Master Salim manager threat : ਤੇਰੇ ਦਿਨ ਥੋੜ੍ਹੇ ਰਹਿ ਗਏ, ਮਸ਼ਹੂਰ ਗਾਇਕ ਦੇ ਮੈਨੇਜਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Master Salim manager threat : ਪ੍ਰਸਿੱਧ ਪੰਜਾਬੀ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਕਿਸੇ ਨੇ ਵਟਸਐਪ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕਾਲ ਕਰਨ ਵਾਲੇ ਨੇ ਕਿਹਾ "ਤੇਰੇ ਦਿਨ ਥੋੜੇ ਹੀ ਰਹਿ ਗਏ ਹਨ। ਇਸ ਤੋਂ ਬਾਅਦ ਮਾਸਟਰ ਸਲੀਮ ਦੇ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਕਾਲ ਵੇਰਵਿਆਂ ਦੀ ਜਾਂਚ ਕਰ ਰਹੀ ਹੈ। ਮਾਸਟਰ ਸਲੀਮ ਦੇ ਮੈਨੇਜਰ ਦੀ ਪਛਾਣ ਅਭਿਸ਼ੇਕ ਜੋਸ਼ ਵਜੋਂ ਹੋਈ ਹੈ

By  Shanker Badra February 11th 2026 11:44 AM

Master Salim manager threat : ਪ੍ਰਸਿੱਧ ਪੰਜਾਬੀ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਕਿਸੇ ਨੇ ਵਟਸਐਪ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕਾਲ ਕਰਨ ਵਾਲੇ ਨੇ ਕਿਹਾ "ਤੇਰੇ ਦਿਨ ਥੋੜੇ ਹੀ ਰਹਿ ਗਏ ਹਨ। ਇਸ ਤੋਂ ਬਾਅਦ ਮਾਸਟਰ ਸਲੀਮ ਦੇ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਕਾਲ ਵੇਰਵਿਆਂ ਦੀ ਜਾਂਚ ਕਰ ਰਹੀ ਹੈ। ਮਾਸਟਰ ਸਲੀਮ ਦੇ ਮੈਨੇਜਰ ਦੀ ਪਛਾਣ ਅਭਿਸ਼ੇਕ ਜੋਸ਼ ਵਜੋਂ ਹੋਈ ਹੈ।

ਮੈਨੇਜਰ ਅਭਿਸ਼ੇਕ ਜੋਸ਼ ਨੇ ਦੱਸਿਆ ਕਿ ਉਸਨੂੰ ਕਈ ਵਟਸਐਪ ਕਾਲਾਂ ਆਈਆਂ ਸਨ। ਉਸਨੇ ਦੋ ਵਾਰ ਕਾਲ ਨਹੀਂ ਚੁੱਕੀ ਅਤੇ ਫਿਰ ਧਮਕੀ ਦੇਣ ਵਾਲੇ ਨੂੰ ਮੈਨੇਜਰ ਨੂੰ ਉਸ ਦੀ ਕਾਰ ਦੀ ਫੋਟੋ ਭੇਜੀ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਧਮਕੀ ਦੇਣ ਵਾਲੇ ਨੇ ਸਾਫ ਕਿਹਾ ਕਿ ਤੇਰੇ ਦਿਨ ਥੋੜ੍ਹੇ ਰਹਿ ਗਏ ਹਨ ਅਤੇ ਤੇਰੇ ਸੀਨੇ ਵਿਚ ਇੰਨਾ ਪਿੱਤਲ ਭਰ ਦੇਵਾਂਗੇ ਕਿ ਡਾਕਟਰ ਵੀ ਸੋਚੇਗਾ। 

ਧਮਕੀ ਮਿਲਣ ਤੋਂ ਬਾਅਦ, ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸਾਰੀ ਰਿਕਾਰਡਿੰਗ ਜੋਸ਼ ਨੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੂੰ ਦੇ ਦਿੱਤੀ ਹੈ ਤੇ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ। ਧਮਕੀ ਮਿਲਣ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸਾਰੀ ਰਿਕਾਰਡਿੰਗ ਜੋਸ਼ ਨੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੂੰ ਦੇ ਦਿੱਤੀ ਹੈ ਤੇ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ।

 28 ਜਨਵਰੀ ਨੂੰ ਆਈ ਸੀ ਪਹਿਲੀ ਕਾਲ 

ਮੈਨੇਜਰ ਜੋਸ਼ ਨੇ ਪੁਲਿਸ ਨੂੰ ਦੱਸਿਆ ਕਿ 28 ਜਨਵਰੀ ਦੀ ਸ਼ਾਮ ਨੂੰ ਜਦੋਂ ਉਹ ਘਰ ਸੀ ਤਾਂ ਉਸਨੂੰ ਇੱਕ ਅਣਜਾਣ ਨੰਬਰ ਤੋਂ ਇੱਕ ਵਟਸਐਪ ਕਾਲ ਆਈ। ਕਾਲ ਦਾ ਜਵਾਬ ਦੇਣ 'ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ, ਜਿਸਨੂੰ ਉਸਨੇ ਸ਼ੁਰੂ ਵਿੱਚ ਅਣਗੌਲਿਆ ਕਰ ਦਿੱਤਾ।

ਪੰਜ ਦਿਨਾਂ ਬਾਅਦ ਉਸਨੂੰ ਉਸੇ ਨੰਬਰ ਤੋਂ ਇੱਕ ਹੋਰ ਕਾਲ ਆਈ। ਇਸ ਵਾਰ ਉਸਨੇ ਕਾਲ ਦਾ ਜਵਾਬ ਨਹੀਂ ਦਿੱਤਾ। ਥੋੜ੍ਹੀ ਦੇਰ ਬਾਅਦ ਕਾਲ ਕਰਨ ਵਾਲੇ ਨੇ ਵਟਸਐਪ ਰਾਹੀਂ ਉਸਦੇ ਮੋਬਾਈਲ ਫੋਨ 'ਤੇ ਉਸਦੇ ਵਾਹਨਾਂ ਦੀਆਂ ਫੋਟੋਆਂ ਭੇਜੀਆਂ।

Related Post