Faridkot ਚ ਨਗਰ ਕੀਰਤਨ ਚ ਟਰੈਕਟਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ -ਸਾਹਮਣੇ, ਦੂਜੀ ਧਿਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Faridkot News : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿੱਡੇ ਕਲਾਂ ਵਿਚ ਅੱਜ ਸਵੇਰੇ ਨਗਰ ਕੀਰਤਨ ਵਿਚ ਟਰੈਕਟਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਵਿਵਾਦ ਹੋ ਗਿਆ, ਜੋ ਵੇਖਦੇ ਹੀ ਵੇਖਦੇ ਖੂੰਨੀ ਟਕਰਾਅ ਵਿਚ ਬਦਲ ਗਿਆ। ਜਿਸ ਵਿਚ 2 ਨੌਜਵਾਨ ਗੰਭੀਰ ਜ਼ਖਮੀ ਹੋਏ ਹਨ ,ਜਿੰਨਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ,ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ
Faridkot News : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿੱਡੇ ਕਲਾਂ ਵਿਚ ਅੱਜ ਸਵੇਰੇ ਨਗਰ ਕੀਰਤਨ ਵਿਚ ਟਰੈਕਟਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਵਿਵਾਦ ਹੋ ਗਿਆ, ਜੋ ਵੇਖਦੇ ਹੀ ਵੇਖਦੇ ਖੂੰਨੀ ਟਕਰਾਅ ਵਿਚ ਬਦਲ ਗਿਆ। ਜਿਸ ਵਿਚ 2 ਨੌਜਵਾਨ ਗੰਭੀਰ ਜ਼ਖਮੀ ਹੋਏ ਹਨ ,ਜਿੰਨਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ,ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਦਿੰਦੇ ਹੋਏ ਪਿੰਡ ਫਿੱਡੇ ਕਲਾਂ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਚ ਇਕ ਪਰਿਵਾਰ ਹੈ ,ਜਿਸ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਪਿਛਲੇ ਕਰੀਬ 25/30 ਸਾਲ ਤੋਂ ਕਥਿਤ ਨਜਾਇਜ ਕਬਜਾ ਕਰ ਰੱਖਿਆ ਹੈ। ਸਾਲ 2018 ਵਿਚ ਵੀ ਇਸ ਪਰਿਵਾਰ ਨਾਲ ਉਸ ਵਕਤ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਵਾਦ ਹੋਇਆ ਸੀ ਤਾਂ ਪਰਿਵਾਰ ਨੇ 2021 ਵਿਚ ਜ਼ਮੀਨ ਛੱਡਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਜ਼ਮੀਨ ਤੋਂ ਆਪਣਾ ਨਜਾਇਜ ਕਬਜਾ ਨਹੀਂ ਛੱਡਿਆ। ਉਹਨਾਂ ਦੱਸਿਆ ਕਿ ਅੱਜ ਗੁਰਦੁਆਰਾ ਸਾਹਿਬ ਤੋਂ ਇਕ ਨਗਰ ਕੀਰਤਨ ਸਜਾਇਆ ਜਾਣਾ ਸੀ ,ਜਿਸ ਵਿਚ ਉਕਤ ਪਰਿਵਾਰ ਨੇ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾ ਨਾਲ ਰਲ ਕੇ ਆਪਣਾ ਟਰੈਕਟਰ ਨਗਰ ਕੀਰਤਨ ਵਿਚ ਪਾਲਕੀ ਸਾਹਿਬ ਦੇ ਅੱਗੇ ਲਗਾਉਣ ਬਾਰੇ ਕਿਹਾ।
ਜਿਸ ਦਾ ਪਿੰਡ ਦੇ ਲੋਕਾਂ ਨੇ ਇਹ ਕਹਿ ਕਿ ਵਿਰੋਧ ਕੀਤਾ ਕਿ ਟਰੈਕਟਰ ਉਨ੍ਹਾਂ ਚਿਰ ਨਗਰ ਕੀਰਤਨ ਵਿਚ ਨਹੀਂ ਲੱਗ ਸਕਦਾ ਜਦੋਂ ਤੱਕ ਉਕਤ ਪਰਿਵਾਰ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਕੀਤਾ ਹੋਇਆ ਕਬਜਾ ਛੱਡ ਨਹੀਂ ਦਿੰਦਾ। ਉਹਨਾਂ ਦੱਸਿਆ ਕਿ ਇਸ ਤੋਂ ਤੈਸ਼ ਵਿਚ ਆ ਕੇ ਪਿੰਡ ਦੇ ਕੁਝ ਲੋਕਾਂ ਜਿੰਨਾਂ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਕਥਿਤ ਨਜਾਇਜ ਕਬਜਾ ਕੀਤਾ ਹੋਇਆ ਹੈ ਪਿੰਡ ਵਾਸੀਆਂ 'ਤੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹਮਲਾ ਕਰ ਦਿੱਤਾ। ਜਿਸ ਵਿਚ ਦੋ ਨੌਜਵਾਨ ਗੰਭੀਰ ਜ਼ਖਮੀ ਹੋਏ ਹਨ ,ਜਿੰਨਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਕਈ ਸਾਲਾਂ ਤੋਂ ਕਬਜਾ ਕਰ ਕੇ ਬੈਠੇ ਉਕਤ ਪਰਿਵਾਰ ਖਿਲਾਫ ਕਾਰਵਾਈ ਕੀਤੇ ਜਾਣ ਦੀ ਵੀ ਮੰਗ ਕੀਤੀ।