Bathinda ’ਚ ਰਿਸ਼ਤੇ ਹੋਏ ਤਾਰ-ਤਾਰ ! ਜ਼ਮੀਨ ਦੀ ਵੰਡ ਨੂੰ ਲੈ ਕੇ ਮਾਂ-ਪੁੱਤ ’ਚ ਹੋਇਆ ਟਕਰਾਅ

ਮਿਲੀ ਜਾਣਕਾਰੀ ਮੁਤਾਬਿਕ ਜਦੋਂ ਨੌਜਵਾਨ ਕੁਲਦੀਪ ਸਿੰਘ ਟਰੈਕਟਰ ਚਲਾ ਰਿਹਾ ਸੀ, ਤਾਂ ਉਸਦੀ ਬਜ਼ੁਰਗ ਮਾਂ ਟਰੈਕਟਰ ਦੇ ਅੱਗੇ ਲੇਟ ਗਈ। ਫਿਰ ਟਰੈਕਟਰ ਡਰਾਈਵਰ ਨੇ ਟਰੈਕਟਰ ਦਾ ਅਗਲਾ ਹਿੱਸਾ ਨਸੀਬ ਕੌਰ ਉੱਤੇ ਚੜ੍ਹਾ ਦਿੱਤਾ

By  Aarti April 7th 2026 04:09 PM

ਬਠਿੰਡਾ ਜ਼ਿਲ੍ਹੇ ਦੇ ਮਹਿਮਾ ਸਰਜਾ ਪਿੰਡ ’ਚ ਉਸ ਸਮੇਂ ਰਿਸ਼ਤੇ ਤਾਰ-ਤਾਰ ਹੋ ਗਏ ਜਦੋਂ ਮਾਂ-ਪੁੱਤਰ ਵਿਚਕਾਰ ਘਰੇਲੂ ਜ਼ਮੀਨ ਅਤੇ ਮਸ਼ੀਨਰੀ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ। ਇਨ੍ਹਾਂ ਹੀ ਨਹੀਂ ਮਹਿਲਾ ਟਰੈਕਟਰ ਦੇ ਅੱਗੇ ਵੀ ਲੇਟ ਗਈ ਜਿਸ ਨੂੰ ਉਸਦੇ ਪੁੱਤ ਵੱਲੋਂ ਘੜੀਸਿਆ ਗਿਆ। 

ਮਿਲੀ ਜਾਣਕਾਰੀ ਮੁਤਾਬਿਕ ਜਦੋਂ ਨੌਜਵਾਨ ਕੁਲਦੀਪ ਸਿੰਘ ਟਰੈਕਟਰ ਚਲਾ ਰਿਹਾ ਸੀ, ਤਾਂ ਉਸਦੀ ਬਜ਼ੁਰਗ ਮਾਂ ਟਰੈਕਟਰ ਦੇ ਅੱਗੇ ਲੇਟ ਗਈ। ਫਿਰ ਟਰੈਕਟਰ ਡਰਾਈਵਰ ਨੇ ਟਰੈਕਟਰ ਦਾ ਅਗਲਾ ਹਿੱਸਾ ਨਸੀਬ ਕੌਰ ਉੱਤੇ ਚੜ੍ਹਾ ਦਿੱਤਾ, ਪਰ ਇਸ ਦੌਰਾਨ ਬਜ਼ੁਰਗ ਔਰਤ ਵਾਲ-ਵਾਲ ਬਚ ਗਈ। ਇਸ ਤੋਂ ਬਾਅਦ ਨੌਜਵਾਨ ਟਰੈਕਟਰ ਤੋਂ ਥੱਲੇ ਉਤਰਿਆ ਅਤੇ ਉਸ ਨੇ ਆਪਣੀ ਮਾਂ ਨੂੰ ਟਰੈਕਟਰ ਦੇ ਹੇਠੋਂ ਖਿੱਚ ਕੇ ਸਾਈਡ 'ਤੇ ਲੈ ਗਿਆ। ਇਸ ਦੌਰਾਨ, ਟਰੈਕਟਰ ਡਰਾਈਵਰ ਨੇ ਆਪਣੇ ਸਾਥੀ ਨੂੰ ਬੁਲਾਇਆ ਅਤੇ ਟਰੈਕਟਰ ਲੈ ਕੇ ਭੱਜ ਗਿਆ।

ਦੱਸ ਦਈਏ ਕਿ ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਦੋਂ ਟਰੈਕਟਰ ਚਾਲਕ ਦੇ ਪੁੱਤਰ ਨੇ ਆਪਣੀ ਮਾਂ ਨੂੰ ਟਰੈਕਟਰ ਹੇਠੋਂ ਬਾਹਰ ਕੱਢਿਆ, ਤਾਂ ਔਰਤ ਜ਼ਖਮੀ ਹੋ ਗਈ ਅਤੇ ਉਸਨੂੰ ਗੋਨਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਦੌਰਾਨ ਭੁੱਚੋ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੁਲਿਸ ਉਕਤ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਵਿੱਚ ਸੀਸੀਟੀਵੀ ਵੀਡੀਓ ਨੂੰ ਸ਼ਾਮਲ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Jalandhar Bank Robbery ਮਾਮਲੇ ’ਚ ਸਾਬਕਾ ਡੀਐਸਪੀ ਦਾ ਮੁੰਡਾ ਨਿਕਲਿਆ ਮਾਸਟਰ ਮਾਇੰਡ, ਪੁਲਿਸ ਨੇ ਕੀਤਾ ਗ੍ਰਿਫਤਾਰ

Related Post