Gurdaspur Farmer Death : ਹੜ੍ਹ ਨੇ ਲਈ ਕਿਸਾਨ ਦੀ ਜਾਨ ! 8 ਦਿਨ ਤੋਂ ਡੁੱਬੀ ਫਸਲ ਦੇ ਸਦਮੇ ਚ ਪਿਆ ਦਿਲ ਦਾ ਦੌਰਾ

Gurdaspur News : ਗੁਰਦਾਸਪੁਰ ਦੇ ਪਿੰਡ ਬਲੱਗਣ ਜਿੱਥੇ ਪਿਛਲੇ ਦਿਨੀ ਹੜ੍ਹ ਦੇ ਪਾਣੀ ਕਾਰਨ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿੱਚ ਆ ਗਿਆ ਸੀ। ਅੱਜ ਅੱਠਵੇਂ ਦਿਨ ਵੀ ਪਿੰਡ ਦੇ ਆਲੇ-ਦੁਆਲੇ ਖੇਤਾਂ ਵਿੱਚੋਂ ਪਾਣੀ ਨਹੀਂ ਉਤਰਿਆ ਹੈ।

By  KRISHAN KUMAR SHARMA September 4th 2025 11:30 AM -- Updated: September 4th 2025 11:34 AM

Gurdaspur News : ਪੰਜਾਬ 'ਚ ਹੜ੍ਹਾਂ ਕਾਰਨ ਤਬਾਹੀ ਮੱਚੀ ਹੋਈ ਹੈ। ਭਾਖੜਾ, ਬਿਆਸ, ਸਤਲੁਜ ਅਤੇ ਘੱਗਰ ਦਰਿਆਵਾਂ ਦਾ ਪਾਣੀ ਚਾਰੇ ਪਾਸੇ ਹਾਹਾਕਾਰ ਮਚਾ ਰਿਹਾ ਹੈ। ਪਿੰਡਾਂ ਵਿੱਚ ਫਸਲਾਂ ਡੁੱਬੀਆਂ ਹੋਈਆਂ ਹਨ। ਅੱਜ ਇਸੇ ਸਦਮੇ ਵਿੱਚ ਗੁਰਦਾਸਪੁਰ ਦੇ ਪਿੰਡ ਬਲਗਣ 'ਚ ਇੱਕ ਕਿਸਾਨ ਦੀ ਮੌਤ ਹੋ ਗਈ। ਅੱਠ ਦਿਨ ਬਾਅਦ ਵੀ ਖੇਤਾਂ ਵਿਚੋਂ ਪਾਣੀ ਨਹੀਂ ਉਤਰਿਆ ਸੀ, ਜਿਸ ਨੂੰ ਵੇਖ ਕੇ ਨੌਜਵਾਨ ਕਿਸਾਨ ਸੰਦੀਪ ਸਿੰਘ ਨੂੰ ਦਿਲ ਦਾ ਦੌਰਾ (Heart Attack) ਪੈ ਗਿਆ।

ਜਾਣਕਾਰੀ ਅਨੁਸਾਰ ਅੱਠ ਦਿਨਾਂ ਬਾਅਦ ਵੀ ਹੜ੍ਹ ਦੇ ਪਾਣੀ ਵਿੱਚ ਫਸਲ ਡੁੱਬੀ ਵੇਖ ਕਿਸਾਨ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਸੰਦੀਪ ਸਿੰਘ ਨਾਮ ਦੇ ਪਿੰਡ ਬਲਗਣ ਦੇ ਰਹਿਣ ਵਾਲੇ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਰਦਾਸਪੁਰ ਦੇ ਪਿੰਡ ਬਲੱਗਣ ਜਿੱਥੇ ਪਿਛਲੇ ਦਿਨੀ ਹੜ੍ਹ ਦੇ ਪਾਣੀ ਕਾਰਨ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿੱਚ ਆ ਗਿਆ ਸੀ। ਅੱਜ ਅੱਠਵੇਂ ਦਿਨ ਵੀ ਪਿੰਡ ਦੇ ਆਲੇ-ਦੁਆਲੇ ਖੇਤਾਂ ਵਿੱਚੋਂ ਪਾਣੀ ਨਹੀਂ ਉਤਰਿਆ ਹੈ।

ਮ੍ਰਿਤਕ ਕਿਸਾਨ ਦੀ ਉਮਰ 35 ਸਾਲ ਦੇ ਕਰੀਬ ਸੀ ਅਤੇ ਉਸਦੀਆਂ ਦੋ ਧੀਆਂ ਹਨ ਅਤੇ ਨਾਲ ਹੀ ਉਹ ਆਪਣੇ ਬਜ਼ੁਰਗ ਪਿਓ ਨੂੰ ਵੀ ਪਾਲਦਾ ਸੀ। ਉਸਦੇ ਕੋਲ ਆਪਣੀ ਸਿਰਫ ਇਕ ਕਿਲੇ ਜਮੀਨ ਸੀ ਅਤੇ ਢਾਈ ਕਿੱਲੇ ਉਸਨੇ 50000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਠੇਕੇ 'ਤੇ ਲਈ ਸੀ ਪਰ ਫਸਲ ਮਰਦੀ ਵੇਖੀ ਤਾਂ ਠੇਕੇ ਦੀ ਰਕਮ ਦੇਣ ਦੀ ਫਿਕਰ ਨੇ ਉਸ ਦੀ ਜਾਨ ਲੈ ਲਈ।

ਸੰਦੀਪ ਸਿੰਘ ਜਮੀਨ ਥੋੜੀ ਹੋਣ ਕਰਨ ਦਿਹਾੜੀਆਂ ਵੀ ਲਾਉਂਦਾ ਸੀ। ਉਸਦੀ ਪਤਨੀ ਅਤੇ ਨੇ ਪਿੰਡ ਵਾਸੀਆਂ ਨੇ ਪਰਿਵਾਰ ਦੀ ਮਾਲੀ ਮਦਦ ਦੀ ਅਪੀਲ ਪ੍ਰਸ਼ਾਸਨ ਅਤੇ ਸਮਾਜਸੇਵੀ ਜਥੇਬੰਦੀ ਅੱਗੇ ਕੀਤੀ ਹੈ।

Related Post