ਹੰਗਾਮੇ ਵਿਚਕਾਰ F&CC ਮੈਂਬਰਾਂ ਦੀ ਹੋਈ ਚੋਣ; ਰਾਜਨੀਤੀ ਨੇ ਮੇਰਾ ਸਿਰਦਰਦ ਕਰਾ ਦਿੱਤਾ - ਸਾਂਸਦ ਖੇਰ

By  Jasmeet Singh March 11th 2024 04:03 PM

Chandigarh News: ਚੰਡੀਗੜ੍ਹ ਨਗਰ ਨਿਗਮ ਵਿੱਚ ਸੋਮਵਾਰ ਨੂੰ ਵਿੱਤ ਅਤੇ ਠੇਕਾ ਕਮੇਟੀ (F&CC) ਦੇ 5 ਮੈਂਬਰਾਂ ਦੀ ਚੋਣ ਹੋਈ। ‘ਆਪ’ ਕੌਂਸਲਰ ਜਸਵਿੰਦਰ ਕੌਰ, ‘ਆਪ’ ਕੌਂਸਲਰ ਰਾਮਚੰਦਰ ਯਾਦਵ, ਕਾਂਗਰਸੀ ਕੌਂਸਲਰ ਤਰੁਣਾ ਮਹਿਤਾ, ਭਾਜਪਾ ਕੌਂਸਲਰ ਮਹੇਸ਼ਇੰਦਰ ਅਤੇ ਭਾਜਪਾ ਕੌਂਸਲਰ ਲਖਬੀਰ ਸਿੰਘ ਮੈਂਬਰ ਚੁਣੇ ਗਏ। ਇਸ ਤੋਂ ਪਹਿਲਾਂ ਨਿਗਮ ਹਾਊਸ ਦੀ ਮੀਟਿੰਗ ਦੌਰਾਨ ‘ਆਪ’-ਕਾਂਗਰਸ ਅਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਜ਼ਬਰਦਸਤ ਹੱਥੋਪਾਈ ਹੋਈ। ਕੌਂਸਲਰਾਂ ਨੂੰ ਵੱਖ ਕਰਨ ਲਈ ਮਾਰਸ਼ਲਾਂ ਨੂੰ ਬੁਲਾਉਣਾ ਪਿਆ।

ਮੁਹਾਲੀ ਵਿੱਚ ਮੀਟਿੰਗ ਕਰ ਕੇ ਰਣਨੀਤੀ ਬਣਾਈ ਗਈ

ਇਸ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਮੂਹ ਕੌਂਸਲਰਾਂ ਨੇ ਮੁਹਾਲੀ ਕਲੱਬ ਵਿੱਚ ਬੈਠ ਕੇ ਆਪਣੀ ਰਣਨੀਤੀ ਬਣਾਈ। ਉਨ੍ਹਾਂ ਦੀ ਮੀਟਿੰਗ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਐਸ.ਐਸ. ਆਹਲੂਵਾਲੀਆ ਅਤੇ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ ਦੀ ਅਗਵਾਈ ਹੇਠ ਹੋਈ। ਇਸ ਵਿੱਚ ਮੇਅਰ ਕੁਲਦੀਪ ਕੁਮਾਰ ਅਤੇ ‘ਆਪ’ ਅਤੇ ਕਾਂਗਰਸ ਦੇ ਸਾਰੇ ਕੌਂਸਲਰ ਹਾਜ਼ਰ ਸਨ। ਇਸ ਸਬੰਧੀ ਅੱਜ ਮੋਰਚੇ ਦੇ ਕੌਂਸਲਰਾਂ ਵੱਲੋਂ ਇੱਕ ਟੇਬਲ ਏਜੰਡਾ ਵੀ ਲਿਆਂਦਾ ਜਾ ਸਕਦਾ ਹੈ। ਮੀਟਿੰਗ ਵਿੱਚ ਇਸ ਬਾਰੇ ਵੀ ਚਰਚਾ ਕੀਤੀ ਗਈ।

ਪਹਿਲਾਂ ਭਾਜਪਾ ਕੋਲ ਸੀ ਬਹੁਮਤ

ਨਿਗਮ ਵਿੱਚ INDIA ਗਠਜੋੜ ਦੀਆਂ ਕੁੱਲ 19 ਵੋਟਾਂ ਹਨ, ਜਦੋਂ ਕਿ ਭਾਜਪਾ ਕੋਲ ਸਿਰਫ਼ 17 ਵੋਟਾਂ ਰਹਿ ਗਈਆਂ ਹਨ। ਸ਼ਨਿੱਚਰਵਾਰ ਨੂੰ ਇਹ ਸਮੀਕਰਨ ਉਦੋਂ ਬਦਲ ਗਿਆ ਜਦੋਂ ਦੋ ਕੌਂਸਲਰ ਪੂਨਮ ਅਤੇ ਨੇਹਾ ਭਾਰਤੀ ਜਨਤਾ ਪਾਰਟੀ ਤੋਂ ਆਮ ਆਦਮੀ ਪਾਰਟੀ ਵਿੱਚ ਪਰਤ ਗਈਆਂ। ਪਹਿਲਾਂ ਭਾਜਪਾ ਕੋਲ ਬਹੁਮਤ ਸੀ। ਵਿੱਤ ਅਤੇ ਠੇਕਾ ਕਮੇਟੀ ਦੀਆਂ 5 ਸੀਟਾਂ ਲਈ ਦੋਵਾਂ ਪਾਰਟੀਆਂ ਵੱਲੋਂ 3-3 ਉਮੀਦਵਾਰ ਮੈਦਾਨ ਵਿੱਚ ਸਨ। F&CC ਚੋਣਾਂ 'ਚ ਵੋਟ ਪਾਉਣ ਆਈ ਸੰਸਦ ਮੈਂਬਰ ਕਿਰਨ ਖੇਰ ਨੂੰ ਜਦੋਂ ਲੋਕ ਸਭਾ ਚੋਣਾਂ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਸਿਆਸਤ ਕਾਰਨ ਉਨ੍ਹਾਂ ਨੂੰ ਸਿਰਦਰਦ ਹੋ ਗਿਆ ਹੈ।

ਇਹ ਖ਼ਬਰਾਂ ਵੀ ਪੜ੍ਹੋ: 

Related Post