Delhi Fire News: ਗਾਜ਼ੀਪੁਰ ਤੋਂ ਬਾਅਦ NCR 'ਚ ਸੜਿਆ ਕੂੜੇ ਦਾ ਇਕ ਹੋਰ ਪਹਾੜ, ਧੂੰਏਂ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ

ਦੱਸ ਦਈਏ ਕਿ ਐਤਵਾਰ ਸ਼ਾਮ ਨੂੰ ਗਾਜ਼ੀਪੁਰ ਲੈਂਡਫਿਲ 'ਚ ਜਮ੍ਹਾ ਕੂੜੇ ਨੂੰ ਅੱਗ ਲੱਗ ਗਈ ਸੀ। ਕਰੀਬ 40 ਘੰਟੇ ਬੀਤ ਜਾਣ ਤੋਂ ਬਾਅਦ ਵੀ ਇਸ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ।

By  Aarti April 23rd 2024 01:02 PM

Bandhwari Landfill Fire: ਗਾਜ਼ੀਪੁਰ ਲੈਂਡਫਿਲ ਵਿਚ ਲੱਗੀ ਅੱਗ ਅਜੇ ਬੁਝਾਈ ਨਹੀਂ ਗਈ ਹੈ ਅਤੇ ਦਿੱਲੀ-ਐਨਸੀਆਰ ਵਿਚ ਇਕ ਹੋਰ ਲੈਂਡਫਿਲ ਸਾਈਟ ਵਿਚ ਭਿਆਨਕ ਅੱਗ ਲੱਗ ਗਈ ਹੈ। ਗਾਜ਼ੀਪੁਰ ਤੋਂ ਇਲਾਵਾ ਗੁਰੂਗ੍ਰਾਮ ਦੇ ਬਾਂਧਵਾੜੀ ਲੈਂਡਫਿਲ 'ਚ ਦੂਜੀ ਅੱਗ ਲੱਗ ਗਈ। ਫਾਇਰ ਵਿਭਾਗ ਮੌਕੇ 'ਤੇ ਮੌਜੂਦ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। 

ਦੱਸ ਦਈਏ ਕਿ ਐਤਵਾਰ ਸ਼ਾਮ ਨੂੰ ਗਾਜ਼ੀਪੁਰ ਲੈਂਡਫਿਲ 'ਚ ਜਮ੍ਹਾ ਕੂੜੇ ਨੂੰ ਅੱਗ ਲੱਗ ਗਈ ਸੀ। ਕਰੀਬ 40 ਘੰਟੇ ਬੀਤ ਜਾਣ ਤੋਂ ਬਾਅਦ ਵੀ ਇਸ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਲੈਂਡਫਿਲ ਸਾਈਟ 'ਤੇ ਅੱਗ ਲੱਗਣ ਕਾਰਨ ਆਸਪਾਸ ਦੇ ਇਲਾਕੇ 'ਚ ਧੂੰਏਂ ਦੇ ਸੰਘਣੇ ਬੱਦਲ ਛਾ ਗਏ ਹਨ, ਜਿਸ ਕਾਰਨ ਸਥਾਨਕ ਲੋਕਾਂ ਨੂੰ ਸਾਹ ਲੈਣ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।


ਕਾਬਿਲੇਗੌਰ ਹੈ ਕਿ ਗਾਜ਼ੀਪੁਰ ਲੈਂਡਫਿਲ ਸਾਈਟ 'ਤੇ ਐਤਵਾਰ ਸ਼ਾਮ 5.30 ਵਜੇ ਦੇ ਕਰੀਬ ਅੱਗ ਲੱਗ ਗਈ, ਜਿਸ 'ਤੇ ਸੋਮਵਾਰ ਦੇਰ ਰਾਤ ਕਰੀਬ 90 ਫੀਸਦੀ ਟੀਮ ਨੇ ਕਾਬੂ ਪਾ ਲਿਆ। ਦੇਰ ਰਾਤ MCD ਨੇ ਆਪਣੇ ਬਿਆਨ 'ਚ ਕਿਹਾ ਕਿ 90 ਫੀਸਦੀ ਅੱਗ ਬੁਝਾਈ ਜਾ ਚੁੱਕੀ ਹੈ ਅਤੇ 3 ਹਜ਼ਾਰ ਵਰਗ ਮੀਟਰ ਦੇ ਖੇਤਰ 'ਚ ਲਗਭਗ 40-50 ਛੋਟੀਆਂ ਵੱਖਰੀਆਂ ਲਾਟਾਂ ਬਚੀਆਂ ਹਨ। ਅੱਗ ਬੁਝਾਉਣ ਲਈ ਲਗਭਗ 600 ਮੀਟ੍ਰਿਕ ਟਨ ਇਨਰਟ ਅਤੇ ਸੀ ਐਂਡ ਡੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਗਈ ਸੀ।

ਇਹ ਵੀ ਪੜ੍ਹੋ: Chandigarh ’ਚ ਹਰਿਆਣਾ ਪੁਲਿਸ ਦੇ ਕਾਂਸਟੇਬਲ ਦਾ ਕਤਲ, ਮੂੰਹ ’ਤੇ ਪੱਥਰ ਮਾਰਕੇ ਉਤਾਰਿਆ ਮੌਤ ਦੇ ਘਾਟ

Related Post