇ ਦੇ ਗੀਤ 'ਹਿਮਨ ਫਾਰ ਦਿ ਵੀਕਐਂਡ' ਵਿੱਚ 'ਆਈ ਐਮ ਫੀਲਿੰਗ ਡਰੰਕ ਐਂਡ ਹਾਈ' ਵਰਗੇ ਬੋਲ ਹਨ, ਪਰ ਉਸ ਸਮੇਂ ਕਿਸੇ ਨੇ ਕੋਈ ਇਤਰਾਜ਼ ਨਹੀਂ ਜਤਾਇਆ।


ਦਿਲਜੀਤ ਨੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਕੋਲਡਪਲੇ ਇਹ ਗੀਤ ਗਾਉਂਦਾ ਹੈ ਤਾਂ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੁੰਦੀ, ਪਰ ਜਦੋਂ ਉਹੀ ਗੱਲ ਦਿਲਜੀਤ ਕਰਦਾ ਹੈ ਤਾਂ ਇਤਰਾਜ਼ ਕਿਉਂ ਹੋਣ ਲੱਗਦੇ ਹਨ? ਉਨ੍ਹਾਂ ਇਸ ਨੂੰ ਦੋਹਰਾ ਮਾਪਦੰਡ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਬਾਹਰੋਂ ਆਇਆ ਕੋਈ ਕਲਾਕਾਰ ਅਜਿਹੇ ਗੀਤ ਗਾਉਂਦਾ ਹੈ ਤਾਂ ਕੋਈ ਇਤਰਾਜ਼ ਨਹੀਂ ਕਰਦਾ, ਪਰ ਦਿਲਜੀਤ ਦੇ ਗੀਤਾਂ 'ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ।


ਆਪਣੀ ਗੱਲ ਅੱਗੇ ਰੱਖਦਿਆਂ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਬਾਹਰੋਂ ਆਏ ਹਨ। ਇਸ 'ਤੇ ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਉਨ੍ਹਾਂ ਦਾ ਜਨਮ ਭਾਰਤ ਵਿੱਚ ਹੀ ਹੋਇਆ ਹੈ, ਉਹ ਹੋਨੋਲੂਲੂ ਵਿੱਚ ਨਹੀਂ ਜੰਮੇ। ਉਨ੍ਹਾਂ ਦੱਸਿਆ ਕਿ ਉਹ ਦੁਨੀਆ ਭਰ ਵਿੱਚ ਸ਼ੋਅ ਕਰਦੇ ਹਨ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਸਾਰੇ ਸੰਗੀਤਕਾਰ ਵੀ ਭਾਰਤੀ ਹਨ, ਜਿਨ੍ਹਾਂ ਦਾ ਜਨਮ ਵੀ ਇਸੇ ਦੇਸ਼ ਵਿੱਚ ਹੋਇਆ ਹੈ।

ਗਾਇਕ ਨੇ ਆਪਣੇ ਨਾਲ ਦੁਨੀਆ ਭਰ ਵਿੱਚ ਘੁੰਮਣ ਵਾਲੇ ਸੰਗੀਤਕਾਰਾਂ ਲਈ ਦਰਸ਼ਕਾਂ ਨੂੰ ਤਾੜੀਆਂ ਮਾਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਭਾਰਤੀ ਅਤੇ ਪੰਜਾਬੀ ਸੰਗੀਤ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ।


'ਮੈਨੂੰ ਛੇੜੋਗੇ ਤਾਂ ਮੈਂ ਜਵਾਬ ਦਿਆਂਗਾ'


ਦਿਲਜੀਤ ਨੇ ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਆਪਣੇ 'ਤੇ ਲੱਗੀਆਂ ਪਾਬੰਦੀਆਂ ਜਾਂ ਇਤਰਾਜ਼ਾਂ ਨਾਲ ਕੋਈ ਨਿੱਜੀ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਆਪਣਾ ਕੰਮ ਕਰ ਰਹੇ ਹਨ ਅਤੇ ਇਸ ਦਾ ਪੂਰਾ ਆਨੰਦ ਲੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਭਰੇ ਅੰਦਾਜ਼ ਵਿੱਚ ਕਿਹਾ, "ਦੇਖੋ, ਜੇਕਰ ਤੁਸੀਂ ਮੈਨੂੰ ਛੇੜੋਗੇ ਤਾਂ ਮੈਂ ਜਵਾਬ ਦਿਆਂਗਾ। ਇਸ ਲਈ ਮੈਨੂੰ ਛੇੜੋ ਨਾ। ਮੈਂ ਆਪਣਾ ਪ੍ਰੋਗਰਾਮ ਕਰਾਂਗਾ, ਟੈਕਸ ਦੇਵਾਂਗਾ ਅਤੇ ਚਲਾ ਜਾਵਾਂਗਾ। ਮੈਂ ਦੁਨੀਆ ਭਰ ਵਿੱਚ ਪੰਜਾਬੀ ਅਤੇ ਭਾਰਤੀ ਸੰਗੀਤ ਦਾ ਪ੍ਰਚਾਰ ਕਰਦਾ ਰਹਾਂਗਾ।"


ਇਸ ਤੋਂ ਪਹਿਲਾਂ ਦਿਲਜੀਤ ਨੇ ਦਰਸ਼ਕਾਂ ਨੂੰ ਇੱਕ ਪੰਜਾਬੀ ਸ਼ੇਅਰ ਸੁਣਾਉਣ ਦੀ ਇਜਾਜ਼ਤ ਵੀ ਮੰਗੀ ਅਤੇ ਮਜ਼ਾਕ ਵਿੱਚ ਕਿਹਾ ਕਿ ਕਿਤੇ ਇਸ ਸ਼ੇਅਰ 'ਤੇ ਵੀ ਪਾਬੰਦੀ ਨਾ ਲੱਗ ਜਾਵੇ। ਉਨ੍ਹਾਂ ਆਪਣੇ ਸ਼ੇਅਰ ਰਾਹੀਂ ਇਹ ਸੰਦੇਸ਼ ਦਿੱਤਾ ਕਿ ਜਦੋਂ ਕੋਈ ਚੀਜ਼ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਨੂੰ ਰੋਕਣਾ ਆਸਾਨ ਨਹੀਂ ਹੁੰਦਾ।


ਹੁਣ 27 ਨਵੰਬਰ ਨੂੰ ਮੁੰਬਈ ਵਿੱਚ ਹੋਵੇਗਾ ਅਗਲਾ ਸ਼ੋਅ


ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦਾ ਔਰਾ ਇੰਡੀਆ ਟੂਰ 2026 ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦਿੱਲੀ ਤੋਂ ਸ਼ੁਰੂ ਹੋਏ ਇਸ ਟੂਰ ਤਹਿਤ ਗਾਇਕ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਰੂਬਰੂ ਹੋ ਰਹੇ ਹਨ। ਅਹਿਮਦਾਬਾਦ ਵਿੱਚ ਸ਼ਾਨਦਾਰ ਪੇਸ਼ਕਾਰੀ ਤੋਂ ਬਾਅਦ ਹੁਣ ਦਿਲਜੀਤ ਦਾ ਅਗਲਾ ਲਾਈਵ ਸ਼ੋਅ 27 ਨਵੰਬਰ ਨੂੰ ਮੁੰਬਈ ਵਿੱਚ ਹੋਵੇਗਾ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK