Sun, Apr 12, 2026
Whatsapp

Shiromani Akali Dal ਦੇ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਮਿਲੀ ਜ਼ਮਾਨਤ, 5 ਮਹੀਨਿਆਂ ਬਾਅਦ ਜੇਲ੍ਹ ’ਚੋਂ ਆਉਣਗੇ ਬਾਹਰ View in English

ਦੱਸ ਦਈਏ ਕਿ ਹਾਈਕੋਰਟ ਨੇ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਜਿਸ ਤੋਂ ਬਾਅਦ ਉਹ ਤਕਰੀਬਨ 5 ਮਹੀਨਿਆਂ ਬਾਅਦ ਜੇਲ੍ਹ ਚੋਂ ਬਾਹਰ ਆਉਣਗੇ।

Reported by:  PTC News Desk  Edited by:  Aarti -- April 10th 2026 01:02 PM -- Updated: April 10th 2026 01:37 PM
Shiromani Akali Dal ਦੇ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਮਿਲੀ ਜ਼ਮਾਨਤ, 5 ਮਹੀਨਿਆਂ ਬਾਅਦ ਜੇਲ੍ਹ ’ਚੋਂ ਆਉਣਗੇ ਬਾਹਰ

Shiromani Akali Dal ਦੇ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਮਿਲੀ ਜ਼ਮਾਨਤ, 5 ਮਹੀਨਿਆਂ ਬਾਅਦ ਜੇਲ੍ਹ ’ਚੋਂ ਆਉਣਗੇ ਬਾਹਰ

Shiromani Akali Dal Leader : ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਹਾਈਕੋਰਟ ਨੇ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਜਿਸ ਤੋਂ ਬਾਅਦ ਉਹ ਤਕਰੀਬਨ 5 ਮਹੀਨਿਆਂ ਬਾਅਦ ਜੇਲ੍ਹ ਚੋਂ ਬਾਹਰ ਆਉਣਗੇ। 

ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਇੱਕ ਪ੍ਰਮੁੱਖ ਪੰਜਾਬ ਆਗੂ, ਉਹ ਫਿਰੋਜ਼ਪੁਰ ਦੇ ਸਾਬਕਾ ਸੰਸਦ ਮੈਂਬਰ ਸਵਰਗੀ ਜ਼ੋਰਾ ਸਿੰਘ ਮਾਨ ਦੇ ਪੁੱਤਰ ਹਨ। ਉਨ੍ਹਾਂ ਨੂੰ ਨਵੰਬਰ 2025 ਵਿੱਚ ਫਾਜ਼ਿਲਕਾ ਵਿੱਚ ਅਕਤੂਬਰ 2024 ਦੀਆਂ ਪੰਚਾਇਤ ਚੋਣਾਂ ਦੌਰਾਨ ਹੋਈ ਝੜਪ ਅਤੇ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।


ਇਸ ਮਾਮਲੇ ਵਿੱਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਨੂੰ ਫਾਜ਼ਿਲਕਾ ਅਦਾਲਤ ਨੇ ਦਸੰਬਰ ਵਿੱਚ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹਾਈ ਕੋਰਟ ਤੋਂ ਜ਼ਮਾਨਤ ਮੰਗੀ ਸੀ। ਫਿਲਹਾਲ ਹਾਈ ਕੋਰਟ ਨੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ।

ਕਾਬਿਲੇਗੌਰ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਜਲਾਲਾਬਾਦ ਦੇ ਪੰਚਾਇਤ ਦਫ਼ਤਰ ’ਚ ਸੱਤਾਧਿਰ ਦੀ ਧੱਕੇਸ਼ਾਹੀ ਦਾ ਵਿਰੋਧ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ’ਚ ਵਰਦੇਵ ਸਿੰਘ ਦੇ ਛੋਟੇ ਭਰਾ ਨਰਦੇਵ ਸਿੰਘ ਬੌਬੀ ਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਚੁੱਕੀ ਸੀ। ਇਨ੍ਹਾਂ ’ਤੇ ਪੰਚਾਇਤ ਦਫ਼ਤਰ ਜਲਾਲਾਬਾਦ ’ਚ ਗੋਲੀਆਂ ਚਲਾਉਣ ਦੇ ਦੋਸ਼ਾਂ ਤਹਿਤ ਧਾਰਾ 307 ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦਈਏ ਕਿ ਦੁਪਹਿਰ ਸਮੇਂ ਪੁਲਿਸ ਵਰਦੇਵ ਸਿੰਘ ਨੋਨੀ ਮਾਨ ਨੂੰ ਜਲਾਲਾਬਾਦ ਵਿਖੇ ਅਦਾਲਤ ’ਚ ਪੇਸ਼ ਕਰੇਗੀ। 

ਦੱਸਣਯੋਗ ਇਹ ਵੀ ਹੈ ਕਿ ਇਹ ਘਟਨਾ ਅਕਤੂਬਰ 2024 ਦੀ ਹੈ, ਜਦੋਂ ਵਿਰੋਧੀ ਸਮੂਹਾਂ ਵਿਚਕਾਰ ਝੜਪ ਹਿੰਸਾ ਵਿੱਚ ਬਦਲ ਗਈ, ਜਿਸ ਵਿੱਚ ਪੱਥਰਬਾਜ਼ੀ ਅਤੇ ਗੋਲੀਬਾਰੀ ਦੇ ਇਲਜ਼ਾਮ ਵੀ ਲੱਗੇ। ਇਸ ਦੌਰਾਨ, ਆਮ ਆਦਮੀ ਪਾਰਟੀ (ਆਪ) ਦੇ ਨੇਤਾ ਮਨਦੀਪ ਸਿੰਘ ਬਰਾੜ, ਜੋ ਕਿ ਮੁਹੰਮਦ ਵਾਲਾ ਪਿੰਡ ਤੋਂ ਸਰਪੰਚ ਦੇ ਅਹੁਦੇ ਲਈ ਚੋਣ ਲੜ ਰਹੇ ਸਨ, ਨੂੰ ਛਾਤੀ ਵਿੱਚ ਗੋਲੀ ਲੱਗੀ। 

- PTC NEWS

Top News view more...

Latest News view more...

PTC NETWORK
PTC NETWORK