Tue, Apr 7, 2026
Whatsapp

Jalandhar Bank Robbery ਮਾਮਲੇ ’ਚ ਸਾਬਕਾ ਡੀਐਸਪੀ ਦਾ ਮੁੰਡਾ ਨਿਕਲਿਆ ਮਾਸਟਰ ਮਾਇੰਡ, ਪੁਲਿਸ ਨੇ ਕੀਤਾ ਗ੍ਰਿਫਤਾਰ

ਦੱਸ ਦਈਏ ਕਿ ਪੁਲਿਸ ਵੱਲੋਂ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਅਮਰੀਕ ਸਿੰਘ ਪੁੱਤਰ ਹਰਭਜਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕੋਲੋਂ ਪੁਲਿਸ ਨੇ 3 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ।

Reported by:  PTC News Desk  Edited by:  Aarti -- April 07th 2026 12:37 PM -- Updated: April 07th 2026 12:53 PM
Jalandhar Bank Robbery ਮਾਮਲੇ ’ਚ ਸਾਬਕਾ ਡੀਐਸਪੀ ਦਾ ਮੁੰਡਾ ਨਿਕਲਿਆ ਮਾਸਟਰ ਮਾਇੰਡ, ਪੁਲਿਸ ਨੇ ਕੀਤਾ ਗ੍ਰਿਫਤਾਰ

Jalandhar Bank Robbery ਮਾਮਲੇ ’ਚ ਸਾਬਕਾ ਡੀਐਸਪੀ ਦਾ ਮੁੰਡਾ ਨਿਕਲਿਆ ਮਾਸਟਰ ਮਾਇੰਡ, ਪੁਲਿਸ ਨੇ ਕੀਤਾ ਗ੍ਰਿਫਤਾਰ

Jalandhar Bank Robbery News : ਜਲੰਧਰ ’ਚ ਬੀਤੇ ਦਿਨ ਦੁਪਹਿਰ 2:35 ਵਜੇ ਬੈਂਕ ਐਨਕਲੇਵ ਫੇਜ਼-2, ਕੁੱਕੀ ਢਾਬਾ ਰੋਡ, ਖੁਰਲਾ ਕਿੰਗਰਾ ’ਤੇ ਸਥਿਤ ਪੀਐਨਬੀ ਬੈਂਕ ’ਚ 6 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦੱਸ ਦਈਏ ਕਿ ਪੁਲਿਸ ਨੇ ਮਾਮਲੇ ਸਬੰਧੀ ਦੋ ਮੁਲਜ਼ਮਾਂ ’ਚੋਂ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਸਾਬਕਾ ਡੀਐਸਪੀ ਦਾ ਮੁੰਡਾ ਬੈਂਕ ਲੁੱਟ ਦਾ ਮਾਸਟਰ ਮਾਇੰਡ ਨਿਕਲਿਆ ਹੈ। 

ਦੱਸ ਦਈਏ ਕਿ ਪੁਲਿਸ ਵੱਲੋਂ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਅਮਰੀਕ ਸਿੰਘ ਪੁੱਤਰ ਹਰਭਜਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕੋਲੋਂ ਪੁਲਿਸ ਨੇ 3 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ। ਮਾਮਲੇ ’ਚ ਦੋ ਮੁਲਜ਼ਮ ਸ਼ਾਮਲ ਸਨ। ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। 


ਪੁਲਿਸ ਮੁਤਾਬਿਕ ਲੁੱਟ ਦੀ ਰਕਮ ਨੂੰ ਦੋਹਾਂ ਮੁਲਜ਼ਮਾਂ ਨੇ ਆਪਸ ’ਚ 3-3 ਲੱਖ ਰੁਪਏ ’ਚ ਵੰਡ ਲਈ ਸੀ। 3 ਲੱਖ ਰੁਪਏ ਸਿਮਰਨਜੀਤ ਸਿੰਘ ਕੋਲੋਂ ਬਰਾਮਦ ਕਰ ਲਈ ਹੈ। ਬਾਕੀ ਫਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। 

ਕਾਬਿਲੇਗੌਰ ਹੈ ਕਿ ਬੀਤੇ ਦਿਨ ਬਾਅਦ ਦੁਪਹਿਰ 2:31 ਵਜੇ ਵਾਪਰੀ, ਜਦੋਂ ਜਲੰਧਰ ਦੇ ਕੁੱਕੀ ਢਾਬ ਏਰੀਏ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ (Punjab National Bank) ਦੇ ਅੰਦਰ ਦੋ ਨਕਾਬਪੋਸ਼ ਲੁਟੇਰੇ ਵੜਦੇ ਵਿਖਾਈ ਦਿੱਤੇ। ਇਸ ਦੌਰਾਨ ਲੁਟੇਰੇ ਸਿੱਧਾ ਕੈਸ਼ੀਅਰ ਕੋਲ ਜਾਂਦੇ ਹਨ ਅਤੇ ਪਿਸਤੌਲ ਦੀ ਨੋਕ 'ਤੇ ਡਰਾਉਂਦੇ ਹੋਏ ਪੈਸੇ ਕੱਢਣ ਲਈ ਕਹਿੰਦੇ ਹਨ। ਸੀਸੀਟੀਵੀ ਵਿੱਚ ਇਹ ਸਾਰੀ ਘਟਨਾ ਵਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ।

ਇਹ ਵੀ ਪੜ੍ਹੋ  : Barjinder Singh Makhan Brar ਦੀ ਹੋਈ ਘਰ ਵਾਪਸੀ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

- PTC NEWS

Top News view more...

Latest News view more...

PTC NETWORK
PTC NETWORK