Wed, Aug 12, 2026
Whatsapp

Jalandhar Double Murder News : ਦੋਹਰੇ ਕਤਲਕਾਂਡ ਨਾਲ ਕੰਬਿਆ ਜਲੰਧਰ ਸ਼ਹਿਰ ; ਸ਼ਖਸ ਨੇ ਕੀਤਾ ਪਿਓ ਤੇ ਪਤਨੀ ਦਾ ਕਤਲ, ਇਹ ਸੀ ਕਾਰਨ

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਅਪਰਾਧ ਕਰਨ ਤੋਂ ਬਾਅਦ ਭੱਜ ਗਿਆ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Reported by:  PTC News Desk  Edited by:  Aarti -- August 12th 2026 03:48 PM
Jalandhar Double Murder News : ਦੋਹਰੇ ਕਤਲਕਾਂਡ ਨਾਲ ਕੰਬਿਆ ਜਲੰਧਰ ਸ਼ਹਿਰ ; ਸ਼ਖਸ ਨੇ ਕੀਤਾ ਪਿਓ ਤੇ ਪਤਨੀ ਦਾ ਕਤਲ, ਇਹ ਸੀ ਕਾਰਨ

Jalandhar Double Murder News : ਦੋਹਰੇ ਕਤਲਕਾਂਡ ਨਾਲ ਕੰਬਿਆ ਜਲੰਧਰ ਸ਼ਹਿਰ ; ਸ਼ਖਸ ਨੇ ਕੀਤਾ ਪਿਓ ਤੇ ਪਤਨੀ ਦਾ ਕਤਲ, ਇਹ ਸੀ ਕਾਰਨ

Jalandhar Double Murder News : ਪੰਜਾਬ ’ਚ ਆਏ ਦਿਨ ਕਤਲ ਦੀਆਂ ਵਾਰਦਾਤ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੋਹੜੇ ਕਤਲਕਾਂਡ ਨਾਲ ਅਵਤਾਰ ਨਗਰ ਦਹਿਲ ਉੱਠਿਆ। ਮਿਲੀ ਜਾਣਕਾਰੀ ਮੁਤਾਬਿਕ ਇੱਕ ਸਖਸ ਵੱਲੋਂ ਇੱਕ ਵਿਅਕਤੀ ਅਤੇ ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ ਮਗਰੋਂ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। 

ਦੱਸ ਦਈਏ ਕਿ ਸ਼ਹਿਰ ਦੇ ਅਵਤਾਰ ਨਗਰ ਗਲੀ ਨੰਬਰ 7 ’ਚ ਦੋਹਰੇ ਕਤਲਕਾਂਡ ਦੀ ਘਟਨਾ ਵਾਪਰੀ। ਇੱਕ ਨੌਜਵਾਨ ਨੇ ਆਪਣੀ ਪਤਨੀ ਅਤੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਸ਼ਖਸ ਵੱਲੋਂ ਪਤਨੀ ਤੇ ਪਿਓ ਦਾ ਕਤਲ 

ਮ੍ਰਿਤਕਾਂ ਦੀ ਪਛਾਣ ਪਿਤਾ ਅਯੋਧਿਆ ਪ੍ਰਕਾਸ਼ ਅਤੇ ਉਸਦੀ ਪਤਨੀ ਸਵਿਤਾ ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੀ ਪਛਾਣ ਹੀਰਾ ਲਾਲ ਵਜੋਂ ਹੋਈ ਹੈ। ਇਸ ਘਟਨਾ ਨੇ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਅਪਰਾਧ ਕਰਨ ਤੋਂ ਬਾਅਦ ਭੱਜ ਗਿਆ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

ਨਸ਼ੇ ਦਾ ਆਦੀ ਸੀ ਮੁਲਜ਼ਮ 

ਪੁਲਿਸ ਜਾਂਚ ਦੇ ਅਨੁਸਾਰ, ਘਟਨਾ ਸਮੇਂ ਬਜ਼ੁਰਗ ਮਾਂ ਘਰ ਦੀ ਪਹਿਲੀ ਮੰਜ਼ਿਲ 'ਤੇ ਮੌਜੂਦ ਸੀ ਅਤੇ ਉਸਨੂੰ ਤੁਰਨ ਵਿੱਚ ਮੁਸ਼ਕਲ ਆ ਰਹੀ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਦਿਨ ਪਹਿਲਾਂ ਪਰਿਵਾਰ ਵਿੱਚ ਘਰੇਲੂ ਝਗੜਾ ਹੋਇਆ ਸੀ, ਅਤੇ ਨੌਜਵਾਨ ਨਸ਼ੇ ਦਾ ਆਦੀ ਸੀ।

ਇਹ ਵੀ ਪੜ੍ਹੋ  : ED ਦੀ ਰਾਡਾਰ ’ਤੇ CM ਭਗਵੰਤ ਮਾਨ ਦਾ OSD ਰਾਜਵੀਰ ਘੁੰਮਣ ! ਈਡੀ ਨੇ ਡੀਜੀਪੀ ਨੂੰ ਲਿਖਿਆ ਪੱਤਰ, ਬਿਕਰਮ ਮਜੀਠੀਆ ਨੇ ਚੁੱਕੇ ਸਵਾਲ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK