Encounter Between Police & Gangsters: ਨੌਜਵਾਨ ਦੀਆਂ ਉਂਗਲਾਂ ਵੱਢਣ ਵਾਲਿਆਂ ਨੂੰ ਪੁਲਿਸ ਨੇ ਕੀਤਾ ਕਾਬੂ

ਰਾਜਪੁਰਾ ਅਤੇ ਅੰਬਾਲਾ ਵਿਚਕਾਰ ਸਥਿਤ ਸ਼ੰਭੂ ਬਾਰਡਰ ’ਤੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ।

By  Jasmeet Singh February 25th 2023 06:13 PM -- Updated: February 25th 2023 08:39 PM

ਚੰਡੀਗੜ੍ਹ: ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਵਿਡੀਓ ਵਾਇਰਲ ਹੋਈ ਸੀ, ਜਿਸ ਵਿੱਚ ਨੌਜਵਾਨ ਦੀਆਂ ਉਂਗਲਾਂ ਵੰਡਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਐੱਫ.ਆਈ.ਆਰ. 21/2023 ਪੁਲੀਸ ਸਟੇਸ਼ਨ ਫੇਜ਼-1 ਮੋਹਾਲੀ ਅ/ਧ 326,365,34 IPC 25/54/59 ਆਰਮਜ਼ ਐਕਟ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲੀਸ ਮੁਕਾਬਲੇ ਤੋਂ ਬਾਅਦ 02 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਦੱਈ ਮੁਕੱਦਮਾ ਹਰਦੀਪ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਸ ਨੂੰ ਗੌਰਵ ਉਰਫ  ਗੌਰੀ ਅਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਕੇ ਉਸਦੀਆਂ ਉਗਲਾਂ ਦਾਤ ਨਾਲ ਵੱਡ ਦਿੱਤੀਆਂ ਗਈਆਂ ਸਨ।

ਇਸ ਕੇਸ ਸਬੰਧੀ ਤਫਤੀਸ਼ੀ ਟੀਮਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੀ ਸੁਪਰਵਿਜ਼ਨ ਸ਼੍ਰੀ ਅਮਨਦੀਪ ਬਰਾੜ ਐੱਸ ਪੀ (ਡੀ) ਮੋਹਾਲੀ ਵਲੋਂ ਕੀਤੀ ਗਈ ਅਤੇ ਟੀਮਾਂ ਦੀ ਅਗਵਾਈ ਸ਼੍ਰੀ ਗੁਰਸ਼ੇਰ ਸਿੰਘ ਸੰਧੂ ਡੀ.ਐੱਸ.ਪੀ. (ਡੀ) ਮੋਹਾਲੀ ਅਤੇ ਇੰਸਪੈਕਟਰ ਸ਼ਿਵ ਕੁਮਾਰ ਸੀ. ਆਈ.ਏ. ਇੰਚਾਰਜ ਮੋਹਾਲੀ ਵੱਲੋ ਕੀਤੀ ਗਈ।


ਅੱਜ ਮਿਤੀ 25/02/2023 ਨੂੰ ਵਕਤ ਕਰੀਬ ਸ਼ਾਮ 04:00 ਵਜੇ ਮੁਲਜ਼ਮਾਂ ਗੈਂਗਸਟਰਾਂ, ਜੋ ਕਿ ਭੂਪੀ ਰਾਣਾ ਗੈਂਗ ਨਾਲ ਸਬੰਧ ਰੱਖਦੇ ਹਨ, ਨਾਲ ਮੋਹਾਲੀ ਪੁਲੀਸ ਦਾ ਮੁਕਾਬਲਾ ਅੰਬਾਲਾ ਸ਼ੰਭੂ ਟੋਲ ਪਲਾਜ਼ਾਂ ਵਿਖੇ ਹੋਇਆ, ਜਿਸ ਵਿੱਚ ਗੈਂਗਸਟਰ ਗੌਰਵ ਉਰਫ ਗੌਰੀ ਵਾਸੀ ਮੋਹਾਲੀ ਅਤੇ ਤਰੁਨ ਵਾਸੀ ਪਟਿਆਲਾ ਨੂੰ ਮੁਕਾਬਲੇ ਵਿੱਚ ਗ੍ਰਿਫਤਾਰ ਕਰਨ ਵਿੱਚ ਮੋਹਾਲੀ ਪੁਲੀਸ ਕਾਮਯਾਬ ਹੋਈ।  

ਮੁਕਾਬਲੇ ਵਿੱਚ ਗੈਂਗਸਟਰ ਗੌਰਵ ਉਰਫ ਗੌਰੀ ਦੇ ਲੱਤ ਉਤੇ ਗੋਲੀ ਲੱਗੀ। ਇਹ ਦੋਵੇਂ ਗੈਂਗਸਟਰ ਭੂਪੀ ਰਾਣਾ ਗਰੁਪ ਦੇ ਮੁੱਖ ਸ਼ੂਟਰ ਹਨ। ਜਿਨ੍ਹਾਂ ਪਾਸੋਂ ਇੱਕ 9 ਐਮ.ਐਮ. ਪਿਸਟਲ 3 ਖਾਲੀ ਅਤੇ ਇੱਕ ਮਿਸ ਫਾਇਰ ਕਾਰਤੂਸ ਬਰਾਮਦ ਹੋਏ ਹਨ।

ਇਹਨਾਂ ਪਾਸੋਂ ਉਪਰੋਕਤ ਵਾਰਦਾਤ ਵਿੱਚ ਵਰਤੀ ਗਈ ਗੱਡੀ ਸਵਿਫਟ ਨੰਬਰ ਪੀ.ਬੀ.10ਸੀ.ਸੀ. -0241 ਵੀ ਬਰਾਮਦ ਕੀਤੀ ਗਈ। 

ਇਸ ਮੁਕਾਬਲੇ ਵਿੱਚ ਗੈਂਗਸਟਰਾਂ ਵਲੋਂ ਕੀਤੀ ਗੋਲੀਬਾਰੀ ਸਬੰਧੀ ਅੰਬਾਲਾ  ਪੁਲੀਸ ਕੋਲ ਪੁਲੀਸ ਕਾਰਵਾਈ ਕਰਵਾਈ ਜਾ ਰਹੀ ਹੈ। ਇਹਨਾ ਦੋਵੇਂ ਗੈਗਸਟਰਾਂ ਦੀ ਗ੍ਰਿਫਤਾਰੀ ਤੋਂ ਹੋਰ ਵੀ ਸੰਗੀਨ ਜੁਰਮ ਟਰੇਸ ਹੋਣ ਦੀ ਉਮੀਦ ਹੈ। ਇਹ ਸਾਰੇ ਅਪਰੇਸ਼ਨ ਵਿੱਚ ਮੁੱਖ ਭੂਮਿਕਾ ਐੱਸ.ਆਈ./ ਐੱਲ ਆਰ ਅਮਨ ਵਰਮਾ ਅਤੇ ਏ.ਐੱਸ.ਆਈ./ ਐੱਲ ਆਰ ਸਾਹਿਲ ਪੰਛੀ ਵਲੋਂ ਨਿਭਾਈ ਗਈ।

Related Post