Bathinda News : 15 ਲੱਖ ਰੁਪਏ ਦੀ ਲੁੱਟ ਦੀ ਝੂਠੀ ਸ਼ਿਕਾਇਤ ਦੇਣ ਵਾਲਾ ਸਾਬਕਾ ਫੌਜੀ ਗ੍ਰਿਫਤਾਰ, ਜੂਏ ਚ ਹਾਰਿਆ ਇੱਕ ਕਰੋੜ ਰੁਪਏ
Bathinda News : ਬਠਿੰਡਾ ਪੁਲਿਸ ਨੇ ਲੁੱਟ ਦੀ ਝੂਠੀ ਜਾਣਕਾਰੀ ਦੇਣ ਦੇ ਆਰੋਪ ਵਿੱਚ ਇੱਕ ਸਾਬਕਾ ਫੌਜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸਾਬਕਾ ਫੌਜੀ ਅਵਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਕੋਟਲੀ ਖੁਰਦ ਦਾ ਰਹਿਣ ਵਾਲਾ ਹੈ। ਉਸਨੇ ਸ਼ੁੱਕਰਵਾਰ ਪੁਲਿਸ ਨੂੰ ਦੱਸਿਆ ਸੀ ਕਿ 15 ਲੱਖ ਰੁਪਏ ਕਢਵਾਉਣ ਤੋਂ ਬਾਅਦ ਬੈਂਕ ਤੋਂ ਜਾਂਦੇ ਸਮੇਂ ਕੋਟ ਸ਼ਮੀਰ ਨੇੜੇ 2 ਲੋਕਾਂ ਨੇ ਬੰਦੂਕ ਦੀ ਨੋਕ 'ਤੇ ਉਸਨੂੰ ਲੁੱਟ ਲਿਆ
Bathinda News : ਬਠਿੰਡਾ ਪੁਲਿਸ ਨੇ ਲੁੱਟ ਦੀ ਝੂਠੀ ਜਾਣਕਾਰੀ ਦੇਣ ਦੇ ਆਰੋਪ ਵਿੱਚ ਇੱਕ ਸਾਬਕਾ ਫੌਜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸਾਬਕਾ ਫੌਜੀ ਅਵਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਕੋਟਲੀ ਖੁਰਦ ਦਾ ਰਹਿਣ ਵਾਲਾ ਹੈ। ਉਸਨੇ ਸ਼ੁੱਕਰਵਾਰ ਪੁਲਿਸ ਨੂੰ ਦੱਸਿਆ ਸੀ ਕਿ 15 ਲੱਖ ਰੁਪਏ ਕਢਵਾਉਣ ਤੋਂ ਬਾਅਦ ਬੈਂਕ ਤੋਂ ਜਾਂਦੇ ਸਮੇਂ ਕੋਟ ਸ਼ਮੀਰ ਨੇੜੇ 2 ਲੋਕਾਂ ਨੇ ਬੰਦੂਕ ਦੀ ਨੋਕ 'ਤੇ ਉਸਨੂੰ ਲੁੱਟ ਲਿਆ। ਇਸ ਮਾਮਲੇ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਬਠਿੰਡਾ ਵਿਖੇ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਬੀਤੇ ਕੱਲ ਜੋ ਕੋਟਸ਼ਮੀਰ ਨਜ਼ਦੀਕ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲੀ ਸੀ। ਸਾਡੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਸਨ ਅਤੇ ਸਾਬਕਾ ਫੌਜੀ ਅਵਤਾਰ ਸਿੰਘ ਨੇ ਕਿਹਾ ਸੀ ਕਿ ਉਹ ਬੈਂਕ ਵਿੱਚੋਂ 15 ਲੱਖ ਰੁਪਏ ਕਢਾ ਕੇ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਅਚਾਨਕ ਇੱਕ ਲੜਕਾ ਤੇ ਲੜਕੀ ਵੱਲੋਂ ਲਿਫਟ ਲਈ ਗਈ ਅਤੇ ਟੀ ਪੁਆਇੰਟ ਨਜ਼ਦੀਕ ਜਾ ਕੇ ਪਿਸਤੌਲ ਦੀ ਨੋਕ ਉੱਤੇ ਉਸਦੇ ਕੋਲੋਂ 15 ਲੱਖ ਰੁਪਏ ਕਰਕੇ ਲੁੱਟ ਕੇ ਫਰਾਰ ਹੋ ਗਏ ਸਨ।
ਜਿਸ ਦੇ ਚਲਦੇ ਸਾਡੀ ਵੱਖ-ਵੱਖ ਟੀਮਾਂ ਤੁਰੰਤ ਕੰਮ ਕਰ ਰਹੀਆਂ ਸਨ ਅਤੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ। ਜਿਸ ਦੇ ਚਲਦੇ ਇਸ ਨੂੰ ਸਿਵਿਲ ਹਸਪਤਾਲ ਵਿਖੇ ਦਾਖਲ ਵੀ ਕਰਾਇਆ ਗਿਆ। ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਦੇ ਅਨੁਸਾਰ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅਵਤਾਰ ਸਿੰਘ ਨਾ ਤਾਂ ਬੈਂਕ ਗਿਆ ਸੀ ਅਤੇ ਨਾ ਹੀ ਉਸ ਕੋਲ ਇੰਨੇ ਪੈਸੇ ਸਨ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ 2021 ਤੋਂ ਕੈਸੀਨੋ ਅਤੇ ਜੂਏ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਹਾਰਿਆ ਹੈ।
ਬੰਗਲੁਰੂ ਵਿੱਚ ਕੰਮ ਕਰਦਾ ਸੀ
ਪਰਿਵਾਰ ਤੋਂ ਇਸ ਨੂੰ ਛੁਪਾਉਣ ਲਈ ਉਸਨੇ ਡਕੈਤੀ ਦੀ ਝੂਠੀ ਕਹਾਣੀ ਘੜ ਲਈ। ਅਵਤਾਰ ਸਿੰਘ ਬੰਗਲੁਰੂ ਵਿੱਚ ਕੰਮ ਕਰਦਾ ਸੀ ਅਤੇ 30 ਅਪ੍ਰੈਲ 2025 ਨੂੰ ਸੇਵਾਮੁਕਤ ਹੋ ਗਿਆ। ਪੁਲਿਸ ਨੇ ਉਸਨੂੰ ਝੂਠੀ ਜਾਣਕਾਰੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।