Harike : ਪਿੰਡ ਬੂਹ ਹਵੇਲੀਆ ਚ ਕਿਸਾਨ ਆਗੂ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਮੌਕੇ ਤੋਂ ਫ਼ਰਾਰ ਹੋਇਆ ਦੋਸਤ

Farmer Leader Brother Shot Dead : ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਦੋਸਤ ਮੌਕੇ ਤੋਂ ਮ੍ਰਿਤਕ ਦਾ ਲਾਇਸੈਂਸੀ ਪਿਸਤੌਲ ਲੈ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਵਾਰਦਾਤ ਦੀ ਸੂਚਨਾ ਮਿਲਣ ਬਾਅਦ ਥਾਣਾ ਹਰੀਕੇ ਦੀ ਪੁਲਿਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

By  KRISHAN KUMAR SHARMA August 12th 2026 05:48 PM -- Updated: August 12th 2026 05:53 PM

Farmer Leader Brother Shot Dead : ਭਾਰਤੀ ਕਿਸਾਨ ਯੂਨੀਅਨ ਮਝੈਲ ਗਰੁੱਪ (BKU Majhail Group) ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਬੂਹ ਹਵੇਲੀਆਂ ਦੇ ਛੋਟੇ ਭਰਾ ਦਾ ਘਰ ਵਿਚ ਉਸਦੇ ਦੋਸਤ ਵੱਲੋਂ ਗੋਲੀਆਂ ਮਾਰ ਕੇ ਕਤਲ (Murder) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਦੋਸਤ ਮੌਕੇ ਤੋਂ ਮ੍ਰਿਤਕ ਦਾ ਲਾਇਸੈਂਸੀ ਪਿਸਤੌਲ ਲੈ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਵਾਰਦਾਤ ਦੀ ਸੂਚਨਾ ਮਿਲਣ ਬਾਅਦ ਥਾਣਾ ਹਰੀਕੇ ਦੀ ਪੁਲਿਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਬੁੱਧਵਾਰ ਨੂੰ ਇਕੱਠੇ ਸੁੱਤੇ ਸਨ ਦੋਵੇਂ ਦੋਸਤ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਮਜੈਲ ਗਰੁੱਪ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਦਾ ਭਰਾ ਸਤਪਾਲ ਸਿੰਘ ਉਰਫ ਪਾਲਾ (35) ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬੂਹ ਹਵੇਲੀਆਂ ਜੋ ਆਪਣੇ ਭਰਾ ਵਰਗੇ ਦੋਸਤ ਲਵਪ੍ਰੀਤ ਸਿੰਘ ਵਾਸੀ ਕੋਟ ਬੁੱਢਾ ਸਣੇ ਬੁੱਧਵਾਰ ਘਰ ਦੇ ਕਮਰੇ ਵਿਚ ਸੁੱਤੇ ਪਏ ਸਨ। ਇਸ ਦੌਰਾਨ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ।

ਇਹ ਵੀ ਪੜ੍ਹੋ... ਕਦੋਂ ਹੈ ਰੱਖੜੀ ਦਾ ਤਿਉਹਾਰ ? ਕੀ ਹੋਵੇਗਾ ਭਦਰਾ ਦਾ ਪਰਛਾਵਾ ? ਜਾਣੋ ਰੱਖੜੀ ਬੰਨ੍ਹਣ ਦਾ ਸਭ ਤੋਂ ਸ਼ੁਭ ਸਮਾਂ

ਜਦੋਂ ਪਰਿਵਾਰਿਕ ਮੈਂਬਰਾਂ ਨੇ ਘਰ ਦੇ ਕਮਰੇ ਵਿਚ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਦੌਰਾਨ ਬੈਡ ਉੱਪਰ ਖੂਨ ਨਾਲ ਲੱਥ ਪੱਥ ਸਤਪਾਲ ਸਿੰਘ ਉਰਫ ਪਾਲਾ ਡਿੱਗਾ ਪਿਆ ਸੀ, ਜਿਸ ਨੂੰ ਤੁਰੰਤ ਪਰਿਵਾਰਿਕ ਮੈਂਬਰਾਂ ਵੱਲੋਂ ਤਰਨਤਾਰਨ ਦੇ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਟੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।


ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਤਪਾਲ ਸਿੰਘ ਉਰਫ ਪਾਲਾ ਦਾ ਦੋਸਤ ਲਵਪ੍ਰੀਤ ਸਿੰਘ 24 ਘੰਟੇ ਉਸ ਦੇ ਨਾਲ ਹੀ ਰਹਿੰਦਾ ਸੀ ਅਤੇ ਦੋਵਾਂ ਵਿਚ ਬਹੁਤ ਜ਼ਿਆਦਾ ਪਿਆਰ ਸੀ ਪਰੰਤੂ ਅੱਜ ਇਸ ਹੋਈ ਵਾਰਦਾਤ ਦੇ ਪਿੱਛੇ ਕਿਹੜੀ ਅਜਿਹੀ ਗੱਲ ਹੋ ਗਈ, ਜਿਸ ਨੇ ਕਤਲ ਦਾ ਰੂਪ ਧਾਰਨ ਕਰ ਲਿਆ। ਇਸ ਸਬੰਧੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਮੌਕੇ 'ਤੇ ਪੁੱਜੀ ਥਾਣਾ ਹਰੀਕੇ ਦੀ ਪੁਲਿਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ... Gold-Silver Price : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਨਹੀਂ ਰੁਕ ਰਹੀ ਤੇਜ਼ੀ, 2.37 ਲੱਖ ਪ੍ਰਤੀ ਕਿੱਲੋ ਪਹੁੰਚੀ ਚਾਂਦੀ, ਜਾਣੋ ਤਾਜ਼ਾ ਭਾਅ

ਯੂਟਿਊਬਰਾਂ ਲਈ ਵੱਡਾ ਝਟਕਾ: ਹੁਣ ਆਸਾਨ ਨਹੀਂ ਹੋਵੇਗੀ YouTube ਤੋਂ ਕਮਾਈ, ਕੰਪਨੀ ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ!

Related Post