Tue, Jan 6, 2026
Whatsapp

ਆਲ ਡਿਪਲੋਮਾ ਡਿਗਰੀ ਅਪਰੈਂਟਿਸ ਐਸੋਸੀਏਸ਼ਨ ਵੱਲੋਂ ਬਿਜਲੀ ਬੋਰਡ ਮੁੱਖ ਦਫ਼ਤਰ ਅੱਗੇ ਭਰਤੀ ਨੂੰ ਲੈ ਕੇ ਧਰਨਾ ਜਾਰੀ

All Diploma Degree Apprentices Association Protest : ਯੂਨੀਅਨ ਮੈਂਬਰ PSPCL ਅਤੇ PSTCL ਵਿੱਚ ਵੱਖ–ਵੱਖ ਪੋਸਟਾਂ ਦੇ ਅਗੇਂਸਟ ਪ੍ਰੈਕਟਿਕਲ ਟ੍ਰੇਨਿੰਗ ਲੈਂਦੇ ਹਨ ਅਤੇ ਸਕਿਲਡ ਮੈਨਪਾਵਰ ਵਜੋਂ ਤਿਆਰ ਹੁੰਦੇ ਹਨ, ਇਸ ਪ੍ਰੋਫੈਸ਼ਨਲ ਟ੍ਰੇਨਿੰਗ ਦੀ ਮਾਨਤਾ ਨੂੰ ਮਨਜੂਰੀ ਮਿਲਣੀ ਚਾਹੀਦੀ ਹੈ।

Reported by:  PTC News Desk  Edited by:  KRISHAN KUMAR SHARMA -- January 05th 2026 04:04 PM -- Updated: January 05th 2026 04:06 PM
ਆਲ ਡਿਪਲੋਮਾ ਡਿਗਰੀ ਅਪਰੈਂਟਿਸ ਐਸੋਸੀਏਸ਼ਨ ਵੱਲੋਂ ਬਿਜਲੀ ਬੋਰਡ ਮੁੱਖ ਦਫ਼ਤਰ ਅੱਗੇ ਭਰਤੀ ਨੂੰ ਲੈ ਕੇ ਧਰਨਾ ਜਾਰੀ

ਆਲ ਡਿਪਲੋਮਾ ਡਿਗਰੀ ਅਪਰੈਂਟਿਸ ਐਸੋਸੀਏਸ਼ਨ ਵੱਲੋਂ ਬਿਜਲੀ ਬੋਰਡ ਮੁੱਖ ਦਫ਼ਤਰ ਅੱਗੇ ਭਰਤੀ ਨੂੰ ਲੈ ਕੇ ਧਰਨਾ ਜਾਰੀ

All Diploma Degree Apprentices Association Protest : ਆਲ ਡਿਪਲੋਮਾ ਡਿਗਰੀ ਅਪਰੈਂਟਿਸ ਐਸੋਸੀਏਸ਼ਨ ਵੱਲੋਂ ਡਿਪਲੋਮਾ–ਡਿਗਰੀ ਅਪਰੈਂਟਿਸ ਨੂੰ ਮਾਨਤਾ ਅਤੇ ਅਪਰੈਂਟਿਸਸ਼ਿਪ ਦੇ ਆਧਾਰ ‘ਤੇ ਵੱਖਰੀ ਭਰਤੀ ਪ੍ਰਕਿਰਿਆ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਬਿਜਲੀ ਬੋਰਡ ਮੁੱਖ ਦਫ਼ਤਰ ਅੱਗੇ ਲੰਬੇ ਸਮੇਂ ਤੋਂ ਸ਼ਾਂਤੀਪੂਰਨ ਤੇ ਲੋਕਤੰਤਰੀਕ ਧਰਨਾ ਜਾਰੀ ਹੈ। ਯੂਨੀਅਨ ਮੈਂਬਰ PSPCL ਅਤੇ PSTCL ਵਿੱਚ ਵੱਖ–ਵੱਖ ਪੋਸਟਾਂ ਦੇ ਅਗੇਂਸਟ ਪ੍ਰੈਕਟਿਕਲ ਟ੍ਰੇਨਿੰਗ ਲੈਂਦੇ ਹਨ ਅਤੇ ਸਕਿਲਡ ਮੈਨਪਾਵਰ ਵਜੋਂ ਤਿਆਰ ਹੁੰਦੇ ਹਨ, ਇਸ ਪ੍ਰੋਫੈਸ਼ਨਲ ਟ੍ਰੇਨਿੰਗ ਦੀ ਮਾਨਤਾ ਨੂੰ ਮਨਜੂਰੀ ਮਿਲਣੀ ਚਾਹੀਦੀ ਹੈ। ਇਸ ਲਈ ਸਾਡੀ ਸਪੱਸ਼ਟ ਮੰਗ ਹੈ ਕਿ ਅਪਰੈਂਟਿਸਸ਼ਿਪ ਦੇ ਆਧਾਰ ‘ਤੇ ਵੱਖਰੀ ਭਰਤੀ ਪ੍ਰਕਿਰਿਆ ਨਿਰਧਾਰਤ ਕੀਤੀ ਜਾਵੇ।

ਮੈਂਬਰਾਂ ਨੇ ਕਿਹਾ ਕਿ ਅਸੀਂ ਇਹ ਵੀ ਸਪੱਸ਼ਟ ਕਰਦੇ ਹਾਂ ਕਿ 29 ਦਸੰਬਰ 2025 ਤੋਂ ਲੈ ਕੇ ਅੱਜ 5 ਜਨਵਰੀ ਤੱਕ ਅਸੀਂ ਲਗਾਤਾਰ ਧਰਨੇ ਅਤੇ ਭੁੱਖ ਹੜਤਾਲ ‘ਤੇ ਬੈਠੇ ਹਾਂ, ਪਰ ਇਸਦੇ ਬਾਵਜੂਦ PSPCL ਮੈਨੇਜਮੈਂਟ ਵੱਲੋਂ ਸਾਡੇ ਮੁੱਦੇ ਪ੍ਰਤੀ ਕਿਸੇ ਤਰ੍ਹਾਂ ਦੀ ਸੰਵੇਦਨਸ਼ੀਲਤਾ ਜਾਂ ਗੰਭੀਰਤਾ ਨਹੀਂ ਦਿਖਾਈ ਗਈ। ਸਾਡੀ ਕੋਈ ਸਣਵਾਈ ਨਹੀਂ ਕੀਤੀ ਜਾ ਰਹੀ ਅਤੇ ਸਾਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ 30 ਦਸੰਬਰ 2025 ਨੂੰ PSPCL ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਪਿਛਲੇ ਭਰੋਸਿਆਂ ਤੋਂ ਮੁੱਕਰਦਿਆਂ ਇਹ ਕਿਹਾ ਗਿਆ ਕਿ ਸਾਡੇ ਹੱਕ ਵਿੱਚ ਕੋਈ ਸਰਕੂਲਰ ਜਾਰੀ ਨਹੀਂ ਕੀਤਾ ਜਾਵੇਗਾ—“ਜੋ ਕਰਨਾ ਹੈ ਕਰ ਲਓ।” ਇਸ ਤੋਂ ਬਾਅਦ ਧਰਨੇ ਦੇ ਮੰਚ ‘ਤੇ ਕੁਝ ਅਧਿਕਾਰੀਆਂ ਵੱਲੋਂ ਧਮਕੀ ਸਹਿਤ ਕਿਹਾ ਗਿਆ ਕਿ ਧਰਨਾ ਨਾ ਖਤਮ ਕਰਨ ਦੀ ਸੂਰਤ ਵਿੱਚ ਇੱਕਲੇ–ਇੱਕਲੇ ਮੈਂਬਰਾਂ ‘ਤੇ ਪਰਚੇ ਦਰਜ ਕੀਤੇ ਜਾ ਸਕਦੇ ਹਨ, ਇਹ ਟਾਲਮਟੋਲ ਅਤੇ ਅਨਦਿੱਖੀ ਦਾ ਸਪੱਸ਼ਟ ਸਬੂਤ ਹੈ।

ਮੀਟਿੰਗ ਤੋਂ ਬਾਅਦ ਯੂਨੀਅਨ ਦੇ ਮੈਂਬਰ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਹਨ, ਜਿਨ੍ਹਾਂ ਵਿੱਚੋਂ ਇੱਕ ਮੈਂਬਰ ਦੀ ਤਬੀਅਤ ਨਾਜ਼ੁਕ ਹੋਣ ਕਾਰਨ ਯੂਨੀਅਨ ਪ੍ਰਧਾਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਇਹ ਸਥਿਤੀ ਮਾਮਲੇ ਦੀ ਗੰਭੀਰਤਾ ਅਤੇ ਤੁਰੰਤ ਹੱਲ ਦੀ ਲੋੜ ਨੂੰ ਦਰਸਾਉਂਦੀ ਹੈ।

ਸੀਨੀਅਰ ਆਗੂ ਗੁਰਦੀਪ ਸਿੰਘ ਅਬੋਹਰ,ਰਾਜੂ ਰਾਮ ਸ਼ੁਤਰਾਣਾ,ਜਗਜੀਤ ਸੰਗਰੂਰ, ਹਰੀ ਸਿੰਘ ਬੁਢਲਾਡਾ ਨੇ ਜਾਣਾਕਰੀ ਦਿੱਤੀ ਕਿ ਜੇਕਰ ਸਾਨੂੰ ਇਸੇ ਤਰ੍ਹਾਂ ਅਣਡਿੱਠਾ ਕੀਤਾ ਗਿਆ ਤਾਂ ਸਾਡਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਭੁੱਖ ਹੜਤਾਲ ਨੂੰ ਮਰਨ–ਵਰਤ ਵਿੱਚ ਤਬਦੀਲ ਕੀਤਾ ਜਾਵੇਗਾ। 

ਇਸ ਦੇ ਕਿਸੇ ਵੀ ਨਤੀਜੇ ਲਈ ਪੰਜਾਬ ਸਰਕਾਰ ਅਤੇ PSPCL ਮੈਨੇਜਮੈਂਟ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ। ਅਪਰੈਂਟਿਸ ਯੁਵਾਂ ਦੇ ਹੱਕਾਂ ਅਤੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦੀ ਨਾਈਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

- PTC NEWS

Top News view more...

Latest News view more...

PTC NETWORK
PTC NETWORK