Amritsar Maha Panchayat : ਜ਼ਮੀਨ ਸਾਡੀ ਮਾਂ ਹੈ ,ਇਸ ਦੀ ਰਾਖੀ ਲਈ ਅਸੀਂ ਆਪਣੇ ਖੂਨ ਦਾ ਆਖਰੀ ਤੁਪਕਾ ਵੀ ਵਹਾ ਦਿਆਂਗੇ : ਜਗਜੀਤ ਸਿੰਘ ਡੱਲੇਵਾਲ

Amritsar Maha Panchayat : ਅੰਮ੍ਰਿਤਸਰ ਮਹਾਂ ਪੰਚਾਇਤ ’ਚ ਆਪਣੇ ਭਾਸ਼ਣ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮਹਾਂ ਪੰਚਾਇਤਾਂ 'ਚ ਹੋ ਰਹੇ ਵੱਡੇ ਇੱਕਠ ਲੋਕਾਂ 'ਚ ਕੇਂਦਰ ਤੇ ਸੂਬਾ ਸਰਕਾਰਾਂ ਖਿਲਾਫ਼ ਰੋਸ ਦੇ ਸੰਕੇਤ ਹਨ

By  Shanker Badra April 10th 2025 04:41 PM

Amritsar Maha Panchayat : ਅੰਮ੍ਰਿਤਸਰ ਮਹਾਂ ਪੰਚਾਇਤ ’ਚ ਆਪਣੇ ਭਾਸ਼ਣ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮਹਾਂ ਪੰਚਾਇਤਾਂ 'ਚ ਹੋ ਰਹੇ ਵੱਡੇ ਇੱਕਠ ਲੋਕਾਂ 'ਚ ਕੇਂਦਰ ਤੇ ਸੂਬਾ ਸਰਕਾਰਾਂ ਖਿਲਾਫ਼ ਰੋਸ ਦੇ ਸੰਕੇਤ ਹਨ। ਕਣਕ ਦੀ ਵਾਢੀ ਦੇ ਮੱਦੇਨਜ਼ਰ ਅੱਜ ਆਖ਼ਿਰੀ ਮਹਾਂ ਪੰਚਾਇਤ ਹੈ। ਵਾਢੀ ਤੋਂ ਬਾਅਦ ਮਹਾਂ ਪੰਚਾਇਤਾਂ ਦੀ ਹਰਿਆਣਾ ਤੋਂ ਮੁੜ ਸ਼ੁਰੂਆਤ ਕੀਤੀ ਜਾਵੇਗੀ। ਡੱਲੇਵਾਲ ਨੇ ਮੋਰਚੇ 'ਤੇ ਦਿੱਤੀ ਪਹਿਰੇਦਾਰੀ ਲਈ ਸੰਗਤ ਦਾ ਧੰਨਵਾਦ ਕੀਤਾ ਹੈ।   

ਉਨ੍ਹਾਂ ਕਿਹਾ ਕੇਂਦਰ ਦੇ ਇਸ਼ਾਰੇ 'ਤੇ ਭਗਵੰਤ ਮਾਨ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ ਹੈ। ਕਿਸਾਨ ਅੰਦੋਲਨ ਹੱਕੀ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਸੂਬਾ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ। ਲੁਧਿਆਣਾ ਜਿਮਨੀ ਚੋਣ 'ਚ ਲੋਕ ਜਵਾਬ ਦੇਣਗੇ। ਜਿਨ੍ਹਾਂ ਮਰਜ਼ੀ ਜੋਰ ਲਗਾਵੇ ਸਰਕਾਰ ,ਅਸੀਂ ਆਖਰੀ ਸਾਹ ਤੱਕ ਲੜਾਂਗੇ। ਪੰਜਾਬ ਤੋਂ ਬਾਅਦ ਹਰਿਆਣਾ -ਰਾਜਸਥਾਨ 'ਚ ਵੀ ਵੱਡੇ ਇੱਕਠ ਹੋਣ ਜਾ ਰਹੇ ਹਨ। ਤਾਮਿਲਨਾਡੂ ਤੋਂ ਵੀ ਸੁਨੇਹੇ ਆ ਰਹੇ ਹਨ। 

ਡੱਲੇਵਾਲ ਨੇ ਕਿਹਾ ਕਿ ਜ਼ਮੀਨ ਸਾਡੀ ਮਾਂ ਹੈ ,ਇਸ ਦੀ ਰਾਖੀ ਲਈ ਅਸੀਂ ਆਪਣੇ ਖੂਨ ਦਾ ਆਖਰੀ ਤੁਪਕਾ ਵੀ ਵਹਾ ਦਿਆਂਗੇ। ਸਰਕਾਰ ਗੱਲਬਾਤ ਕਰਨ ਦੇ ਰਸਤੇ 'ਤੇ ਨਹੀਂ ਆ ਰਹੀ। 7 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰ -ਬੱਚੇ ਰੁੱਲ ਰਹੇ ਹਨ। 'ਆਪਾਂ ਸਰਕਾਰ 'ਤੇ ਵਿਸ਼ਵਾਸ਼ ਕਰ ਬੈਠੇ ਕਿ ਗੱਲਬਤ ਦਾ ਦੌਰ ਸ਼ੁਰੂ ਹੋ ਗਿਆ ਪਰ ਧੋਖਾ ਹੋਇਆ ਹੈ। 

Related Post