1 ਮਾਰਚ ਤੋਂ ਬਦਲ ਜਾਣਗੇ ਇਹ ਨਿਯਮ, ਤੁਹਾਡੀ ਜੇਬ 'ਤੇ ਹੋਵੇਗਾ ਸਿੱਧਾ ਅਸਰ

By  KRISHAN KUMAR SHARMA February 28th 2024 09:17 PM

Rule Changes From 1 March: ਮਹੀਨੇ ਦੇ ਖਤਮ ਹੋਣ 'ਚ ਸਿਰਫ ਇੱਕ ਦਿਨ ਹੀ ਬਾਕੀ ਹੈ। ਦਸ ਦਈਏ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਤੋਂ ਸਰਕਾਰ ਵੱਲੋਂ ਕੁਝ ਨਿਯਮ ਬਦਲੇ ਜਾਂਦੇ ਹਨ, ਉਸੇ ਤਰ੍ਹਾਂ ਇਸ ਵਾਰ ਵੀ 1 ਮਾਰਚ ਤੋਂ ਅਜਿਹੇ ਕਈ ਨਿਯਮ ਲਾਗੂ ਹੋ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਤਾਂ ਆਉ ਜਾਂਦੇ ਹਾਂ ਉਨ੍ਹਾਂ ਨਿਯਮਾਂ ਬਾਰੇ ਜਿਨ੍ਹਾਂ ਦਾ ਤੁਹਾਡੀ ਜੇਬ ਤੇ ਸਿੱਧਾ ਅਸਰ ਹੋਵੇਗਾ...

LPG prices: ਸਰਕਾਰ ਵੱਲੋਂ ਹਰ ਮਹੀਨੇ ਦੀ ਸ਼ੁਰੂਆਤ 'ਚ ਐਲਪੀਜੀ ਦੀ ਕੀਮਤ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਦਸ ਦਈਏ ਕਿ ਫਰਵਰੀ ਦੀ ਸ਼ੁਰੂਆਤ 'ਚ ਵੀ ਐਲਪੀਜੀ ਦੀ ਕੀਮਤ ਪਹਿਲਾਂ ਵਾਂਗ ਹੀ ਰੱਖੀ ਗਈ ਸੀ।

Fastag: ਫਾਸਟੈਗ, ਨੈਸ਼ਨਲ ਹਾਈਵੇਅ ਅਥਾਰਟੀਜ਼ ਆਫ ਇੰਡੀਆ (NHAI) ਵੱਲੋਂ ਜਾਰੀ ਕੀਤਾ ਜਾਂਦਾ ਹੈ। ਅਜਿਹੇ 'ਚ ਜਾਨਣਾ ਜ਼ਰੂਰੀ ਹੈ ਕਿ ਫਾਸਟੈਗ ਦੇ ਕੇਵਾਈਸੀ (Fastag KYC) ਨੂੰ ਅਪਡੇਟ ਕਰਨ ਦੀ ਆਖਰੀ ਮਿਤੀ 29 ਫਰਵਰੀ ਰੱਖੀ ਗਈ ਹੈ। ਪਰ ਜੇਕਰ ਤੁਸੀਂ ਇਸ ਮਿਤੀ ਤੱਕ ਆਪਣੇ ਫਾਸਟੈਗ ਦੀ ਕੇਵਾਈਸੀ ਨੂੰ ਪੂਰਾ ਨਹੀਂ ਕਰਦੇ ਹੋ, ਤਾਂ ਤੁਹਾਡੇ ਫਾਸਟੈਗ ਨੂੰ ਭਾਰਤ ਦੇ ਨੈਸ਼ਨਲ ਹਾਈਵੇਅ ਅਥਾਰਟੀਜ਼ ਵੱਲੋਂ ਅਯੋਗ ਅਤੇ ਬਲੈਕਲਿਸਟ ਕੀਤਾ ਜਾ ਸਕਦਾ ਹੈ। ਅਜਿਹੇ 'ਚ 29 ਫਰਵਰੀ ਤੋਂ ਪਹਿਲਾਂ ਆਪਣਾ ਫਾਸਟੈਗ ਕੇਵਾਈਸੀ ਕਰਵਾ ਲਓ।

Social Media: ਸਰਕਾਰ ਨੇ ਹਾਲ ਹੀ 'ਚ IT ਨਿਯਮਾਂ 'ਚ ਬਦਲਾਅ ਕੀਤਾ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਐਪਸ ਜਿਵੇਂ ਕਿ ਐਕਸ, ਫੇਸਬੁੱਕ, ਯੂਟਿਊਬ ਅਤੇ ਇੰਸਟਾਗ੍ਰਾਮ ਨੂੰ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਅਜਿਹੇ 'ਚ ਜੇਕਰ ਮਾਰਚ ਤੋਂ ਸੋਸ਼ਲ ਮੀਡੀਆ 'ਤੇ ਗਲਤ ਤੱਥਾਂ ਵਾਲੀ ਕੋਈ ਵੀ ਖਬਰ ਫੈਲਾਈ ਗਈ ਤਾਂ ਉਸ 'ਤੇ ਜੁਰਮਾਨਾ ਲਗਾਇਆ ਜਾਵੇਗਾ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਰਾਹੀਂ ਸੋਸ਼ਲ ਮੀਡੀਆ ਨੂੰ ਸੁਰੱਖਿਅਤ ਬਣਾਇਆ ਜਾਵੇ।

Bank Holiday: ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕ ਮਾਰਚ 2024 'ਚ ਲਗਭਗ 12 ਦਿਨਾਂ ਲਈ ਬੰਦ ਰਹਿਣਗੇ। ਇਸ 'ਚ ਸ਼ਨੀਵਾਰ ਅਤੇ ਐਤਵਾਰ ਦੀਆਂ ਦੋ ਛੁੱਟੀਆਂ ਵੀ ਸ਼ਾਮਲ ਹਨ। ਦਸ ਦਈਏ ਕਿ ਰਿਜ਼ਰਵ ਬੈਂਕ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਮੁਤਾਬਕ 11 ਅਤੇ 25 ਮਾਰਚ ਨੂੰ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 5, 12, 19 ਅਤੇ 26 ਨੂੰ ਐਤਵਾਰ ਹੋਣ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ।

Related Post