ਮਾਹਿਰਾਂ ਦਾ ਦਾਅਵਾ ਚੀਨ 'ਚ 3 ਮਹੀਨਿਆਂ 'ਚ ਆਉਣਗੇ 90 ਕਰੋੜ ਕੋਰੋਨਾ ਮਾਮਲੇ

ਚੀਨ ਵਿੱਚ ਕੋਰੋਨਾ ਕਿਸ ਹੱਦ ਤੱਕ ਵੱਧ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਤਿੰਨ ਮਹੀਨਿਆਂ 'ਚ 90 ਕਰੋੜ ਮਾਮਲੇ ਸਾਹਮਣੇ ਆਉਣਗੇ। ਮਹਾਂਮਾਰੀ ਨੂੰ ਜਾਣਨ ਵਾਲੇ ਮਾਹਿਰ ਇਹ ਦਾਅਵਾ ਕਰ ਰਹੇ ਹਨ। ਇਸ ਵੇਲੇ ਹਾਲਾਤ ਇਹ ਹਨ ਕਿ ਹਸਪਤਾਲ ਭਰੇ ਪਏ ਹਨ। ਹਾਲਤ ਇਹ ਹੈ ਕਿ ਹਸਪਤਾਲ ਦੇ ਡਾਕਟਰ ਵੀ ਬਿਮਾਰ ਹੋਣ ਲੱਗ ਪਏ ਹਨ। ਸ਼ਮਸ਼ਾਨਘਾਟ ਵੀ ਭਰੇ ਹੋਏ ਹਨ।

By  Jasmeet Singh December 26th 2022 01:25 PM

ਨਵੀਂ ਦਿੱਲੀ, 26 ਦਸੰਬਰ: ਚੀਨ ਵਿੱਚ ਕੋਰੋਨਾ ਕਿਸ ਹੱਦ ਤੱਕ ਵੱਧ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਤਿੰਨ ਮਹੀਨਿਆਂ 'ਚ 90 ਕਰੋੜ ਮਾਮਲੇ ਸਾਹਮਣੇ ਆਉਣਗੇ। ਮਹਾਂਮਾਰੀ ਨੂੰ ਜਾਣਨ ਵਾਲੇ ਮਾਹਿਰ ਇਹ ਦਾਅਵਾ ਕਰ ਰਹੇ ਹਨ। ਇਸ ਵੇਲੇ ਹਾਲਾਤ ਇਹ ਹਨ ਕਿ ਹਸਪਤਾਲ ਭਰੇ ਪਏ ਹਨ। ਹਾਲਤ ਇਹ ਹੈ ਕਿ ਹਸਪਤਾਲ ਦੇ ਡਾਕਟਰ ਵੀ ਬਿਮਾਰ ਹੋਣ ਲੱਗ ਪਏ ਹਨ। ਸ਼ਮਸ਼ਾਨਘਾਟ ਵੀ ਭਰੇ ਹੋਏ ਹਨ। ਬਲੂਮਬਰਗ ਦੀ ਇੱਕ ਰਿਪੋਰਟ ਮੁਤਾਬਕ ਇਸ ਹਫਤੇ 'ਚ ਇੱਕ ਦਿਨ ਵਿੱਚ 40 ਲੱਖ ਮਾਮਲੇ ਸਾਹਮਣੇ ਆ ਸਕਦੇ ਹਨ।

ਮਹਾਂਮਾਰੀ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੀ ਅੱਧੀ ਤੋਂ ਵੱਧ ਆਬਾਦੀ ਕੋਰੋਨਾ ਤੋਂ ਪ੍ਰਭਾਵਿਤ ਹੋ ਸਕਦੀ ਹੈ। ਕੋਰੋਨਾ ਸੰਕਰਮਣ ਦੀ ਵੱਧਦੀ ਰਫਤਾਰ ਦੇ ਵਿਚਕਾਰ ਮਹਾਂਮਾਰੀ ਵਿਗਿਆਨੀਆਂ ਦੁਆਰਾ ਕੀਤੀਆਂ ਗਈਆਂ ਭਵਿੱਖਬਾਣੀਆਂ ਡਰਾਉਣੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ 'ਚ ਬਲੂਮਬਰਗ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਚੀਨ 'ਚ ਇਸ ਹਫ਼ਤੇ ਇੱਕ ਦਿਨ 'ਚ ਕੋਰੋਨਾ ਦੇ 3.7 ਕਰੋੜ ਮਾਮਲੇ ਸਾਹਮਣੇ ਆ ਸਕਦੇ ਹਨ। ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਧ ਹੋਵੇਗਾ।

ਕਿਉਂ ਡਰਾਉਣਾ ਰੂਪ ਧਾਰ ਰਿਹਾ ਕੋਰੋਨਾ ?

ਮਾਹਿਰਾਂ ਦਾ ਮੰਨਣਾ ਹੈ ਕਿ ਜ਼ੀਰੋ-ਕੋਵਿਡ ਨੀਤੀ ਤਹਿਤ ਚੀਨੀ ਸਰਕਾਰ ਨੇ ਪਹਿਲਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕੈਦ ਰੱਖਿਆ, ਜਿਸ ਕਾਰਨ ਉਹ ਵਾਇਰਸ ਦੇ ਵਿਰੁੱਧ ਇਮਿਊਨਿਟੀ ਵਿਕਸਿਤ ਨਹੀਂ ਕਰ ਸਕੇ ਅਤੇ ਹੁਣ ਅਚਾਨਕ ਸਭ ਕੁਝ ਖੋਲ੍ਹ ਦਿੱਤਾ, ਜਿਸ ਕਾਰਨ ਇਨਫੈਕਸ਼ਨ ਤੇਜ਼ੀ ਨਾਲ ਵੱਧ ਰਿਹਾ ਹੈ। ਕੋਰੋਨਾ ਇਨਫੈਕਸ਼ਨ ਦੇ ਅਚਾਨਕ ਵਧਣ ਨਾਲ ਡਾਕਟਰ ਵੀ ਬਿਮਾਰ ਪੈ ਰਹੇ ਹਨ ਅਤੇ ਚੀਨ ਦੀ ਸਿਹਤ ਪ੍ਰਣਾਲੀ ਵੀ ਬੁਰੀ ਤਰ੍ਹਾਂ ਨਾਲ ਢਹਿ ਗਈ ਹੈ। ਹਾਲਾਤ ਇਹ ਨੇ ਕਿ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਨੂੰ ਦਾਖ਼ਲ ਕਰਨ ਲਈ ਥਾਂ ਨਹੀਂ ਹੈ। ਚੀਨੀ ਨਿਊਜ਼ ਏਜੰਸੀ ਮੁਤਾਬਕ ਡਾਕਟਰ ਅਤੇ ਮੈਡੀਕਲ ਸਟਾਫ਼ ਨਾਲ ਜੁੜੇ ਲੋਕ ਵੀ ਕੋਰੋਨਾ ਸੰਕਰਮਿਤ ਹੋ ਰਹੇ ਹਨ ਅਤੇ ਫਿਰ ਵੀ ਉਹ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।

20 ਦਿਨਾਂ 'ਚ 25 ਕਰੋੜ ਲੋਕ ਸੰਕਰਮਿਤ

ਦ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਲੀਕ ਹੋਏ ਦਸਤਾਵੇਜ਼ ਦੇ ਹਵਾਲੇ ਨਾਲ ਕਿਹਾ ਕਿ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦਾ ਮੰਨਣਾ ਹੈ ਕਿ 1 ਤੋਂ 20 ਦਸੰਬਰ ਦਰਮਿਆਨ ਦੇਸ਼ 'ਚ ਲਗਭਗ 25 ਕਰੋੜ ਲੋਕ ਸੰਕਰਮਿਤ ਹੋਏ ਹਨ। ਇਸ ਦੇ ਅਨੁਸਾਰ ਸਿਰਫ 20 ਦਿਨਾਂ ਵਿੱਚ ਦੇਸ਼ ਦੀ ਲਗਭਗ 18 ਪ੍ਰਤੀਸ਼ਤ ਆਬਾਦੀ ਕੋਰੋਨਾ ਨਾਲ ਸੰਕਰਮਿਤ ਹੋਈ ਹੈ। ਮਹਾਂਮਾਰੀ ਵਿਗਿਆਨੀ ਐਰਿਕ ਫਿਗੇਲ ਡਿੰਗ ਦਾ ਅਨੁਮਾਨ ਹੈ ਕਿ ਅਗਲੇ 90 ਦਿਨਾਂ ਵਿੱਚ ਚੀਨ ਦੇ 60 ਪ੍ਰਤੀਸ਼ਤ ਅਤੇ ਵਿਸ਼ਵ ਦੀ 10 ਪ੍ਰਤੀਸ਼ਤ ਆਬਾਦੀ ਦੇ ਕੋਰੋਨਾ ਸੰਕਰਮਿਤ ਹੋਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਗਲੇ ਤਿੰਨ ਮਹੀਨਿਆਂ ਵਿੱਚ ਚੀਨ ਦੇ ਲਗਭਗ 90 ਕਰੋੜ ਲੋਕ ਕੋਰੋਨਾ ਸੰਕਰਮਿਤ ਹੋ ਜਾਣਗੇ। ਇਸ ਦੌਰਾਨ ਲੱਖਾਂ ਮੌਤਾਂ ਹੋਣ ਦੀ ਵੀ ਸੰਭਾਵਨਾ ਹੈ।

Related Post