ਬਿਜਲੀ ਮੁਲਾਜ਼ਮਾਂ ਦੇ ਰੋਹ ਅੱਗੇ ਝੁਕੀ ਮਾਨ ਸਰਕਾਰ ! ਕੰਮ ਤੇ ਪਰਤਣਗੇ ਕਾਮੇ, ਲਿਖਤੀ ਰੂਪ ਚ ਮੰਗਾਂ ਮੰਨਣ ਦਾ ਦਿੱਤਾ ਭਰੋਸਾ
Electricity Employees Strike : 21 ਜੁਲਾਈ ਤੋਂ ਲਗਾਤਾਰ ਹੜਤਾਲ 'ਤੇ ਚੱਲ ਰਹੇ ਬਿਜਲੀ ਮੁਲਾਜ਼ਮ ਦੀ ਹੜਤਾਲ ਖਤਮ ਹੋ ਗਈ ਹੈ। ਪੰਜਾਬ ਸਰਕਾਰ ਤੇ ਬਿਜਲੀ ਮੁਲਾਜ਼ਮਾਂ ਵਿਚਾਲੇ ਐਤਵਾਰ ਮੀਟਿੰਗ ਦੌਰਾਨ ਮੰਗਾਂ ਮੰਨਣ ਦੇ ਲਿਖਤੀ ਭਰੋਸੇ ਉਪਰੰਤ ਇਹ ਹੜਤਾਲ ਵਾਪਸ ਦਾ ਫੈਸਲਾ ਲਿਆ ਗਿਆ ਹੈ।
Electricity Employees Strike : ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। 21 ਜੁਲਾਈ ਤੋਂ ਲਗਾਤਾਰ ਹੜਤਾਲ 'ਤੇ ਚੱਲ ਰਹੇ ਬਿਜਲੀ ਮੁਲਾਜ਼ਮ ਦੀ ਹੜਤਾਲ ਖਤਮ ਹੋ ਗਈ ਹੈ। ਪੰਜਾਬ ਸਰਕਾਰ ਤੇ ਬਿਜਲੀ ਮੁਲਾਜ਼ਮਾਂ ਵਿਚਾਲੇ ਐਤਵਾਰ ਮੀਟਿੰਗ ਦੌਰਾਨ ਮੰਗਾਂ ਮੰਨਣ ਦੇ ਲਿਖਤੀ ਭਰੋਸੇ ਉਪਰੰਤ ਇਹ ਹੜਤਾਲ (Strike) ਵਾਪਸ ਦਾ ਫੈਸਲਾ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਬਿਜਲੀ ਮੁਲਾਜ਼ਮਾਂ ਦੀ 5 ਘੰਟੇ ਤੱਕ ਮੀਟਿੰਗ ਚੱਲੀ, ਜਿਸ ਦੌਰਾਨ ਵਿੱਤ ਮੰਤਰੀ ਵੱਲੋਂ ਬਿਜਲੀ ਆਗੂਆਂ ਨੂੰ ਮੰਗਾਂ ਮੰਨਣ ਲਈ ਸਹਿਮਤੀ ਦਿੱਤੀ ਗਈ ਅਤੇ ਮੰਗਾਂ ਨੂੰ ਲਿਖਤੀ ਰੂਪ 'ਚ ਮੰਨਣ ਦਾ ਭਰੋਸਾ ਦਿੱਤਾ। ਉਪਰੰਤ, ਬਿਜਲੀ ਆਗੂਆਂ ਵੱਲੋਂ ਫੈਸਲਾ ਲਿਆ ਗਿਆ ਕਿ ਸਾਰੇ ਹੜਤਾਲੀ ਕਾਮੇ ਕੰਮ 'ਤੇ ਮੁੜਨਗੇ।
ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਵੱਲੋਂ ਠੇਕੇਦਾਰੀ ਸਿਸਟਮ ਬੰਦ ਕਰਨ ਅਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਬਰਾਬਰ ਕੰਮ - ਬਰਾਬਰ ਤਨਖਾਹ ਅਤੇ 18 ਫੀਸਦ DA ਦੀ ਅਦਾਇਗੀ ਦੀ ਵੀ ਮੰਗ ਸੀ।
ਬਿਜਲੀ ਕਰਮਚਾਰੀ ਯੂਨੀਅਨਾਂ ਵੱਲੋਂ ਪਹਿਲਾਂ 21 ਤੇ 22 ਜੁਲਾਈ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤਹਿਤ ਸੂਬੇ ਦੇ ਸਾਰੇ ਸਬ-ਡਿਵੀਜ਼ਨਾਂ, ਡਿਵੀਜ਼ਨਾਂ, ਸਰਕਲ ਦਫਤਰਾਂ, ਗਰਿੱਡ ਸਬ-ਸਟੇਸ਼ਨਾਂ, ਥਰਮਲ ਪਾਵਰ ਪਲਾਂਟਾਂ ਅਤੇ ਹਾਈਡਲ ਪ੍ਰੋਜੈਕਟਾਂ ਦੇ ਕਰਮਚਾਰੀ ਇਸ ਦੋ-ਰੋਜ਼ਾ ਅੰਦੋਲਨ ਦੌਰਾਨ ਕੰਮ ਦਾ ਬਾਈਕਾਟ ਕੀਤਾ ਗਿਆ।
ਇਸ ਵਿੱਚ PSEB ਕਰਮਚਾਰੀ ਸੰਯੁਕਤ ਫੋਰਮ, ਬਿਜਲੀ ਮੁਲਾਜ਼ਿਮ ਏਕਤਾ ਮੰਚ ਪੰਜਾਬ, ਜੂਨੀਅਰ ਇੰਜੀਨੀਅਰਜ਼ ਐਸੋਸੀਏਸ਼ਨ, ਗਰਿੱਡ ਸਬ-ਸਟੇਸ਼ਨ ਕਰਮਚਾਰੀ ਯੂਨੀਅਨ, ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ (ਪਟਿਆਲਾ), ਅਤੇ ਮੁਲਾਜ਼ਿਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵਰਗੀਆਂ ਯੂਨੀਅਨਾਂ ਸ਼ਾਮਲ ਨੇ ਹਿੱਸਾ ਲਿਆ।
ਹਾਲਾਂਕਿ, ਜਦੋਂ ਸਰਕਾਰ ਨੇ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਮੁਲਾਜ਼ਮਾਂ ਵੱਲੋਂ ਲਗਾਤਾਰ ਦੋ ਵਾਰੀ ਹੜਤਾਲ ਨੂੰ 2-2 ਦਿਨ ਵਧਾਇਆ ਗਿਆ, ਜਿਸ ਪਿੱਛੋਂ ਸਰਕਾਰ ਨੇ ਮੀਟਿੰਗ ਦਾ ਸੱਦਾ ਦਿੱਤਾ ਸੀ।
ਅਕਾਲੀ ਨੇਤਾ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ, ਲਾਇਸੰਸੀ ਰਿਵਾਲਵਰ ਤੋਂ ਅਚਾਨਕ ਚੱਲੀ ਗੋਲੀ
ਪੰਜਾਬ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ; 17 ਸਾਲਾਂ ਨਬਾਲਿਗ ਲੜਕੀ
ਨਾਲ ਜਬਰਜਨਾਹ
Punjabi Girl Shot Dead in
Toronto : ਪੰਜਾਬੀ ਮੁਟਿਆਰ ਦਾ ਕੈਨੇਡਾ 'ਚ ਗੋਲੀ ਮਾਰ ਕੇ ਕਤਲ
ਰੇਲਵੇ ਕਰਮਚਾਰੀਆਂ ਲਈ ਖੁਸ਼ਖਬਰੀ, ਹੁਣ ਘਰ ਦੇ ਨੇੜੇ ਹੀ ਮਿਲੇ ਸਕੇਗੀ ਪੋਸਟਿੰਗ ! ਜਾਣੋ ਨਿਯਮ