Fri, Nov 27, 2026
Whatsapp

ਜਲੰਧਰ 'ਚ ਵੱਡੇ ਨਸ਼ਾ ਤਸਕਰੀ ਮਡਿਊਲ ਦਾ ਪਰਦਾਫਾਸ਼ ! 22 ਸਾਲਾ ਨੌਜਵਾਨ 14 ਕਿਲੋ ਹੈਰੋਇਨ ਤੇ 4 ਪਿਸਤੌਲਾਂ ਸਮੇਤ ਗ੍ਰਿਫਤਾਰ

Drug trafficking module Busted : ਐੱਸ.ਐੱਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਇਹ ਖੇਪ ਨਵਜੋਤ ਸਿੰਘ ਉਰਫ਼ ਗੈਰੀ ਨੇ ਭੇਜੀ ਸੀ। ਉਹ ਕਪੂਰਥਲਾ ਵਿੱਚ ਕਾਲਾ ਸੰਘਿਆਂ ਨੇੜੇ ਨਵਾਂ ਪਿੰਡ ਦਾ ਵਾਸੀ ਹੈ ਅਤੇ ਹੁਣ ਅਮਰੀਕਾ ਵਿੱਚ ਰਹਿ ਰਿਹਾ ਹੈ।

Reported by:  PTC News Desk  Edited by:  KRISHAN KUMAR SHARMA -- November 27th 2026 06:14 PM -- Updated: November 27th 2026 06:35 PM
ਜਲੰਧਰ 'ਚ ਵੱਡੇ ਨਸ਼ਾ ਤਸਕਰੀ ਮਡਿਊਲ ਦਾ ਪਰਦਾਫਾਸ਼ ! 22 ਸਾਲਾ ਨੌਜਵਾਨ 14 ਕਿਲੋ ਹੈਰੋਇਨ ਤੇ 4 ਪਿਸਤੌਲਾਂ ਸਮੇਤ ਗ੍ਰਿਫਤਾਰ

ਜਲੰਧਰ 'ਚ ਵੱਡੇ ਨਸ਼ਾ ਤਸਕਰੀ ਮਡਿਊਲ ਦਾ ਪਰਦਾਫਾਸ਼ ! 22 ਸਾਲਾ ਨੌਜਵਾਨ 14 ਕਿਲੋ ਹੈਰੋਇਨ ਤੇ 4 ਪਿਸਤੌਲਾਂ ਸਮੇਤ ਗ੍ਰਿਫਤਾਰ

Drug trafficking module Busted : ਜਲੰਧਰ ਦਿਹਾਤੀ ਪੁਲਿਸ (Jalandhar police) ਨੇ ਚੌਕਸ ਪਿੰਡ ਵਾਸੀਆਂ ਦੀ ਮਦਦ ਨਾਲ ਅਮਰੀਕਾ ਨਾਲ ਜੁੜੇ ਇੱਕ ਨਸ਼ਾ-ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 12 ਕਿੱਲੋ ਹੈਰੋਇਨ ਅਤੇ 4 ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਜਲੰਧਰ ਦਿਹਾਤੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਸ਼ੁੱਕਰਵਾਰ ਨੂੰ ਇੱਥੇ ਦਿੱਤੀ।

ਹੈਰੋਇਨ ਅਮਰੀਕਾ ਨਾਲ ਜੁੜਿਆ ਲਿੰਕ

ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਪ੍ਰਭਦੀਪ ਸਿੰਘ ਉਰਫ਼ ਪ੍ਰਭ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 22 ਸਾਲ ਹੈ ਅਤੇ ਉਹ ਥਾਣਾ ਸਦਰ ਨਕੋਦਰ ਅਧੀਨ ਪੈਂਦੇ ਪਿੰਡ ਅਵਾਣ ਚੁਹਾਰਮੀ ਦਾ ਵਾਸੀ ਹੈ। ਹੈਰੋਇਨ ਤੋਂ ਇਲਾਵਾ ਪੁਲਿਸ ਨੇ ਉਸ ਕੋਲੋਂ 5 ਜ਼ਿੰਦਾ ਰੌਂਦ, ਇੱਕ ਆਈਫ਼ੋਨ ਅਤੇ ਇੱਕ ਆਈਪੈਡ ਵੀ ਬਰਾਮਦ ਕੀਤੇ ਹਨ, ਅਤੇ ਉਸ ਦੀ ਮਹਿੰਦਰਾ ਬਲੈਰੋ ਗੱਡੀ (PB08-FX-7328) ਜ਼ਬਤ ਕਰ ਲਈ ਹੈ।

Video : ਰਸਗੁੱਲਿਆਂ ਤੇ ਸਬਜ਼ੀਆਂ ਦੀ ਹੋਈ ਲੁੱਟ, ਗੱਤਿਆਂ 'ਤੇ ਖਾਧੇ ਗਏ ਖਾਣੇ...

ਐੱਸ.ਐੱਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਇਹ ਖੇਪ ਨਵਜੋਤ ਸਿੰਘ ਉਰਫ਼ ਗੈਰੀ ਨੇ ਭੇਜੀ ਸੀ। ਉਹ ਕਪੂਰਥਲਾ ਵਿੱਚ ਕਾਲਾ ਸੰਘਿਆਂ ਨੇੜੇ ਨਵਾਂ ਪਿੰਡ ਦਾ ਵਾਸੀ ਹੈ ਅਤੇ ਹੁਣ ਅਮਰੀਕਾ ਵਿੱਚ ਰਹਿ ਰਿਹਾ ਹੈ। ਖੇਪ ਵਿੱਚ 14 ਕਿੱਲੋ ਹੈਰੋਇਨ ਅਤੇ 6 ਪਿਸਤੌਲ ਸਨ, ਜਿਨ੍ਹਾਂ ਵਿੱਚੋਂ ਹੁਣ ਤੱਕ 12 ਕਿੱਲੋ ਹੈਰੋਇਨ ਅਤੇ 4 ਪਿਸਤੌਲ ਬਰਾਮਦ ਕੀਤੇ ਜਾ ਚੁੱਕੇ ਹਨ।

ਪਿੰਡ ਵਾਸੀਆਂ ਦੀ ਹਿੰਮਤ ਦੀ ਸ਼ਲਾਘਾ ਕਰਦਿਆਂ ਐੱਸ.ਐੱਸ.ਪੀ. ਨੇ ਕਿਹਾ ਕਿ ਉਨ੍ਹਾਂ ਦੀ ਚੌਕਸੀ ਨੇ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਅਤੇ ਪਰਿਵਾਰਾਂ ਨੂੰ ਨਸ਼ੇ ਦੀ ਲਾਹਨਤ ਤੋਂ ਬਚਾਇਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ।

ਅਪਰੇਸ਼ਨ ਦਾ ਵੇਰਵਾ ਦਿੰਦਿਆਂ ਐੱਸ.ਐੱਸ.ਪੀ. ਨੇ ਦੱਸਿਆ ਕਿ 26 ਨਵੰਬਰ ਨੂੰ ਪਿੰਡ ਚੱਕ ਵੇਂਡਲ ਦੇ ਵਾਸੀਆਂ ਨੇ ਦੋਸ਼ੀ ਨੂੰ 2 ਕਿੱਲੋ ਹੈਰੋਇਨ ਅਤੇ ਪਿਸਤੌਲਾਂ ਸਮੇਤ ਕਾਬੂ ਕੀਤਾ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇੰਚਾਰਜ ਸੀ.ਆਈ.ਏ. ਸਟਾਫ਼ ਜਲੰਧਰ ਦਿਹਾਤੀ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ। ਤਲਾਸ਼ੀ ਦੌਰਾਨ ਟੀਮ ਨੇ 2 ਕਿੱਲੋ ਹੈਰੋਇਨ, 4 ਪਿਸਤੌਲ (2 ਗਲੌਕ ਅਤੇ 2 ਚੀਨੀ), 2 ਮੈਗਜ਼ੀਨ ਅਤੇ 5 ਜ਼ਿੰਦਾ ਰੌਂਦ ਬਰਾਮਦ ਕੀਤੇ।

ਪੁੱਛਗਿੱਛ ਦੌਰਾਨ ਦੋਸ਼ੀ ਪੁਲਿਸ ਨੂੰ ਆਪਣੀ ਹਵੇਲੀ ਲੈ ਗਿਆ, ਜਿੱਥੇ ਉਸ ਨੇ ਬਾਲਣ ਦੇ ਢੇਰ ਹੇਠਾਂ 10 ਕਿੱਲੋ ਹੋਰ ਹੈਰੋਇਨ ਲੁਕਾ ਕੇ ਰੱਖੀ ਹੋਈ ਸੀ। ਇਹ ਬਰਾਮਦਗੀ ਡੀ.ਐੱਸ.ਪੀ. ਕਰਤਾਰਪੁਰ ਨਰਿੰਦਰ ਸਿੰਘ ਔਜਲਾ ਦੀ ਹਾਜ਼ਰੀ ਵਿੱਚ ਕੀਤੀ ਗਈ।

ਇਹ ਅਪਰੇਸ਼ਨ ਐੱਸ.ਪੀ. (ਇਨਵੈਸਟੀਗੇਸ਼ਨ) ਵਨੀਤ ਅਹਿਲਾਵਤ, ਡੀ.ਐੱਸ.ਪੀ. ਨਕੋਦਰ ਸਰਵਣ ਸਿੰਘ ਬੱਲ ਅਤੇ ਡੀ.ਐੱਸ.ਪੀ. (ਡਿਟੈਕਟਿਵ) ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਚਲਾਇਆ ਗਿਆ।

ਪੁਲਿਸ ਨੇ ਤਿੰਨ ਹੋਰ ਵਿਅਕਤੀਆਂ ਨੂੰ ਕੀਤਾ ਨਾਮਜ਼ਦ

ਐੱਸ.ਐੱਸ.ਪੀ. ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੇ ਆਧਾਰ 'ਤੇ ਇਸ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਮੁਲਜਮ ਨਾਮਜ਼ਦ ਕੀਤਾ ਗਿਆ ਹੈ। ਇਹ ਹਨ: ਨਵਜੋਤ ਸਿੰਘ ਉਰਫ਼ ਗੈਰੀ ਪੁੱਤਰ ਵਿਜੈ ਕੁਮਾਰ, ਵਾਸੀ ਨਵਾਂ ਪਿੰਡ ਨੇੜੇ ਕਾਲਾ ਸੰਘਿਆਂ, ਥਾਣਾ ਸਦਰ ਕਪੂਰਥਲਾ, ਹਾਲ ਵਾਸੀ ਅਮਰੀਕਾ; ਮਨਜੋਤਵੀਰ ਸਿੰਘ ਪੁੱਤਰ ਕਰਮਜੀਤ ਸਿੰਘ ਉਰਫ਼ ਕਾਲਾ, ਵਾਸੀ ਚੱਕ ਵੇਂਡਲ, ਥਾਣਾ ਸਦਰ ਨਕੋਦਰ; ਅਤੇ ਸੌਰਵ ਪੁੱਤਰ ਜਸਵਿੰਦਰ ਰਾਮ, ਵਾਸੀ ਸਹਿਮ, ਥਾਣਾ ਸਦਰ ਨਕੋਦਰ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

ਐੱਸ.ਐੱਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਬਾਕੀ 2 ਕਿੱਲੋ ਹੈਰੋਇਨ ਅਤੇ 2 ਪਿਸਤੌਲਾਂ ਦਾ ਪਤਾ ਲਗਾਉਣ ਲਈ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਸ਼ੇ ਦੇ ਕਾਰੋਬਾਰ ਨਾਲ ਬਣਾਈ ਜਾਇਦਾਦ ਕਾਨੂੰਨ ਅਨੁਸਾਰ ਜ਼ਬਤ ਕੀਤੀ ਜਾਵੇਗੀ।

ਥਾਣਾ ਸਦਰ ਨਕੋਦਰ ਵਿਖੇ ਮੁਕੱਦਮਾ ਨੰਬਰ 342 ਮਿਤੀ 26-11-2026, ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21, 61 ਅਤੇ 85 ਅਤੇ ਆਰਮਜ਼ ਐਕਟ ਦੀ ਧਾਰਾ 25, 54 ਅਤੇ 59 ਤਹਿਤ ਦਰਜ ਕੀਤਾ ਗਿਆ ਹੈ। ਬਾਅਦ ਵਿੱਚ ਇਸ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21(ਸੀ) ਅਤੇ 29 ਅਤੇ ਆਰਮਜ਼ ਐਕਟ ਦੀ ਧਾਰਾ 25(1)(ਬੀ)(ਏ), 25(6) ਅਤੇ 25(8) ਦਾ ਵਾਧਾ ਕੀਤਾ ਗਿਆ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਆਰਮਜ਼ ਐਕਟ ਤਹਿਤ ਮੁਕੱਦਮਾ ਨੰਬਰ 63 ਮਿਤੀ 03-04-2024, ਥਾਣਾ ਸਦਰ, ਕਮਿਸ਼ਨਰੇਟ ਜਲੰਧਰ ਵਿਖੇ ਦਰਜ ਹੈ।

ਇਹ ਵੀ ਪੜ੍ਹੋ...

ਆਮ ਲੋਕਾਂ ਲਈ ਖੁੱਲਿਆ ਕੇਜਰੀਵਾਲ ਦਾ 'ਸ਼ੀਸ਼ ਮਹਿਲ', ਦੇਖੋ ਅੰਦਰਲੀਆਂ ਤਸਵੀਰਾਂ ਦੀ ਝਲਕ

ਵੱਡੇ ਸਮਾਗਮਾਂ ਲਈ ਨਵਾਂ ਹੌਟਸਪਾਟ ਬਣਿਆ ਮੁਹਾਲੀ ! ਨਵੇਂ ਸਾਲ ਤੋਂ ਪਹਿਲਾਂ ਦਿਲਜੀਤ ਦੋਸਾਂਝ ਸਮੇਤ ਚਾਰ ਵੱਡੇ ਗਾਇਕਾਂ ਦੇ ਹੋਣਗੇ ਸ਼ੋਅ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK