ਸਵਾਲਾਂ ’ਚ ਭਾਰਤ ਜੋੜੋ ਯਾਤਰਾ ਦੇ ਸੁਰੱਖਿਆ ਮੁਲਾਜ਼ਮ, ਯਾਤਰਾ ਦੌਰਾਨ ਬਜ਼ੁਰਗ ਸਿੱਖ ਨੂੰ ਮਾਰਿਆ ਧੱਕਾ

ਭਾਰਤ ਜੋੜੋ ਯਾਤਰਾ ਦੌਰਾਨ ਮੌਜੂਦ ਸੁਰੱਖਿਆ ਮੁਲਾਜ਼ਮਾਂ ਦੀ ਧੱਕੇਸ਼ਾਹੀ ਵੀ ਦੇਖਣ ਨੂੰ ਮਿਲੀ ਹੈ। ਦੱਸ ਦਈਏ ਕਿ ਯਾਤਰਾ ’ਚ ਸ਼ਾਮਲ ਇੱਕ ਬਜ਼ੁਰਗ ਨੂੰ ਸੁਰੱਖਿਆ ਮੁਲਾਜ਼ਮਾਂ ਵੱਲੋਂ ਧੱਕਾ ਮਾਰਿਆ ਗਿਆ ਹੈ। ਜਿਸ ਕਾਰਨ ਉਸ ਬਜ਼ੁਰਗ ਦੀ ਪੱਗ ਲੱਥ ਗਈ।

By  Aarti January 16th 2023 03:34 PM

Bharat Jodo Yatra In Punjab: ਪੰਜਾਬ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜਾਰੀ ਹੈ। ਅੱਜ ਯਾਤਰਾ ਦਾ ਪੰਜਵਾ ਦਿਨ ਹੈ। ਉੱਥੇ ਹੀ ਇਸ ਯਾਤਰਾ ਦੌਰਾਨ ਮੌਜੂਦ ਸੁਰੱਖਿਆ ਮੁਲਾਜ਼ਮਾਂ ਦੀ ਧੱਕੇਸ਼ਾਹੀ ਵੀ ਦੇਖਣ ਨੂੰ ਮਿਲੀ ਹੈ। ਦੱਸ ਦਈਏ ਕਿ ਯਾਤਰਾ ’ਚ ਸ਼ਾਮਲ ਇੱਕ ਬਜ਼ੁਰਗ ਨੂੰ ਸੁਰੱਖਿਆ ਮੁਲਾਜ਼ਮਾਂ ਵੱਲੋਂ ਧੱਕਾ ਮਾਰਿਆ ਗਿਆ ਹੈ। ਜਿਸ ਕਾਰਨ ਉਸ ਬਜ਼ੁਰਗ ਦੀ ਪੱਗ ਲੱਥ ਗਈ। 


ਦੱਸ ਦਈਏ ਕਿ ਇਹ ਘਟਨਾ ਜਲੰਧਰ ਦੇ ਲਾਡੋਵਾਲ ਰੋਡ ’ਤੇ ਪੈਟਰੋਲ ਪੰਪ ਨੇੜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਜਿਸ ਤੋਂ ਬਾਅਦ ਯਾਤਰਾ ਦੌਰਾਨ ਮੌਜੂਦ ਸੁਰੱਖਿਆ ਮੁਲਾਜ਼ਮ ਸਵਾਲਾਂ ’ਚ ਆ ਗਏ ਹਨ। ਬੇਸ਼ੱਕ ਸੁਰੱਖਿਆ ਮੁਲਾਜ਼ਮਾਂ ਦੀ ਡਿਊਟੀ ਹੈ ਕਿ ਉਹ ਰਾਹੁਲ ਗਾਂਧੀ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਣ ਪਰ ਇਸ ਤਰ੍ਹਾਂ ਦੇ ਵਿਵਹਾਰ ਕਾਰਨ ਸੁਰੱਖਿਆ ਮੁਲਾਜ਼ਮਾਂ ’ਤੇ ਸਵਾਲ ਉੱਠ ਰਹੇ ਹਨ। 

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ। ਜਿਸ ’ਚ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਧੱਕਾ ਮਾਰਦੇ ਹੋਏ ਨਜ਼ਰ ਆ ਰਹੇ ਸੀ। ਜਿਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਰੱਖਿਆ ਮੁਲਾਜ਼ਮਾਂ ’ਤੇ ਭੜਕਦੇ ਹੋਏ ਵੀ ਨਜ਼ਰ ਆਏ। ਦਰਅਸਲ ਇੱਕ ਵਿਅਕਤੀ  ਨੂੰ ਰਾਜਾ ਵੜਿੰਗ ਰਾਹੁਲ ਗਾਂਧੀ ਦੇ ਨਾਲ ਮਿਲਵਾਉਣ ਦੇ ਲਈ ਲੈ ਕੇ ਜਾ ਰਹੇ ਸੀ ਪਰ ਜਿਵੇਂ ਹੀ ਉਹ ਰਾਹੁਲ ਗਾਂਧੀ ਕੋਲ ਪਹੁੰਚੇ ਤਾਂ ਸੁਰੱਖਿਆ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਧੱਕਾ ਮਾਰਿਆ ਗਿਆ।  

ਇਹ ਵੀ ਪੜ੍ਹੋ: ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਭਾਜਪਾ 'ਚ ਕਾਟੋ ਕਲੇਸ਼

Related Post