PTC News
Search
🔍 Search

ਪੰਜਾਬ ਚ ਅਨਾਜ ਖਰੀਦ ਘੁਟਾਲੇ ਨੂੰ ਲੈ ਕੇ ED ਨੇ ਜਾਂਚ ਕੀਤੀ ਤੇਜ਼, ਵੇਖੋ ਕਾਰਵਾਈ ਰਿਪੋਰਟ

ED Investigate Corruption : ED ਦੀ ਜਾਂਚ CBI ਵੱਲੋਂ FCI ਦੇ ਅਧਿਕਾਰੀਆਂ ਅਤੇ ਹੋਰਨਾਂ ਖ਼ਿਲਾਫ਼ ਦਰਜ FIR ਦੇ ਆਧਾਰ 'ਤੇ ਸ਼ੁਰੂ ਹੋਈ ਸੀ। ਮਾਮਲੇ ਵਿੱਚ ਕਥਿਤ ਤੌਰ 'ਤੇ ਨਿੱਜੀ ਕੰਪਨੀਆਂ ਨੂੰ ਗੈਰ-ਕਾਨੂੰਨੀ ਲਾਭ ਪਹੁੰਚਾਉਣ ਅਤੇ ਇਸ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

By  KRISHAN KUMAR SHARMA November 28th 2026 08:56 PM -- Updated: November 28th 2026 08:58 PM

ED Investigate Corruption : ਪੰਜਾਬ ਵਿੱਚ ਅਨਾਜ ਖਰੀਦ, ਸਟੋਰੇਜ ਅਤੇ ਸੰਭਾਲ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ED ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ED ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ 25 ਅਤੇ 26 ਨਵੰਬਰ ਨੂੰ ਪੰਜਾਬ ਵਿੱਚ ਕਈ ਰਿਹਾਇਸ਼ੀ ਅਤੇ ਵਪਾਰਕ ਥਾਵਾਂ 'ਤੇ ਛਾਪੇਮਾਰੀ ਕੀਤੀ।

ਇਹ ਕਾਰਵਾਈ ਓਰੀਗੋ ਕਮੋਡਿਟੀਜ਼ ਇੰਡੀਆ ਪ੍ਰਾਈਵੇਟ ਲਿਮਟਿਡ, ਗ੍ਰੇਮਾਰਬਲ ਇਨਫਰਾ ਪ੍ਰਾਈਵੇਟ ਲਿਮਟਿਡ ਅਤੇ ਸ਼ਿਵਾਲਿਕ ਐਗਰੋ ਪੌਲੀ ਪ੍ਰੋਡਕਟਸ ਲਿਮਟਿਡ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ 'ਤੇ ਕੀਤੀ ਗਈ।

ED ਦੀ ਜਾਂਚ CBI ਵੱਲੋਂ FCI ਦੇ ਅਧਿਕਾਰੀਆਂ ਅਤੇ ਹੋਰਨਾਂ ਖ਼ਿਲਾਫ਼ ਦਰਜ FIR ਦੇ ਆਧਾਰ 'ਤੇ ਸ਼ੁਰੂ ਹੋਈ ਸੀ। ਮਾਮਲੇ ਵਿੱਚ ਕਥਿਤ ਤੌਰ 'ਤੇ ਨਿੱਜੀ ਕੰਪਨੀਆਂ ਨੂੰ ਗੈਰ-ਕਾਨੂੰਨੀ ਲਾਭ ਪਹੁੰਚਾਉਣ ਅਤੇ ਇਸ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।


ਜਾਂਚ ਦੌਰਾਨ 2019-20 ਵਿੱਚ PUNGRAIN ਵੱਲੋਂ ਦਿੱਤੇ ਗਏ ਠੇਕਿਆਂ ਨਾਲ ਜੁੜੇ ਮਾਮਲੇ ਵਿੱਚ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਹੈ। ED ਨੂੰ ਸ਼ੱਕ ਹੈ ਕਿ ਕਥਿਤ ਗੈਰ-ਕਾਨੂੰਨੀ ਕਮਾਈ ਦਾ ਕੁਝ ਹਿੱਸਾ ਜ਼ਮੀਨ ਖਰੀਦਣ ਵਿੱਚ ਲਗਾਇਆ ਗਿਆ, ਜਿਸ ਵਿੱਚ ਇੱਕ ਸੀਨੀਅਰ ਅਧਿਕਾਰੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਨਾਮ 'ਤੇ ਜ਼ਮੀਨ ਖਰੀਦਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

ਇਸ ਤੋਂ ਇਲਾਵਾ ਸ਼ਿਵਾਲਿਕ ਐਗਰੋ ਪੌਲੀ ਪ੍ਰੋਡਕਟਸ ਨੂੰ LDPE ਕਵਰਾਂ ਦੀ ਸਪਲਾਈ ਲਈ ਟੈਂਡਰ ਮਿਲਣ ਅਤੇ ਅਧਿਕਾਰੀਆਂ ਦੇ ਕਥਿਤ ਵਿੱਤੀ ਹਿੱਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ED ਮੁਤਾਬਕ ਛਾਪੇਮਾਰੀ ਦਾ ਮਕਸਦ ਕਥਿਤ ਭ੍ਰਿਸ਼ਟਾਚਾਰ ਨਾਲ ਜੁੜੇ ਅਧਿਕਾਰੀਆਂ, ਨਿੱਜੀ ਠੇਕੇਦਾਰਾਂ ਅਤੇ ਰੀਅਲ ਅਸਟੇਟ ਕਾਰੋਬਾਰੀਆਂ ਦੇ ਗਠਜੋੜ ਦੀ ਜਾਂਚ ਕਰਨਾ, ਅਪਰਾਧ ਦੀ ਕਮਾਈ ਦਾ ਪਤਾ ਲਗਾਉਣਾ ਅਤੇ ਉਸ ਨਾਲ ਖਰੀਦੀਆਂ ਜਾਇਦਾਦਾਂ ਦੀ ਪਛਾਣ ਕਰਨਾ ਹੈ। ਫਿਲਹਾਲ, ਇਸ ਮਾਮਲੇ ਵਿੱਚ ED ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ... ਨਕਦੀ ਕਢਵਾਉਣ ਵਾਲੇ ਹੋ ਜਾਣ ਸਾਵਧਾਨ, ਹੁਣ ਲੱਗੇਗਾ ਟੈਕਸ ?

ਰੂਸੀ ਰਾਸ਼ਟਰਪਤੀ ਨਾਲ ਹੱਥ ਮਿਲਾਉਣ ਵਾਲਾ ਭਾਰਤੀ ਬੱਚਾ ਕੌਣ ? 17 ਸਾਲ ਦੀ ਉਮਰ 'ਚ ਖੜੀ ਕੀਤੀ ਏਆਈ ਕੰਪਨੀ

14 ਸਾਲਾ ਜੇਨਸੀ ਨੇ ਟੈਨਿਸ 'ਚ ਰਚਿਆ ਇਤਿਹਾਸ, ਸਾਨੀਆ ਮਿਰਜ਼ਾ ਦਾ ਤੋੜਿਆ ਰਿਕਾਰਡ

Related Post