Tarn Taran ਦਾ ਇਹ ਵਿਆਹ ਬਣਿਆ ਚਰਚਾ ਦਾ ਵਿਸ਼ਾ, ਕਿਸਾਨ ਦੇ ਪੁੱਤ ਨੇ ਬਿਨਾਂ ਦਾਜ ਤੇ ਸਾਦੇ ਵਿਆਹ ਦਾ ਦਿੱਤਾ ਸੁਨੇਹਾ

ਦੱਸ ਦਈਏ ਕਿ ਨੌਜਵਾਨ ਵੱਲੋਂ ਗੁਰਬੀਰ ਸਿੰਘ ਨੇ ਟਰੈਕਟਰ 'ਤੇ ਆਪਣੀ ਲਾੜੀ ਨੂੰ ਵਿਆਹ ਕੇ ਲਿਆਇਆ ਅਤੇ ਲਾੜੀ ਦੇ ਪਰਿਵਾਰ ਵਲੋਂ ਬਿਨਾਂ ਦਾਜ ਲਈ ਸਾਦੇ ਵਿਆਹ ਕਰਵਾਉਣ ਲਈ ਵੀ ਸੁਨੇਹਾ ਦਿੱਤਾ ਗਿਆ।

By  Aarti April 10th 2026 01:57 PM

Tarn Taran Simple Wedding :  ਇਕ ਪਾਸੇ ਜਿੱਥੇ ਅੱਜਕਲ੍ਹ ਦੇ ਨੌਜਵਾਨ ਆਪਣੇ ਵਿਆਹ ਵਿੱਚ ਕਰੋੜਾਂ ਰੁਪਏ ਖ਼ਰਚ ਰਹੇ ਹਨ ਅਤੇ ਕਈਆਂ ਵੱਲੋਂ ਵੱਡੀ ਗਿਣਤੀ ’ਚ ਦਾਜ ਲਿਆ ਅਤੇ ਦਿੱਤਾ ਜਾ ਰਿਹਾ ਹੈ, ਪਰ ਤਰਨਤਾਰਨ ਪਿੰਡ ਧਾਰੀਵਾਲ ਦੇ  ਕਿਸਾਨ ਆਗੂ ਦਾ ਪੁੱਤਰ ਗੁਰਬੀਰ ਸਿੰਘ ਸਿੰਘ ਨਾਂ ਦੇ ਨੌਜਵਾਨ ਨੇ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ।

ਦੱਸ ਦਈਏ ਕਿ ਨੌਜਵਾਨ ਵੱਲੋਂ ਗੁਰਬੀਰ ਸਿੰਘ ਨੇ ਟਰੈਕਟਰ 'ਤੇ ਆਪਣੀ ਲਾੜੀ ਨੂੰ ਵਿਆਹ ਕੇ ਲਿਆਇਆ ਅਤੇ ਲਾੜੀ ਦੇ ਪਰਿਵਾਰ ਵਲੋਂ ਬਿਨਾਂ ਦਾਜ ਲਈ ਸਾਦੇ ਵਿਆਹ ਕਰਵਾਉਣ ਲਈ ਵੀ ਸੁਨੇਹਾ ਦਿੱਤਾ ਗਿਆ।  

ਜਾਣਕਾਰੀ ਮੁਤਾਬਕ ਧਾਰੀਵਾਲ ਦੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਗੁਰਬੀਰ ਸਿੰਘ ਸਿੰਘ ਆਪਣੀ ਹਮਸਫਰ ਲਾੜੀ ਵਿਆਹੁਣ ਲਈ ਟਰੈਕਟਰ ਨੂੰ ਹੀ ਸਜਾ ਕੇ ਲੈ ਕੇ ਗਿਆ। ਇਸ ਮੌਕੇ ਜਰਨੈਲ  ਸਿੰਘ ਧਾਰੀਵਾਲ  ਨੇ ਦੱਸਿਆ ਕਿ ਉਸਦੇ ਇਹ ਸਾਰੇ ਪਰਿਵਾਰ ਦਾ ਫ਼ੈਸਲਾ ਸੀ ਕਿ ਵਿਆਹ ਬਿਨਾਂ ਦਾਜ ਅਤੇ ਬਿਨਾਂ ਫਜੂਲ ਖਰਚੀ ਦੇ ਕੀਤਾ ਜਾਵੇ, ਤਾਂ ਇਹ ਵਿਆਹ ਹੋਰਾਂ ਲਈ ਵੀ ਇਕ ਸੁਨੇਹਾ ਹੋਵੇ।  

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਆਹ ਆਮ ਵਿਆਹਾਂ ਨਾਲੋਂ ਅਨੋਖਾ ਹੋਇਆ ਹੈ, ਇਸ ਲਈ ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਬਹੁਤ ਖੁਸ਼ ਹੈ, ਜਿਨ੍ਹਾਂ ਨੂੰ ਅਜਿਹੀ ਸੋਚ ਰੱਖਣ ਵਾਲਾ ਪਰਿਵਾਰ ਮਿਲਿਆ। ਇਸ ਮੌਕੇ ਲਾੜੇ ਦੇ ਪਿਤਾ ਜਰਨੈਲ ਸਿੰਘ ਸਿੰਘ  ਨੇ ਦੱਸਿਆ ਕਿ ਇਹ ਵਿਆਹ ਬਿਨਾਂ ਕਿਸੇ ਦਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ 'ਚ ਹੋਇਆ ਹੈ। ਇਲਾਕੇ 'ਚ ਇਸ ਵਿਆਹ ਦੇ ਚਰਚੇ ਜ਼ੋਰਾਂ 'ਤੇ ਹਨ।

ਇਹ ਵੀ ਪੜ੍ਹੋ  :  Shiromani Akali Dal ਦੇ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਮਿਲੀ ਜ਼ਮਾਨਤ, 5 ਮਹੀਨਿਆਂ ਬਾਅਦ ਜੇਲ੍ਹ ’ਚੋਂ ਆਉਣਗੇ ਬਾਹਰ

Related Post