Tue, Apr 7, 2026
Whatsapp

Sangrur : ਭਵਾਨੀਗੜ੍ਹ 'ਚ ਅਣਪਛਾਤਿਆਂ ਵੱਲੋਂ ਚੌਕੀਦਾਰ ਦਾ ਬੇਰਹਿਮੀ ਨਾਲ ਕਤਲ, ਪਹਿਲੇ ਦਿਨ ਹੀ ਡਿਊਟੀ 'ਤੇ ਆਇਆ ਬਜ਼ੁਰਗ

Bhawanigarh Chowkidar murder : ਮੰਗਲਵਾਰ ਸਵੇਰੇ ਬੋਰਿੰਗ ਦਾ ਕੰਮ ਕਰਨ ਵਾਲਾ ਲਖਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਰਾਏ ਸਿੰਘ ਵਾਲਾ ਮੌਕੇ 'ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਪਲਾਟ ਅੰਦਰ ਬੋਰਿੰਗ ਮਸ਼ੀਨ ਕੋਲ ਚੌਕੀਦਾਰ ਰਾਮਜੀ ਮੰਜੇ 'ਤੇ ਹੱਥ ਪੈਰ ਨੂੜਿਆ ਮ੍ਰਿਤਕ ਹਾਲਤ ਵਿਚ ਪਿਆ ਸੀ।

Reported by:  PTC News Desk  Edited by:  KRISHAN KUMAR SHARMA -- April 07th 2026 05:38 PM -- Updated: April 07th 2026 05:40 PM
Sangrur : ਭਵਾਨੀਗੜ੍ਹ 'ਚ ਅਣਪਛਾਤਿਆਂ ਵੱਲੋਂ ਚੌਕੀਦਾਰ ਦਾ ਬੇਰਹਿਮੀ ਨਾਲ ਕਤਲ, ਪਹਿਲੇ ਦਿਨ ਹੀ ਡਿਊਟੀ 'ਤੇ ਆਇਆ ਬਜ਼ੁਰਗ

Sangrur : ਭਵਾਨੀਗੜ੍ਹ 'ਚ ਅਣਪਛਾਤਿਆਂ ਵੱਲੋਂ ਚੌਕੀਦਾਰ ਦਾ ਬੇਰਹਿਮੀ ਨਾਲ ਕਤਲ, ਪਹਿਲੇ ਦਿਨ ਹੀ ਡਿਊਟੀ 'ਤੇ ਆਇਆ ਬਜ਼ੁਰਗ

Sangrur News : ਭਵਾਨੀਗੜ੍ਹ ਦੇ ਪਟਿਆਲਾ ਰੋਡ 'ਤੇ ਸਥਿਤ ਵੇਅਰ ਹਾਊਸ ਦੇ ਗੁਦਾਮਾਂ ਨਾਲ ਲੱਗਦੇ ਮੋਹਨ ਨਗਰ ਇਲਾਕੇ ਵਿਚ ਇੱਕ ਬਜ਼ੁਰਗ ਚੌਕੀਦਾਰ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ (Bhawanigarh Chowkidar murder) ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਚੌਕੀਦਾਰ ਰਾਮਜੀ (75) ਪੁੱਤਰ ਮੇਹਰ ਸਿੰਘ ਵਾਸੀ ਪਿੰਡ ਬਾਲਦ ਕਲਾਂ ਉਕਤ ਮੁਹੱਲੇ ਅੰਦਰ ਕੁਲਵਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਮੌੜਾ (ਦਿੜ੍ਹਬਾ) ਜੋ ਇੱਥੇ ਪਟਿਆਲਾ ਰੋਡ 'ਤੇ ਪੈਸਟੀਸਾਈਡਜ ਦੀ ਦੁਕਾਨ ਕਰਦੇ ਹਨ, ਦੇ ਇੱਕ ਖਾਲੀ ਪਲਾਟ ਵਿਚ ਕੀਤੇ ਜਾ ਰਹੇ ਬੋਰਿੰਗ ਦੇ ਸਮਾਨ ਦੀ ਰਾਤ ਦੇ ਸਮੇਂ ਰਾਖੀ ਕਰਦਾ ਸੀ।


ਬੋਰਿੰਗ ਮਸ਼ੀਨ ਕੋਲ ਹੱਥ-ਪੈਰ ਨੂੜੀ ਮਿਲੀ ਲਾਸ਼

ਜਾਣਕਾਰੀ ਅਨੁਸਾਰ, ਮੰਗਲਵਾਰ ਸਵੇਰੇ ਬੋਰਿੰਗ ਦਾ ਕੰਮ ਕਰਨ ਵਾਲਾ ਲਖਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਰਾਏ ਸਿੰਘ ਵਾਲਾ ਮੌਕੇ 'ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਪਲਾਟ ਅੰਦਰ ਬੋਰਿੰਗ ਮਸ਼ੀਨ ਕੋਲ ਚੌਕੀਦਾਰ ਰਾਮਜੀ ਮੰਜੇ 'ਤੇ ਹੱਥ-ਪੈਰ ਨੂੜਿਆ ਮ੍ਰਿਤਕ ਹਾਲਤ ਵਿਚ ਪਿਆ ਸੀ, ਜਿਸ ਦੇ ਸਿਰ ਵਿਚ ਸੱਟ ਮਾਰੀ ਗਈ ਸੀ। ਘਟਨਾ ਸਬੰਧੀ ਉਸਨੇ ਪਲਾਟ ਦੇ ਮਾਲਕਾਂ ਨੂੰ ਜਾਣਕਾਰੀ ਦਿੱਤੀ ਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।

ਮੌਕੇ 'ਤੇ ਪਲਾਟ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੱਲ ਹੀ ਬੋਰਿੰਗ ਦਾ ਕੰਮ ਸ਼ੁਰੂ ਹੋਇਆ ਸੀ ਤੇ ਸਮਾਨ ਦੀ ਰਾਖੀ ਲਈ ਰਾਮਜੀ ਨੂੰ ਚੌਂਕੀਦਾਰ ਵਜੋਂ ਰੱਖਿਆ ਸੀ ਤੇ ਰਾਤ ਪਹਿਲੇ ਹੀ ਦਿਨ ਉਹ ਡਿਊਟੀ 'ਤੇ ਆਇਆ ਸੀ। ਘਟਨਾ ਸਥਾਨ 'ਤੇ ਪੁਲਿਸ ਟੀਮ ਨਾਲ ਮੌਜੂਦ ਥਾਣਾ ਭਵਾਨੀਗੜ੍ਹ ਦੇ ਐਸ.ਐਚ.ਓ. ਇੰਸਪੈਕਟਰ ਮਾਲਵਿੰਦਰ ਸਿੰਘ ਨੇ ਆਖਿਆ ਕਿ ਫਿਲਹਾਲ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਫੋਰੈਂਸਿੰਕ ਮਾਹਿਰਾਂ ਨੂੰ ਬੁਲਾਇਆ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK