PU ਦੇ ਵਿਦਿਆਰਥੀਆਂ ਦੇ ਹੱਕ ਚ ਨਿੱਤਰੇ ਕਿਸਾਨ , ਸੈਨੇਟ ਤੇ ਸਿੰਡੀਕੇਟ ਦੇ ਮੁੱਦੇ ਤੇ 10 ਨਵੰਬਰ ਨੂੰ PU ਚ ਵੱਡੇ ਪੱਧਰ ਤੇ ਹੋਵੇਗਾ ਰੋਸ ਪ੍ਰਦਰਸ਼ਨ

PU Senate and Syndicate issue : ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦੇ ਮੁੱਦੇ 'ਤੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ 'ਚ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਹੋਵੇਗਾ। ਜਾਣਕਾਰੀ ਮੁਤਾਬਿਕ 10 ਨਵੰਬਰ ਨੂੰ 'ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ' ਵਿਚ ਪੰਜਾਬ ਭਰ ’ਚੋਂ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਇਥੇ ਆਉਣਗੇ ਅਤੇ ਕੇਂਦਰ ਸਰਕਾਰ ਦੇ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਪ੍ਰਗਟ ਕਰਨਗੇ

By  Shanker Badra November 7th 2025 05:23 PM

PU Senate and Syndicate issue : ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦੇ ਮੁੱਦੇ 'ਤੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ 'ਚ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਹੋਵੇਗਾ। ਜਾਣਕਾਰੀ ਮੁਤਾਬਿਕ 10 ਨਵੰਬਰ ਨੂੰ 'ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ' ਵਿਚ ਪੰਜਾਬ ਭਰ ’ਚੋਂ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਇਥੇ ਆਉਣਗੇ ਅਤੇ ਕੇਂਦਰ ਸਰਕਾਰ ਦੇ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਪ੍ਰਗਟ ਕਰਨਗੇ। 

ਪੰਜਾਬ ਯੂਨੀਵਰਸਿਟੀ ਵਿਖੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ 'ਚ 10 ਨਵੰਬਰ ਨੂੰ ਇਸ ਮੋਰਚੇ ਦੇ ਸਮਰਥਨ ਵਿਚ ਕਿਸਾਨ -ਮਜ਼ਦੂਰ ਜਥੇਬੰਦੀ ਸ਼ਾਮਿਲ ਹੋਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਾਨੂੰ ਰਸਤੇ 'ਚ ਰੋਕਿਆ ਤਾਂ ਚੰਡੀਗੜ੍ਹ ਦੀਆਂ ਸਾਰੀਆਂ ਸੜਕਾਂ ਰੋਕੀਆਂ ਜਾਣਗੀਆਂ। ਅਸੀਂ ਮੋਰਚੇ ਨੂੰ ਲੰਬਾ ਚਲਾਵਾਂਗੇ। 

ਜਿਸ ਕਰਕੇ ਵੱਖ- ਵੱਖ ਜਥੇਬਦੀਆਂ ਆਪਣੇ ਹਿੱਸੇ ਪਾਉਣਗੀਆਂ ਅਤੇ ਲੰਗਰ ਸਮੇਤ ਰਹਿਣ ਦਾ ਸਭ ਪ੍ਰਬੰਧ ਕਰਨਗੇ।ਉਨ੍ਹਾਂ ਕਿਹਾ ਕਿ ਸੈਨਟ ਦਾ ਮੁੱਦਾ ਲਗਾਤਾਰ ਚੱਲਦਾ ਰਹੇਗਾ। ਪ੍ਰੋਫੈਸਰ ਤੇ ਟੀਚਰ ਯੂਨੀਅਨਾਂ ਸਕੂਲਾਂ -ਕਾਲਜਾਂ ਦੇ ਬਾਹਰ ਪ੍ਰਦਰਸ਼ਨ ਕਰਨਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ 10 ਨਵੰਬਰ ਨੂੰ ਸ਼ਾਂਤਮਈ ਪ੍ਰਦਰਸ਼ਨ ਚਲੇਗਾ ਅਤੇ 91 ਮੈਂਬਰੀ  ਸੈਨੇਟ ਨੂੰ ਬਹਾਲ ਕੀਤਾ ਜਾਵੇ। 

ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ 10 ਨਵੰਬਰ ਨੂੰ ਹੀ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਦੇ ਚਾਰੋਂ ਮੁੱਖ ਗੇਟਾਂ ਨੂੰ ਜਿੰਦੇ ਮਾਰ ਕੇ ਯੂਨੀਵਰਸਿਟੀ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਦੇ ਕੰਨਾਂ ਤੱਕ ਵਿਦਿਆਰਥੀਆਂ ਦੀ ਆਵਾਜ਼ ਪਹੁੰਚਾਈ ਜਾ ਸਕੇ। 

Related Post