No Strike In Chandigarh PGI : ਚੰਡੀਗੜ੍ਹ PGI ’ਚ ESMA ਕੀਤਾ ਗਿਆ ਲਾਗੂ; ਕਿਸੇ ਵੀ ਤਰ੍ਹਾਂ ਦੀ ਹੜਤਾਲ ’ਤੇ ਲੱਗੀ ਮੁਕੰਮਲ ਪਾਬੰਦੀ

ਦੱਸ ਦਈਏ ਕਿ ਚੰਡੀਗੜ੍ਹ ਪੀਜੀਆਈ ’ਚ 6 ਮਹੀਨੇ ਤੱਕ ਕਿਸੇ ਵੀ ਤਰ੍ਹਾਂ ਦੀ ਹੜਤਾਲ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਪੀਜੀਆਈ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ’ਤੇ ਹਰਿਆਣਾ ਐਸਮਾ ਐਕਟ 1974 ਲਗਾਇਆ ਗਿਆ ਹੈ।

By  Aarti August 12th 2025 12:45 PM -- Updated: August 12th 2025 01:21 PM

No Strike In Chandigarh PGI :  ਚੰਡੀਗੜ੍ਹ ਪੀਜੀਆਈ ’ਚ ਐਸਮਾ ਐਕਟ ਲਾਗੂ ਕੀਤੇ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਰੀਜ਼ਾ ਦੀ ਦੇਖਭਾਲ ਦੇ ਚੱਲਦੇ ਹੀ ਇਹ ਫੈਸਲਾ ਲਿਆ ਗਿਆ ਹੈ। 

ਦੱਸ ਦਈਏ ਕਿ ਚੰਡੀਗੜ੍ਹ ਪੀਜੀਆਈ ’ਚ 6 ਮਹੀਨੇ ਤੱਕ ਕਿਸੇ ਵੀ ਤਰ੍ਹਾਂ ਦੀ ਹੜਤਾਲ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਪੀਜੀਆਈ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ’ਤੇ ਹਰਿਆਣਾ ਐਸਮਾ ਐਕਟ 1974 ਲਗਾਇਆ ਗਿਆ ਹੈ।  

ਯੂਟੀ ਪ੍ਰਸ਼ਾਸਨ ਨੇ ਇੱਕ ਹੁਕਮ ਜਾਰੀ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੜਤਾਲ ਜਨਤਕ ਹਿੱਤ ਅਤੇ ਜਨਤਕ ਜੀਵਨ ਲਈ ਨੁਕਸਾਨਦੇਹ ਹੋਵੇਗੀ ਕਿਉਂਕਿ ਇਹ ਸਿਹਤ, ਜਨਤਕ ਸੁਰੱਖਿਆ, ਸਫਾਈ ਅਤੇ ਜ਼ਰੂਰੀ ਸਪਲਾਈ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਹੁਕਮ ਹਰਿਆਣਾ ਜ਼ਰੂਰੀ ਸੇਵਾ (ਰੱਖ-ਰਖਾਅ) ਐਕਟ-1974 ਦੀ ਧਾਰਾ 3 ਅਤੇ 4ਏ ਦੇ ਤਹਿਤ ਪ੍ਰਸ਼ਾਸਕ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਾਰੀ ਕੀਤਾ ਗਿਆ ਹੈ। ਇਸ ਅਨੁਸਾਰ, ਹੁਣ ਪੀਜੀਆਈ ਵਿੱਚ ਕਿਸੇ ਵੀ ਕਰਮਚਾਰੀ ਦੁਆਰਾ ਹੜਤਾਲ ਛੇ ਮਹੀਨਿਆਂ ਲਈ ਮਨਾਹੀ ਹੋਵੇਗੀ।

ਦੱਸ ਦਈਏ ਕਿ ਪਹਿਲਾਂ ਚੰਡੀਗੜ੍ਹ ਵਿੱਚ ਪੰਜਾਬ ESMA ਲਾਗੂ ਸੀ ਪਰ ਬਿਜਲੀ ਵਿਭਾਗ ਦੇ ਨਿੱਜੀਕਰਨ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ, ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਪੰਜਾਬ ESMA ਨੂੰ ਖਤਮ ਕਰ ਦਿੱਤਾ ਅਤੇ ਹਰਿਆਣਾ ESMA ਲਾਗੂ ਕਰ ਦਿੱਤਾ। ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ, ਇਸ ਵਿੱਚ ਨਿਯਮ ਬਹੁਤ ਸਖ਼ਤ ਹਨ।


Related Post