Fatehgarh Sahib News : ਪਿੰਡ ਲਖਨਪੁਰ ਚ ਬਿਨ੍ਹਾਂ ਪਛਾਣ ਵਾਲੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ,ਪੰਚਾਇਤ ਨੇ ਦਿੱਤਾ ਇੱਕ ਹਫ਼ਤੇ ਦਾ ਸਮਾਂ

Fatehgarh Sahib News : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖਮਾਣੋਂ ਅਧੀਨ ਆਉਂਦੇ ਪਿੰਡ ਲਖਨਪੁਰ ,ਗਰਚਾਂ ਪੱਤੀ ਦੀ ਪੰਚਾਇਤ ਵੱਲੋਂ ਨਾਜਾਇਜ਼ ਤੌਰ 'ਤੇ ਪਿੰਡ ਵਿਚ ਰਹਿ ਰਹੇ ਪ੍ਰਵਾਸੀ ਪਰਿਵਾਰਾਂ ਨੂੰ ਪਿੰਡ ਵਿਚੋਂ ਬਾਹਰ ਜਾਣ ਲਈ ਮਤਾ ਪਾਸ ਕੀਤਾ ਹੈ। ਪਿੰਡ ਦੀ ਪੰਚਾਇਤ ਵੱਲੋਂ ਪ੍ਰਵਾਸੀ ਪਰਿਵਾਰਾਂ ਨੂੰ ਪਿੰਡ ਵਿਚੋਂ ਜਾਣ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ

By  Shanker Badra July 12th 2025 12:13 PM

Fatehgarh Sahib News : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖਮਾਣੋਂ ਅਧੀਨ ਆਉਂਦੇ ਪਿੰਡ ਲਖਨਪੁਰ ,ਗਰਚਾਂ ਪੱਤੀ ਦੀ ਪੰਚਾਇਤ ਵੱਲੋਂ ਨਾਜਾਇਜ਼ ਤੌਰ 'ਤੇ ਪਿੰਡ ਵਿਚ ਰਹਿ ਰਹੇ ਪ੍ਰਵਾਸੀ ਪਰਿਵਾਰਾਂ ਨੂੰ ਪਿੰਡ ਵਿਚੋਂ ਬਾਹਰ ਜਾਣ ਲਈ ਮਤਾ ਪਾਸ ਕੀਤਾ ਹੈ। ਪਿੰਡ ਦੀ ਪੰਚਾਇਤ ਵੱਲੋਂ ਪ੍ਰਵਾਸੀ ਪਰਿਵਾਰਾਂ ਨੂੰ ਪਿੰਡ ਵਿਚੋਂ ਜਾਣ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ। 

ਪੰਚਾਇਤ ਵੱਲੋਂ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਹੈ ਕਿ ਪਿੰਡ ਵਿਚ ਲੁੱਟਾਂ-ਖੋਹਾਂ, ਨਸ਼ਿਆਂ ਵਰਗੀਆਂ ਅਪਰਾਧਕ ਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ। ਪੰਚਾਇਤ ਵੱਲੋਂ ਆਰੋਪ ਲਗਾਇਆ ਗਿਆ ਕਿ ਰਜਵਾਹੇ 'ਤੇ ਬੈਠੇ ਇਹ ਪ੍ਰਵਾਸੀ ਪਿੰਡ ਦੀਆਂ ਗਲੀਆਂ ਵਿਚ ਜਾ ਕੇ ਅਵਾਰਾ ਘੁੰਮਦੇ ਫਿਰਦੇ ਹਨ, ਉੱਥੇ ਹੀ ਸਿਗਰੇਟਾਂ-ਬੀੜੀਆਂ ਪੀਣ ਦੇ ਨਾਲ-ਨਾਲ ਸੈਰ ਕਰਨ ਆਉਣ ਵਾਲੀਆਂ ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਨਾਜਾਇਜ਼ ਤੌਰ 'ਤੇ ਤੰਗ ਪਰੇਸ਼ਾਨ ਵੀ ਕਰਦੇ ਹਨ ਤੇ ਭੰਗ ਆਦਿ ਉੱਗੀ ਹੋਣ ਕਾਰਨ ਉਸ ਦਾ ਨਸ਼ਾ ਵੀ ਕਰਦੇ ਹਨ। 

ਪਿੰਡ ਨਿਵਾਸੀਆਂ ਨੇ ਕਿਹਾ ਕਿ ਪ੍ਰਵਾਸੀ ਭਾਵੇਂ ਪੰਜਾਬ ਵਿਚ ਸਮੇਂ-ਸਮੇਂ 'ਤੇ ਝੋਨੇ ਦੀ ਲਵਾਈ ਅਤੇ ਕਣਕ ਦੀ ਕਟਾਈ ਲਈ ਕੰਮ ਕਰਨ ਲਈ ਜ਼ਰੂਰ ਆਉਂਦੇ ਰਹਿੰਦੇ ਹਨ ਪਰ ਇਹ ਤਾਂ ਪੱਕੇ ਤੌਰ 'ਤੇ ਡੇਰੇ ਬਣਾ ਕੇ ਬੈਠ ਗਏ ਹਨ। ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ 'ਤੇ ਵੀ ਸਵਾਲੀਆ ਚਿੰਨ੍ਹ ਖੜ੍ਹੇ ਹੁੰਦੇ ਹਨ। ਪਿੰਡ ਨਿਵਾਸੀਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਪਰਿਵਾਰਾਂ ਕੋਲ ਕਿਸੇ ਪ੍ਰਕਾਰ ਦੇ ਆਧਾਰ ਕਾਰਡ ਜਾਂ ਪਛਾਣ ਪੱਤਰ ਹਨ ਤਾਂ ਜਾਇਜ਼ ਜ਼ਰੂਰ ਹੈ। 

ਪਰ ਕੋਈ ਪਛਾਣ ਨਾ ਹੋਣ ਕਾਰਨ ਇਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਇਥੋਂ ਭੱਜ ਸਕਦੇ ਹਨ, ਜਿਨ੍ਹਾਂ ਦੀਆਂ ਕੋਈ ਗਤੀਵਿਧੀਆਂ ਬਾਰੇ ਪਤਾ ਨਹੀਂ ਲੱਗ ਸਕਦਾ। ਪਿੰਡ ਦੇ ਸਰਪੰਚ ਨੇ ਕਿਹਾ ਕਿ ਜੇਕਰ ਕੋਈ ਪਿੰਡ ਦਾ ਜ਼ਿਮੀਂਦਾਰ ਆਪਣੀਆਂ ਮੋਟਰਾਂ 'ਤੇ ਇਨ੍ਹਾਂ ਪ੍ਰਵਾਸੀਆਂ ਨੂੰ ਰੱਖਣਾ ਚਾਹੁੰਦਾ ਹੈ ਤਾਂ, ਉਹ ਪੱਕੇ ਤੌਰ 'ਤੇ ਉਨ੍ਹਾਂ ਦੇ ਪਛਾਣ ਪੱਤਰ ਲੈ ਕੇ ਆਪਣੀ ਜਿੰਮੇਵਾਰੀ 'ਤੇ ਰੱਖ ਸਕਦਾ ਹੈ।

Related Post