Baghapurana News : ਘਰੋਂ ਗਏ ਨੌਜਵਾਨ ਦੀ ਡਰੇਨ ਚੋਂ ਮਿਲੀ ਲਾਸ਼, ਪਰਿਵਾਰਕ ਮੈਂਬਰਾਂ ਨੇ ਕਤਲ ਦੇ ਸ਼ੱਕ ਚ ਢਿੱਲੀ ਕਰਵਾਈ ਨੂੰ ਲੈ ਕੇ ਪੁਲਿਸ ਖ਼ਿਲਾਫ਼ ਕੀਤਾ ਪ੍ਰਦਰਸ਼ਨ
Moga News : ਮ੍ਰਿਤਕ ਦੇ ਭਰਾ ਨਿੰਦਰ ਸਿੰਘ ਉਰਫ ਤੋਤਾ ਨੇ ਦੱਸਿਆ ਕਿ ਉਸਦੇ ਭਰਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ ਗਈ ਸੀ, ਪਰ ਪੁਲਿਸ ਨੇ ਗੰਭੀਰਤਾ ਨਹੀਂ ਦਿਖਾਈ। ਉਸਨੇ ਦੋਸ਼ ਲਗਾਇਆ ਕਿ ਪਿੰਡ ਦੇ ਕੁਝ ਲੋਕਾਂ ਨੇ ਜਤਿੰਦਰ ਦਾ ਕਤਲ ਕੀਤਾ ਹੈ।
Baghapurana News : ਬਾਘਾਪੁਰਾਣਾ ਦੇ ਪਿੰਡ ਚੰਦਨਵਾ ਵਿੱਚ ਸ਼ਨੀਵਾਰ ਰਾਤ ਗੁੰਮ ਹੋਏ 28 ਸਾਲਾ ਨੌਜਵਾਨ ਜਤਿੰਦਰ ਸਿੰਘ ਉਰਫ ਮੋਰੂ ਦੇ ਕਤਲ ਮਾਮਲੇ ਨੇ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਦੇ ਹੀ ਨੌਜਵਾਨ ਦੀ ਲਾਸ਼ ਪਿੰਡ ਦੇ ਨਾਲ ਗੁਜਰਦੀ ਡਰੇਨ ਵਿਚੋਂ ਮਿਲਣ ਤੋਂ ਬਾਅਦ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵਿੱਚ ਗਹਿਰਾ ਰੋਸ ਪੈਦਾ ਹੋ ਗਿਆ। ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਪੁਲਿਸ ਦੀ ਕਾਰਵਾਈ ਤੋ ਸੰਤੁਸਟ ਨਾ ਹੋਣ ’ਤੇ ਦੇਰ ਰਾਤ ਥਾਣਾ ਬਾਘਾ ਪੁਰਾਣਾ ਦੇ ਮੇਨ ਚੌਂਕ ਵਿੱਚ ਰੋਸ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ।
ਪਰਿਵਾਰ ਮੈਂਬਰਾਂ ਦੇ ਮੁਤਾਬਕ ਸ਼ਨੀਵਾਰ ਰਾਤ ਲਗਭਗ 10:15 ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਜਤਿੰਦਰ ਨੂੰ ਫੋਨ ਕਰਕੇ ਘਰੋਂ ਬੁਲਾਇਆ। ਫਿਰ ਉਸਦਾ ਮੋਬਾਈਲ ਤਕਰੀਬਨ 11 ਵਜੇ ਤੱਕ ਚਲਦਾ ਰਿਹਾ ਪਰ ਬਾਅਦ ਵਿਚ ਮੋਬਾਈਲ ਸਵਿੱਚ ਆਫ ਆਉਣ ਲੱਗਾ। ਜਦੋਂ ਜਤਿੰਦਰ ਰਾਤ ਭਰ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਸਵੇਰੇ ਪੰਚਾਇਤ ਨੂੰ ਜਾਣਕਾਰੀ ਦਿੱਤੀ ਅਤੇ ਉਸੇ ਦਿਨ ਥਾਣਾ ਬਾਘਾਪੁਰਾਣਾ ਵਿਖੇ ਦਰਖ਼ਾਸਤ ਵੀ ਦਿੱਤੀ ਗਈ। ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਕੋਈ ਵੀ ਤੁਰੰਤ ਕਾਰਵਾਈ ਨਹੀਂ ਕੀਤੀ ਗਈ। ਸੋਮਵਾਰ ਨੂੰ ਦੇਰ ਰਾਤ ਡਰੇਨ ਵਿੱਚੋਂ ਜਤਿੰਦਰ ਦੀ ਲਾਸ਼ ਮਿਲਣ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ।
ਇਸ ਮੌਕੇ ਮ੍ਰਿਤਕ ਦੇ ਭਰਾ ਨਿੰਦਰ ਸਿੰਘ ਉਰਫ ਤੋਤਾ ਨੇ ਦੱਸਿਆ ਕਿ ਉਸਦੇ ਭਰਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ ਗਈ ਸੀ, ਪਰ ਪੁਲਿਸ ਨੇ ਗੰਭੀਰਤਾ ਨਹੀਂ ਦਿਖਾਈ। ਉਸਨੇ ਦੋਸ਼ ਲਗਾਇਆ ਕਿ ਪਿੰਡ ਦੇ ਕੁਝ ਲੋਕਾਂ ਨੇ ਜਤਿੰਦਰ ਦਾ ਕਤਲ ਕੀਤਾ ਹੈ। ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ। ਜਤਿੰਦਰ ਦਾ ਭਰਾ ਨਿੰਦਰ ਸਿੰਘ ਜ਼ੋ ਕਿ ਮਹੰਤਾਂ ਦੇ ਨਾਲ ਰਹਿੰਦਾ ਹੈ ਉਹ ਆਪਣੇ ਮਹੰਤ ਸਾਥੀਆਂ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਥਾਣਾ ਬਾਘਾ ਪੁਰਾਣਾ ਦੀ ਮੇਨ ਚੌਂਕ ਵਿੱਚ ਰੋਸ ਧਰਨਾ ਦਿੱਤਾ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਜਦ ਤੱਕ ਪੁਲਿਸ ਕਤਲ ਮਾਮਲੇ ਵਿੱਚ ਤੁਰੰਤ ਕਾਰਵਾਈ ਨਹੀਂ ਕਰਦੀ, ਰੋਡ ਜਾਮ ਹਟਾਉਣ ਦੀ ਕੋਈ ਗੱਲ ਨਹੀਂ ਹੋਵੇਗੀ।
ਇਸ ਮੌਕੇ ਜਤਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਕਿਸੇ ਨਾਲ ਕੋਈ ਵੀ ਪੁਰਾਣਾ ਵਿਵਾਦ ਨਹੀਂ ਸੀ। ਪਰਿਵਾਰ ਦਾ ਸ਼ੱਕ ਪਿੰਡ ਦੇ ਕੁਝ ਵਿਅਕਤੀਆਂ ’ਤੇ ਹੈ, ਜਿਨ੍ਹਾਂ ਨੂੰ ਹਿਰਾਸਤ ਚ ਲੈ ਕੇ ਪੁਲਿਸ ਪੁੱਛਗਿੱਛ ਕਰ ਰਹੀ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਮਾਮਲੇ ਵਿੱਚ ਜਲਦੀ ਤੋਂ ਜਲਦੀ ਨਿਰਪੱਖ ਜਾਂਚ ਕਰਕੇ ਮੁਲਜ਼ਮਾਂ 'ਤੇ ਕੜੀ ਕਰਵਾਈ ਕੀਤੀ ਜਾਵੇ। ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਤੇਜ਼ੀ ਨਾਲ ਜਾਰੀ ਹੈ ਅਤੇ ਅਗਲੇ ਕੁਝ ਘੰਟਿਆਂ ਵਿੱਚ ਹੋਰ ਗਿਰਫ਼ਤਾਰੀਆਂ ਹੋਣ ਦੀ ਸੰਭਾਵਨਾਂ ਹੈ
ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਦਲਵੀਰ ਸਿੰਘ ਨੇ ਦੱਸਿਆ ਕਿ 16 ਤਰੀਕ ਨੂੰ ਕੁਲਵੰਤ ਕੌਰ ਵੱਲੋਂ ਆਪਣੇ ਬੇਟੇ ਜਤਿੰਦਰ ਸਿੰਘ ਉਰਫ ਮੋਰੂ ਪੁੱਤਰ ਨਿਹਾਲ ਸਿੰਘ ਦੇ ਗੁੰਮਸ਼ੁਦਗੀ ਬਾਰੇ ਰਿਪੋਰਟ ਲਿਖਾਈ ਗਈ ਸੀ, ਜਿਸ ਦੀ ਪੜਤਾਲ ਕੀਤੀ ਗਈ ਸੀ ਤੇ ਉਹਨਾਂ ਦੇ ਪਰਿਵਾਰ ਨੂੰ ਹੀ ਇਸ ਜਤਿੰਦਰ ਸਿੰਘ ਮੋਰਾ ਦੀ ਡੈਡ ਬਾਡੀ ਚੰਦ ਪੁਰਾਣਾ ਤੇ ਚੰਦ ਨਵਾਂ ਦੇ ਵਿਚਕਾਰ ਇੱਕ ਡਰੇਨ ਚੋਂ ਮਿਲੀ ਹੈ ਜਿਸ ਤੇ ਕੁਲਵੰਤ ਕੌਰ ਪਤਨੀ ਨਿਹਾਲ ਸਿੰਘ ਵਾਸੀ ਚੰਦ ਨਵਾਂ ਦੇ ਬਿਆਨ ਤੇ ਮੁਕਦਮਾ ਥਾਣਾ ਬਾਘਪੁਰਾਣਾ ਵਿਖੇ ਦਰਜ ਕਰ ਦਿੱਤਾ ਗਿਆ ਹੈ। ਜੋ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਜਮਾ ਕਰਾ ਦਿੱਤਾ ਗਿਆ, ਜਿਸ ਦਾ ਪੋਸਟਮਾਰਟਮ ਕੀਤਾ ਜਾਏਗਾ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਨ ਚ ਲਿਆਂਦੀ ਜਾਵੇਗੀ।