Tue, Jan 6, 2026
Whatsapp

Kapurthala News : ਪੰਜਾਬਣਾਂ ਨੂੰ ਅਮਾਨ 'ਚ ਵੇਚਿਆ ਜਾਂਦਾ , ਮਸਕਟ ਸ਼ਹਿਰ ਤੋਂ ਵਾਪਸ ਪਰਤੀ ਪੰਜਾਬੀ ਕੁੜੀ ਨੇ ਕੀਤੇ ਵੱਡੇ ਖੁਲਾਸੇ

Kapurthala News : ਅਰਬ ਦੇਸ਼ ਅਮਾਨ ‘ਚ ਪੰਜਾਬੀ ਕੁੜੀਆਂ ਅਰਬੀਆਂ ਨੂੰ ਵੇਚੀਆਂ ਜਾਂਦੀਆਂ ਹਨ। ਵਾਪਸ ਆਈ ਪੀੜਤ ਪੰਜਾਬੀ ਕੁੜੀ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਇੱਕ ਪੰਜਾਬੀ ਕੁੜੀ ਸੁਰੱਖਿਅਤ ਵਾਪਸ ਪਰਤੀ ਹੈ। ਪੀੜਤ ਲੜਕੀ ਨੇ ਦੱਸਿਆ ਕਿ ਘਰ ਦਾ ਕੰਮ ਦੱਸ ਕੇ ਅਮਾਨ ਲਿਜਾ ਕੇ ਮਾਨਸਿਕ ਤੇ ਸਰੀਰਕ ਜ਼ਿਆਦਤੀ ਕੀਤੀ ਗਈ ਹੈ। ਉਸ ਨੇ ਹੋਰਨਾਂ ਕੁੜੀਆਂ ਨੂੰ ਕਿਹਾ ਹੈ ਕਿ ਅਰਬ ਜਾਣ ਦਾ ਕਦੇ ਵੀ ਯਕੀਨ ਨਾ ਕਰੋ

Reported by:  PTC News Desk  Edited by:  Shanker Badra -- January 05th 2026 02:09 PM
Kapurthala News : ਪੰਜਾਬਣਾਂ ਨੂੰ ਅਮਾਨ 'ਚ ਵੇਚਿਆ ਜਾਂਦਾ , ਮਸਕਟ ਸ਼ਹਿਰ ਤੋਂ ਵਾਪਸ ਪਰਤੀ ਪੰਜਾਬੀ ਕੁੜੀ ਨੇ ਕੀਤੇ ਵੱਡੇ ਖੁਲਾਸੇ

Kapurthala News : ਪੰਜਾਬਣਾਂ ਨੂੰ ਅਮਾਨ 'ਚ ਵੇਚਿਆ ਜਾਂਦਾ , ਮਸਕਟ ਸ਼ਹਿਰ ਤੋਂ ਵਾਪਸ ਪਰਤੀ ਪੰਜਾਬੀ ਕੁੜੀ ਨੇ ਕੀਤੇ ਵੱਡੇ ਖੁਲਾਸੇ

Kapurthala News : ਅਰਬ ਦੇਸ਼ ਅਮਾਨ ‘ਚ ਪੰਜਾਬੀ ਕੁੜੀਆਂ ਅਰਬੀਆਂ ਨੂੰ ਵੇਚੀਆਂ ਜਾਂਦੀਆਂ ਹਨ। ਵਾਪਸ ਆਈ ਪੀੜਤ ਪੰਜਾਬੀ ਕੁੜੀ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਇੱਕ ਪੰਜਾਬੀ ਕੁੜੀ ਸੁਰੱਖਿਅਤ ਵਾਪਸ ਪਰਤੀ ਹੈ। ਪੀੜਤ ਲੜਕੀ ਨੇ ਦੱਸਿਆ ਕਿ ਘਰ ਦਾ ਕੰਮ ਦੱਸ ਕੇ ਅਮਾਨ ਲਿਜਾ ਕੇ ਮਾਨਸਿਕ ਤੇ ਸਰੀਰਕ ਜ਼ਿਆਦਤੀ ਕੀਤੀ ਗਈ ਹੈ। ਉਸ ਨੇ ਹੋਰਨਾਂ ਕੁੜੀਆਂ ਨੂੰ ਕਿਹਾ ਹੈ ਕਿ ਅਰਬ ਜਾਣ ਦਾ ਕਦੇ ਵੀ ਯਕੀਨ ਨਾ ਕਰੋ। 

ਪੰਜਾਬ ਸਮੇਤ ਭਾਰਤ ਦੀਆਂ ਕਰੀਬ 70 ਕੁੜੀਆਂ ਅਰਬ ਦੇਸ਼ਾਂ ‘ਚ ਫਸੀਆਂ ਹੋਈਆਂ ਹਨ। ਜਿਨ੍ਹਾਂ ‘ਚੋਂ ਪੰਜ ਪੰਜਾਬ ਦੀਆਂ ਧੀਆਂ ਨੇ। ਇਹ ਖੁਲਾਸਾ ਉਸ ਪੰਜਾਬੀ ਕੁੜੀ ਨੇ ਕੀਤਾ ਹੈ,ਜੋ ਅਮਾਨ ਦੇ ਮਸਕਟ ਸ਼ਹਿਰ ‘ਚ ਨਰਕ ਜਿਹਾ ਜੀਵਨ ਜੀ ਕੇ ਹੁਣ ਵਾਪਸ ਆਪਣੇ ਵਤਨ ਪਰਤੀ ਹੈ। ਕੁੜੀ ਮੁਤਾਬਕ ਫਰਜ਼ੀ ਏਜੰਟਾਂ ਨੇ ਚੰਗੀ ਤਨਖਾਹ ਅਤੇ ਘਰ ਦੇ ਕੰਮ ਦਾ ਲਾਲਚ ਦੇ ਕੇ ਉਸ ਨੂੰ ਅਮਾਨ ਲਿਜਾਇਆ ਪਰ ਉੱਥੇ ਪਹੁੰਚਣ ਤੋਂ ਬਾਅਦ ਅਰਬੀ ਮਾਲਿਕਾਂ ਵੱਲੋਂ ਕੁੜੀਆਂ ਨੂੰ ਆਪਣੀ ਜਾਇਦਾਦ ਸਮਝ ਕੇ ਮਾਨਸਿਕ ਤੇ ਸਰੀਰਕ ਤਸ਼ੱਦਦ ਕੀਤਾ ਜਾਂਦਾ ਹੈ।


ਅਮਾਨ ‘ਚ ਫਸੀ ਇਸ ਕੁੜੀ ਦੀ ਜ਼ਿੰਦਗੀ ਉਸ ਵੇਲੇ ਹੋਰ ਵੀ ਮੁਸ਼ਕਿਲ ਹੋ ਗਈ,ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਆਪਣੀ ਹੀ ਇੱਕ ਰਿਸ਼ਤੇਦਾਰ,ਜੋ ਪਹਿਲਾਂ ਤੋਂ ਉੱਥੇ ਫਸੀ ਹੋਈ ਸੀ,ਆਪਣੀ ਵਾਪਸੀ ਦੀ ਸ਼ਰਤ ‘ਚ ਉਸ ਦੀ ਜਗ੍ਹਾ ਇਸ ਨੂੰ ਫਸਾ ਗਈ। ਇਸ ਸੱਚ ਤੋਂ ਬਾਅਦ ਕੁੜੀ ਨੇ ਹਿੰਮਤ ਕਰਕੇ ਸਾਰੀ ਜਾਣਕਾਰੀ ਆਪਣੇ ਪਰਿਵਾਰ ਤੱਕ ਪਹੁੰਚਾਈ। ਪੀੜਤ ਲੜਕੀ ਨੇ ਕਿਹਾ ਕਿ ਮੈਨੂੰ ਤਾਂ ਲੱਗਦਾ ਹੈ ਮੈਂ ਨਰਕ ਤੋਂ ਵਾਪਸ ਆਈ ਹਾਂ। ਉੱਥੇ ਸਾਨੂੰ ਇਨਸਾਨ ਨਹੀਂ ਸਮਝਿਆ ਜਾਂਦਾ। 

ਪੀੜਤ ਲੜਕੀ ਨੇ ਦੱਸਿਆ ਕਿ  ਮਾਲਿਕ ਸਾਨੂੰ ਆਪਣੀ ਜਾਇਦਾਦ ਸਮਝਦੇ ਨੇ। ਮੈਂ ਸਭ ਨੂੰ ਕਹਿਣਾ ਚਾਹੁੰਦੀ ਹਾਂ  ਕਿ ਜੇ ਤੁਹਾਡਾ ਆਪਣਾ ਸਕਾ ਵੀ ਅਰਬ ਜਾਣ ਨੂੰ ਕਹੇ,ਕਦੇ ਵੀ ਯਕੀਨ ਨਾ ਕਰੋ। ਜਦੋਂ ਕੁੜੀਆਂ ਵਾਪਸੀ ਦੀ ਮੰਗ ਕਰਦੀਆਂ ਨੇ ਤਾਂ ਉਨ੍ਹਾਂ ‘ਤੇ ਚੋਰੀ ਵਰਗੇ ਝੂਠੇ ਕੇਸ ਦਰਜ ਕਰਵਾ ਦਿੱਤੇ ਜਾਂਦੇ ਨੇ। ਗਰੀਬ ਤੇ ਅਨਪੜ ਪਰਿਵਾਰ ਕਨੂੰਨੀ ਲੜਾਈ ਨਹੀਂ ਲੜ ਸਕਦੇ। ਇਸ ਕਰਕੇ ਫਰਜ਼ੀ ਏਜੰਟ ਬਚ ਜਾਂਦੇ ਨੇ। ਅਮਾਨ ਤੋਂ ਵਾਪਸ ਆਈ ਕੁੜੀ ਦਾ ਕਹਿਣਾ ਹੈ ਕਿ ਪੰਜਾਬੀ ਕੁੜੀਆਂ ਨੂੰ ਉੱਥੇ ਵੇਚਿਆ ਜਾਂਦਾ ਹੈ।

- PTC NEWS

Top News view more...

Latest News view more...

PTC NETWORK
PTC NETWORK