Ludhiana ’ਚ ਗੋਪੀ ਲਾਹੌਰੀਆ ਗੈਂਗ ਦੇ ਮੈਂਬਰ ਦਾ ਐਨਕਾਊਂਟਰ; ਫਾਇਰਿੰਗ ’ਚ ਪੁਲਿਸ ਮੁਲਾਜ਼ਮ ਦੀ ਮਸਾਂ ਬਚੀ ਜਾਨ

ਮੁਲਾਜ਼ਮ ਵੱਲੋਂ ਚਲਾਈ ਗੋਲੀ ਮੁਲਾਜ਼ਮ ਦੀ ਪੱਗ ’ਤੇ ਵੱਜੀ ਅਤੇ ਉਸਦਾ ਮੁਸ਼ਕਿਲ ਨਾਲ ਬਚਾਅ ਹੋਇਆ। ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕਰਦੇ ਹੋਏ ਸੂਰਜ ਤੇ ਗੋਲੀ ਚਲਾਈ ਜਿਸ ਨਾਲ ਗੈਂਗਸਟਰ ਸੂਰਜ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ

By  Aarti May 3rd 2025 10:36 AM -- Updated: May 3rd 2025 11:35 AM

Ludhiana News : ਲੁਧਿਆਣਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਫਰੌਤੀ ਲੁੱਟ ਖਸੁੱਟ ਅਤੇ ਕਤਲ ਦੇ ਮਾਮਲਿਆਂ ਦੇ ਵਿੱਚ ਮੁਲਜ਼ਮ ਗੋਪੀ ਲਹੌਰੀਆ ਗੈਂਗਸਟਰਾਂ ਤੇ ਸਾਥੀਆਂ ਨੂੰ ਪੁਲਿਸ ਦੇਹਰਾਦੂਨ ਤੋਂ ਫੜ ਕੇ ਲੈ ਕੇ ਆਈ ਸੀ ਉਹਨਾਂ ਦੀ ਪੁੱਛਗਿਛ ਵਿੱਚ ਸਾਹਮਣੇ ਆਇਆ ਕਿ ਉਹਨਾਂ ਵੱਲੋਂ ਦੋ ਵੈਪਨ ਲੁਧਿਆਣਾ ਦੇ ਬੰਗਾ ਕਲਾਂ ਇਲਾਕੇ ਦੇ ਵਿੱਚ ਛੁਪਾਏ ਹੋਏ ਹਨ। ਜਿਸ ਤੋਂ ਬਾਅਦ ਪੁਲਿਸ ਦੀ ਟੀਮ ਉਹਨਾਂ ਨੂੰ ਨਾਲ ਲੈ ਕੇ ਉਹਦਾ ਹਥਿਆਰਾਂ ਨੂੰ ਬਰਾਮਦ ਕਰਨ ਲਈ ਜਦ ਉਥੇ ਪਹੁੰਚੇ ਤਾਂ ਗੈਂਗਸਟਰ ਨੇ ਉਥੋਂ ਪਿਸਤੌਲ ਕੱਢ ਕੇ ਪੁਲਿਸ ਉੱਤੇ ਗੋਲੀ ਚਲਾ ਦਿੱਤੀ।

ਮੁਲਾਜ਼ਮ ਵੱਲੋਂ ਚਲਾਈ ਗੋਲੀ ਮੁਲਾਜ਼ਮ ਦੀ ਪੱਗ ’ਤੇ ਵੱਜੀ ਅਤੇ ਉਸਦਾ ਮੁਸ਼ਕਿਲ ਨਾਲ ਬਚਾਅ ਹੋਇਆ। ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕਰਦੇ ਹੋਏ ਸੂਰਜ ਤੇ ਗੋਲੀ ਚਲਾਈ ਜਿਸ ਨਾਲ ਗੈਂਗਸਟਰ ਸੂਰਜ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ।

ਮੌਕੇ ਤੇ ਪਹੁੰਚੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਗੈਂਗਸਟਰ ਦੇ ਗੋਪੀ ਲਾਹੌਰੀਆਂ ਗੈਂਗ ਨਾਲ ਸਬੰਧ ਹਨ ਇਹਨਾਂ ਵੱਲੋਂ ਹਾਈਵੇ ਤੇ ਲੁੱਟ ਖਸੁੱਟ ਫਰੌਤੀਆਂ  ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਇਹਨਾਂ ਤੇ 10 ਤੋਂ ਵੱਧ ਮਾਮਲੇ ਦਰਜ ਹਨ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੋਸ਼ੀ ਉਪਰ ਪੁਲਿਸ ਤੇ ਹਮਲਾ ਕਰਨ ਦਾ ਮਾਮਲਾ ਵੀ ਦਰਜ ਹੈ।

ਇਹ ਵੀ ਪੜ੍ਹੋ : Goa Stampede News : ਧਾਰਮਿਕ ਯਾਤਰਾ ਦੌਰਾਨ ਮਚੀ ਭਿਆਨਕ ਭਗਦੜ, 7 ਲੋਕਾਂ ਦੀ ਮੌਤ, 30 ਸ਼ਰਧਾਲੂ ਜ਼ਖਮੀ

Related Post