ਤਰਨਤਾਰਨ ਚ ਚੜ੍ਹਦੀ ਸਵੇਰ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, 2 ਕਾਬੂ

Punjab Encounter News: ਖੇਮਕਰਨ ਪੁਲਿਸ ਨੇ ਸਵੇਰੇ ਤੜਕੇ ਪਿੰਡ ਭੂਰਾ ਕੋਹਨਾ ਨਜ਼ਦੀਕ ਬੰਦ ਪਏ ਭੱਠੇ ’ਤੇ ਮੁਕਾਬਲੇ ’ਚ ਦੋ ਗੈਂਗਸਟਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ

By  Amritpal Singh February 25th 2025 09:24 AM -- Updated: February 25th 2025 09:28 AM

Punjab Encounter News: ਖੇਮਕਰਨ ਪੁਲਿਸ ਨੇ ਸਵੇਰੇ ਤੜਕੇ ਪਿੰਡ ਭੂਰਾ ਕੋਹਨਾ ਨਜ਼ਦੀਕ ਬੰਦ ਪਏ ਭੱਠੇ ’ਤੇ ਮੁਕਾਬਲੇ ’ਚ ਦੋ ਗੈਂਗਸਟਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿਹੜੇ ਗੋਲੀਆਂ ਚਲਾ ਕੇ ਤੇ ਡਰਾ ਕੇ ਫ਼ਿਰੌਤੀਆਂ ਦੀ ਮੰਗ ਕਰਦੇ ਸਨ। ਦੋਵੇਂ ਗੈਂਗਸਟਰ ਜ਼ਖਮੀ ਹੋਏ ਹਨ ਤੇ ਪੁਲਿਸ ਜਾਂਚ ਕਰ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਭੂਰਾ ਕੋਹਨਾ ਨੇੜੇ ਜਦੋਂ ਪੁਲਿਸ ਪਾਰਟੀ ਨੇ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ ਉਤੇ ਗੋਲੀ ਚਲਾ ਦਿੱਤੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਗੋਲੀ ਚਲਾਈ ਗਈ, ਜਿਸ ਵਿੱਚ ਬਦਮਾਸ਼ਾਂ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਦੀ ਵੀ ਖਬਰ ਹੈ। ਪੁਲਿਸ ਨੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਹਿਚਾਣ ਪ੍ਰਕਾਸ਼ ਸਿੰਘ ਗੋਲਡੀ ਅਤੇ ਪ੍ਰਭਜੀਤ ਸਿੰਘ ਵਜੋਂ ਹੋਈ ਹੈ। ਆਰੋਪੀਆਂ ਕੋਲੋਂ 32 ਬੋਰ ਦਾ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਬਦਮਾਸ਼ਾਂ ਵੱਲੋਂ ਪਿਛਲੇ ਦਿਨੀਂ ਖੇਮਕਰਨ ਦੇ ਇਕ ਦੁਕਾਨਦਾਰ ਤੇ ਪੈਟਰੋਲਪੰਪ ਦੇ ਮਾਲਕ ਕੋਲੋਂ ਫਿਰੋਤੀ ਦੀ ਮੰਗ ਕੀਤੀ ਗਈ ਸੀ। ਪੁਲਿਸ ਵੱਲੋਂ ਇਸ ਤੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related Post