Farmer Protest: ਬਠਿੰਡਾ 'ਚ ਪੈਟਰੋਲ ਪੰਪ ਕੋਲ ਕਿਸਾਨਾਂ ਤੇ ਲੋਕਾਂ ਨੇ ਲਗਾਇਆ ਧਰਨਾ, ਇਹ ਹੈ ਪੂਰਾ ਮਾਮਲਾ

ਬਠਿੰਡਾ ਦੇ ਪਿੰਡ ਬਲੂਆਣਾ ਦੇ ਨੇੜੇ ਸਥਿਤ ਪੈਟਰੋਲ ਪੰਪ ਕੋਲ ਕਿਸਾਨਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੈਟਰੋਲ ਚ ਪਾਣੀ ਮਿਕਸ ਕੀਤਾ ਜਾਂਦਾ ਹੈ।

By  Aarti March 25th 2023 09:56 PM

ਮੁਨੀਸ਼ ਗਰਗ (ਬਠਿੰਡਾ, 25 ਮਾਰਚ): ਜ਼ਿਲ੍ਹੇ ਦੇ ਪਿੰਡ ਬਲੂਆਣਾ ਦੇ ਨੇੜੇ ਸਥਿਤ ਪੈਟਰੋਲ ਪੰਪ ਕੋਲ ਕਿਸਾਨਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੈਟਰੋਲ ਚ ਪਾਣੀ ਮਿਕਸ ਕੀਤਾ ਜਾਂਦਾ ਹੈ ਜਿਸ ਕਾਰਨ ਜਦੋਂ ਉਹ ਆਪਣੇ ਵਾਹਨਾਂ ਵਿੱਚ ਪੈਟਰੋਲ ਪੁਆਉਂਦੇ ਹਨ ਤਾਂ ਉਨ੍ਹਾਂ ਦਾ ਮੋਟਰਸਾਈਕਲ ਬੰਦ ਹੋ ਜਾਂਦਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਇੰਡੀਅਨ ਆਇਲ ਕੰਪਨੀ ਦਾ ਪੈਟਰੋਲ ਪੰਪ ਹੈ। 

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਪੈਟਰੋਲ ਪੰਪ ਦੇ ਵਿੱਚ ਪਾਣੀ ਮਿਕਸ ਕੀਤਾ ਹੁੰਦਾ ਹੈ ਅਤੇ ਜਦੋਂ ਅਸੀਂ ਅੱਜ ਆਪਣੇ ਮੋਟਰਸਾਈਕਲ ਦੇ ਵਿਚ ਪੈਟਰੋਲ ਪੁਆਇਆ ਤਾਂ ਉਹ ਥੋੜ੍ਹੀ ਦੂਰ ਜਾ ਕੇ ਬੰਦ ਹੋ ਗਿਆ ਅਤੇ ਜਦੋਂ ਟੈਂਕੀ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਵਿੱਚ ਪੈਟਰੋਲ ਦੀ ਜਗ੍ਹਾ ਪਾਣੀ ਸੀ। 

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੋਟਰਸਾਈਕਲ ਦੇ ਵਿੱਚੋਂ ਸਾਰੇ ਪਾਣੀ ਨੂੰ ਕੱਢ ਕੇ ਬੋਤਲ ਵਿਚ ਭਰ ਲਿਆ ਅਤੇ ਪੈਟਰੋਲ ਪੰਪ 'ਤੇ ਆ ਗਏ ਅਤੇ ਜਦੋਂ ਪੈਟਰੋਲ ਪੰਪ ਮੁਲਾਜਮਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਹ ਉਲਟਾ ਸਾਡੇ ਹੀ ਗਲ ਪੈ ਗਏ ਅਤੇ ਅਸੀਂ ਫਿਰ ਦੁਖੀ ਹੋ ਕੇ ਪੈਟਰੋਲ ਪੰਪ ਤੇ ਧਰਨਾ ਲਾ ਦਿੱਤਾ ਸਾਡੀ ਮੰਗ ਹੈ ਕਿ ਇਹ ਪਟਰੋਲ ਪੰਪ ਬੰਦ ਹੋਣਾ ਚਾਹੀਦਾ ਹੈ। 

ਮੌਕੇ 'ਤੇ ਪਹੁੰਚ ਕੇ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨੂੰ ਕੰਪਨੀ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਪੈਟਰੋਲ ਪੰਪ ਉਦੋਂ ਤੱਕ ਬੰਦ ਕਰ ਦਿੱਤਾ ਜਾਵੇਗਾ ਜਦ ਤੱਕ ਇਸ ਦੀ ਪੂਰੀ ਜਾਂਚ ਨਹੀਂ ਹੁੰਦੀ। 

ਇਹ ਵੀ ਪੜ੍ਹੋ: ਬੇਮੌਸਮੀ ਬਾਰਿਸ਼ ਕਾਰਨ ਸੂਬੇ ਭਰ 'ਚ ਫਸਲਾਂ ਦਾ ਭਾਰੀ ਨੁਕਸਾਨ

Related Post